ਸਾਡੀ ਵਫ਼ਾਂ ਅਸੀਂ ਕਿਥੇ-ਕਿਥੇ ਨਈ ਲੱਭਦੇ ਰਹੇ ਤੈਨੂੰ ਤੇ ਤੂੰ ਸਾਨੂੰ ਕਦੇ ਟੋਲਿਆ ਨਾ ਸਦਾ ਔਗੁਣ ਹੀ ਲੱਭਦਾ ਰਿਉ ਸਾਡੇ ਸਾਡਾ ਦਿਲ ਤਾਂ ਕਦੇ ਫਰੋਲਿਆ ਨਾ ,,ਸੁੱਚੇ ਪਿਆਰ ਨੂੰ ਮਾਨਣ ਦਾ ਜੇ ਹੁੰਦਾ ਜੱਜਬਾ ਕਦੇ ਕੱਖਾਂ ਵਾਗੂੰ ਸਾਨੂੰ ਰੋਲਦਾ ਨਾ ਦਿਲ ਟੁੱਟਣੇ ਦੀ ਜੇ ਆਵਾਜ਼ ਸੁਣਦੀ ਉਚੇ ਨੀਵੇ ਬੋਲ ਕਦੇ ਬੋਲਦਾ ਨਾ ਤੇਰਾ ਰੱਤੀ ਭਰ ਗਮ ਵੇਖ ਸੀ ਅਸੀਂ ਮਰ ਮਿਟਦੇ ਕਿਉਂ ਤੇਰਾ ਹੀ ਖ਼ੂਨ ਕਦੇ ਖੋਲਿਆ ਨਾਂ ਸਦਾ ਔਗੁਣ ਹੀ ਲੱਭਦਾ ਰਿਉ ਸਾਡੇ ਸਾਡਾ ਦਿਲ ਤਾਂ ਕਦੇ ਫਰੋਲਿਆ ਨਾ ,,ਮੰਗ ਲੈਨੋਂ ਦੇ -ਦੇਂਦੇ ਜਾਨ ਹੱਸਕੇ ਵਿਚ ਬੁਝਾਰਤਾਂ ਕਿਉਂ ਉਲਝਾ ਰੱਖਿਆ ਸੱਚ ਜਦੋਂ ਦਾ ਆਇਆ ਸਾਹਵੇ ਤੇਰਾ ਅਸੀ ਆਪਣਾ ਹੀ ਦਿਲ ਸਮਝਾ ਰੱਖਿਆ ਅਕਸ ਤੇਰਾ ਹੀ ਪਾਰੇ ਵਾਗੂੰ ਰਿਹਾ ਹਿਲਦਾ ਵੇਖ ਸਾਡਾ ਇਮਾਨ ਤਾਂ ਡੋਲਿਆ ਨਾ ਸਦਾ ਔਗੁਣ ਹੀ ਲੱਭਦਾ ਰਿਉ ਸਾਡੇ ਸਾਡਾ ਦਿਲ ਤਾਂ ਕਦੇ ਫਰੋਲਿਆ ਨਾ ,,ਰੱਬ ਸੁਣੇ ਸਾਡੀ ਤੇ ਕਰੇ ਕਿਰਪਾ ਕਿਤੇ ਤੇਰਾ ਵੀ ਦਿਲ ਪਸੀਜ਼ ਜਾਵੇ ਪਾਵੇਂ ਫੇਰਾ ਦਿਲ ਦੇ ਮਕਾਨ ਅੰਦਰ ਹੋਵੇ ਸਮਾਂ ਖੁੱਲਾ ਤੇ ਸਾਡੇ ਬੈਠ ਸਾਹਵੇ ਫੇਰੂਮਾਨਾਂ ਉਹ ਸਾਰੇ ਭੇਦ ਖੋਲੇਂ ਅੱਜ ਤੱਕ ਜਿੰਨਾਂ ਨੂੰ ਖੋਲਿਆ ਨਾ ਸਦਾ ਔਗੂਣ ਹੀ ਲੱਭਦਾ ਰਿਉ ਸਾਡੇ ਸਾਡਾ ਦਿਲ ਤਾਂ ਕਦੇ ਫਰੋਲਿਆ ਨਾ ਸੁਰਜੀਤ ਫੇਰੂਮਾਨ 98777-56161
