Posts

Showing posts from January, 2024
                              ਕਲਮਾਂ ਗੁਲਾਬ ਦੀਆਂ ਆਜੋ ਸਭ ਰਲ ਮਿਲ ਲਾਈਏ ਕਲਮਾਂ ਗੁਲਾਬ ਦੀਆ ਰੋਸ਼ਨੋਈਆ ਵੀ ਰਲ ਕੇ ਮਾਣਈਏ ਉਗਦੇ ਮਹਿਤਾਬ ਦੀਆ ਆਜੋ ਸਭ............ ..ਦੇਂਦਾ ਨਹੀਂ ਸਾਥ ਜੇ ਕੋਈ  ਬਿਨਾਂ ਦਿਲਦਾਰਾਂ ਦੇ ਕਰਕੇ ਤਾਂ ਵੇਖੋ ਕੇਰਾਂ ਭਰੋਸੇ ਉਏ ਯਾਰਾਂ ਤੇ ਹੋਜੇ ਨਾ ਗੁਸੇ ਕੋਈ ਗੱਲਾਂ ਹਿਸਾਬ ਦੀਆ ਆਜੋ ਸਭ.......... ..ਰੱਬ ਜਿਹਾ ਰੁਤਬਾ ਹੁੰਦਾ ਸਕਿਆ ਭਰਾਵਾਂ ਦਾ ਕੋਈ ਇਥੇ ਤੋਲ ਨਹੀਂ ਹੁੰਦਾ ਹਰਖਾਂ ਤੇ  ਚਾਵਾਂ ਦਾ ਦੁੱਖ ਸੁੱਖ ਵਿੱਚ ਇਕੱਠਏ ਹੋਣਾ ਰੀਤਾ ਪੰਜਾਬ ਦੀਆ ਆਜੋ ਸਭ.........                      ਸੁਰਜੀਤ ਫੇਰੂਮਾਨ