Posts
Showing posts from October, 2024
- Get link
- X
- Other Apps
- ਸ਼ਿਸ਼ਟਾਚਾਰਕ ਸ਼ਬਦਾਂ ਦੀ ਮਹੱਤਤਾ ,,,,, ਅੱਜ ਦਾ ਪ੍ਰਸੰਗ ਕਹਿਣ ਨੂੰ ਤਾਂ ਬੇਸ਼ੱਕ ਛੋਟਾ ਹੈ,ਪਰ ਇਸ ਦਾ ਮਹੱਤਵ ਵਡੇਰਾ ਹੈ।ਸੋ ਅੱਜ ਦਾ ਵਿਸ਼ਾ ਹੈ -ਸ਼ਿਸ਼ਟਾਚਾਰਕ ਸ਼ਬਦ ।ਸ਼ਿਸ਼ਟਾਚਾਰ ਸ਼ਬਦ ਆਪਣੇ ਆਪ ਹੀ ਆਪਣੀ ਮਹੱਤਤਾ ਬਿਆਨ ਕਰਦਾ ਹੈ,ਇਹ ਗੱਲ ਕਹਿਣ ਦਾ ਉਹ ਸਲੀਕਾ ਹੈ ਜੋ ਸਾਹਮਣੇ ਵਾਲੇ ਤੋਂ ਕੇਵਲ ਆਪਣੀ ਗੱਲ ਹੀ ਨਹੀਂ ਮਨਵਾਉਦਾ ਸਗੋ ਉਸ ਤੇ ਯਾਦੂ ਵੀ ਚਲਾਉਦਾ ਹੈ ਤੇ ਸਾਹਮਣੇ ਵਾਲਾ ਆਪਣੇ ਆਪ ਹੀ ਤੁਹਾਨੂੰ ਤੁਹਾਡਾ ਬਣਦਾ ਮਾਣ-ਸਮਾਨ ਦੇਂਦਾ ਹੈ। ਸਾਡੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਗੱਲ ਬਹੁਤ ਵਜਨ ਰੱਖਦੀ ਹੈ,ਸੋ ਸਿਆਣੇ ਕਹਿਦੇ ਹਨ ਪਹਿਲਾਂ ਤੋਲੋ ਫਿਰ ਬੋਲੋ। ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਕਹੀ ਹੋਈ ਗੱਲ ਦਾ ਸਹਾਮਣੇ ਵਾਲੇ ਤੇ ਡੂੰਘਾ ਅਸਰ ਪੈਂਦਾ ਹੈ। ਅੱਜ ਦੇ ਸਮੇਂ ਸਿਸਟਾਚਾਰਿਕ ਸ਼ਬਦਾ ਮੁੱਲ ਹੋਰ ਵੀ ਜਿਆਦਾ ਵੱਧ ਜਾਂਦਾ ਹੈ ਜਦੋਂ ਲੋਕ ਅਜਿਹੇ ਸ਼ਬਦਾ ਤੋਂ ਵਾਝੇ ਹੋ ਰਹੇ ਹਨ।ਸਿਸ਼ਟਾਚਾਰਿਕ ਵਿਹਾਰ ਦੇ ਵਿਚ ਠਰੰਮਾ ਬਹੁਤ ਮਹੱਤਵ ...
- Get link
- X
- Other Apps
ਸਰਪੰਚ ਦੀ ਚੋਣ ਸਮੇਂ ਸੁਣੋ ਦਿਲ ਦੀ ਅਵਾਜ਼ , ਇਸ ਸਮੇਂ ਸਮੁੱਚਾ ਪੰਜਾਬ ਪੰਚਾਇਤੀ ਚੋਣ ਦੇ ਆਲਮ ਵਿੱਚੋ ਗੁਜਰ ਰਿਹਾ ਹੈ,ਹਰ ਗਲੀ ਮੁਹੱਲੇ ਪਿੰਡ ਅਤੇ ਸ਼ਹਿਰ ਕੇਵਲ ਪੰਚਾਇਤੀ ਚੋਣਾ ਦਾ ਹੀ ਚਰਚਾ ਹੈ।ਇਸਨੂੰ ਲੈ ਕੇ ਚਰਚੇ ਹੋਣੇ ਸੁਭਾਵਿਕ ਹਨ,ਕਿਉਂਕਿ ਪਿੰਡ ਵਾਸੀਆਂ ਨੇ ਆਪਣਾ ਨਵਾਂ ਮੁੱਖੀ ਜੋ ਚੁਣਨਾ ਹੈ।ਅਗਲੇ ਪੰਜ ਸਾਲ ਨਵੇ ਸਰਪੰਚ ਦਾ ਪਿੰਡ ਦੇ ਸਮੁੱਚੇ ਕਰਜਾਂ ਵਿੱਚ ਅਹਿਮ ਰੋਲ ਰਹਿਣ ਵਾਲਾ ਹੈ। ਜਿਵੇਂ ਕਿ ਆਪਾ ਜਾਣਦੇ ਹਾਂ ਕਿ ਪੰਚਾਇਤੀ ਚੋਣਾਂ ਵਿੱਚ ਕੁੱਝ ਕੁ ਹੀ ਦਿਨ ਰਹਿ ਗਏ ਹਨ,ਪੰਜਾਬ ਦੇ ਹਰ ਪਿੰਡ ਵਿੱਚ ਤਿੰਨ ਤੋਂ ਲੈ ਕੇ ਪੰਜ ਤੱਕ ਉਮੀਦਵਾਰ ਸਰਪੰਚੀ ਦੀ ਚੋਣ ਲੜ ਰਹੇ ਹਨ ਤੇ ਪੰਚਾਂ ਦੀ ਗਿਣਤੀ ਤਾਂ ਹਜਾਰਾਂ ਵਿੱਚ ਹੈ।ਸੁਭਾਵਿਕ ਹੈ ਜਿੰਨੇ ਜਿਆਦਾ ਉਮੀਦਵਾਰ ਜਿੱਤਣ ਲਈ ਉਨਾਂ ਜਿਆਦਾ ਜੋਰ।ਇਹ ਜੋਰ ਅਜਮਾਇਸ਼ ਬਹੁਤ ਸਾਰੇ ਤਰੀਕਿਆਂ ਨਾਲ ਹੋ ਸਕਦੀ ਹੈ।ਜਿਵੇਂ ਕਿ ਬਹੁਤ ਜਿਆਦਾ ਕੰਮ ਕਰਕੇ ਦੂਸਰੇ ਨੂੰ ਪਛਾੜਨ ਦੀ,ਦੂਸਰੇ ਤੋਂ ਜਿਆਦਾ ਪੈਸਾ ਖਰਚਣ ਦੀ,ਭਾਵੇ ਕਿ ਚੋਣ ਕਮਿਸ਼ਨ ਵੱਲੋਂ ਪੈਸੇ ਖਰਚਣ ਦੀ ਹੱਦ ਨਿਸ਼ਚਿਤ ਕੀਤੀ ਗਈ ਹੈ ਪਰ ਫਿਰ ਵੀ ਬਹੁਤ ਸਰੇ ਥਾਵਾਂ ਤੇ ਪੈਸਾ ਖਰਚ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਜਾਦੀ ਹੈ। ਇਸ ਪੱਧਰ ਤੇ ਆ ਕੇ ਇਕ ਸੂਝਵਾਨ ਵੋਟਰ ਜਿੰਮੇਵਾਰੀ ਹੋਰ ਵੀ ਜਿਆਦਾ ਵੱਧ ਜਾਂਦੀ ਹੈ ਕਿ ਉਹ ਇੱਕ ਇਮਾਨਦਾਰ ,ਸੂਝਵਾਨ ਅਤੇ ਜਿੰਮੇਵਾਰ ਉਮੀਦਵਾਰ ਹੀ ਆਪਣੀ ਵੋਟ ਦੇਵੇ...