Posts

Showing posts from December, 2023
                 ਮਿੱਟੀ ਮਿੱਟੀ ਨੇ ਮਿੱਟੀ ਨੂੰ ਕੋਇਆ ਮਿੱਟੀ ਹੀ ਖੁੱਸ਼ ਹੋਈ ਮਿੱਟੀ-  ਮਿੱਟੀ ਨਾਲ ਲੜਦੀ ਵੇਖੋ ਮਿੱਟੀ ਵੰਡੇ ਖੁਸ਼ਬੋਈ ਮਿੱਟੀ ਚਾਰ ਚੁਫੇਰੇ ਫਿਰਦੀ ਮਿੱਟੀ-ਮਿੱਟੀਓ -ਮਿੱਟੀ ਹੋਈ..... ,, ਕੁੱਝ ਮਿੱਟੀ ਵਿੱਚ ਅਰਮਾਨਾਂ ਕੁੱਝ ਮਿੱਟੀ ਵਿੱਚ ਅਸਮਾਨਾਂ ਕੋਈ ਮਿੱਟੀ ਚਾਲਾਂ ਪਈ ਚਲਦੀ ਕੋਈ ਮਿੱਟੀ ਪਈ ਸਭ ਨੂੰ ਛੱਲਦੀ ਕੁੱਝ ਮਿੱਟੀ ਮਿਲੇ ਨਾ ਢੋਈ            ਚਾਰ ਚੁਫੇਰੇ ਮਿੱਟੀ ਫਿਰਦੀ              ਮਿੱਟੀ-ਮਿੱਟੀਓ -ਮਿੱਟੀ ਹੋਈ..... ,, ਮਿੱਟੀ ਦੇ ਸਭ ਬਣੇ ਖਿਡਾਉਣੇ ਹੱਸਦੇ -ਗਾਉਦੇ ਦਿਲ ਪਰਚਾਉਣੇ ਮਿੱਟੀ ਦੇ ਘਰ ਬਣਦੇ ਆਏ ਮਿੱਟੀ ਵਿੱਚੋਂ ਛਣਦੇ ਆਏ ਮਿੱਟੀ ਜੇੇੇੇੇੇੇੇੇੇੇੇੇੇ਼ਡ ਨਾ ਕੋਈ ਚਾਰ ਚੁਫੇਰੇ ਮਿੱਟੀ ਫਿਰਦੀ ਮਿੱਟੀ-ਮਿੱਟੀਓ-ਮਿੱਟੀ ਹੋਈ...... ,, ਮਿੱਟੀ-ਮਿੱਟੀ ਗਾਉਂਦੇ-ਗਾਉਂਦੇ ਮਿੱਟੀ ਉੜਾਉਦੇ ਮਿੱਟੀ ਕਮਾਉਦੇ ਮਿੱਟੀ ਦੇ ਨਾਲ ਬਾਤਾਂ ਪਾਉਂਦੇ ਇਹ ਮਿੱਟੀ ਫਿਰ ਸੋ ਜਾਂਦੀ ਹੈ ਮਿੱਟੀ ਦੀ ਤਾਣ ਕੇ ਲੋਈ ਚਾਰ ਚੁਫੇਰੇ ਮਿੱਟੀ ਫਿਰਦੀ ਮਿੱਟੀ- ਮਿੱਟੀਓ-ਮਿੱਟੀ ਹੋਈ......                     ਸੁਰਜੀਤ ਫੇਰੂਮਾਨ
                  ਮੁਲਾਜਮ ਜਥੇਬੰਦੀਆਂ ਦੀਆਂ ਕੁੱਝ ਸਮਾਜਿਕ ਜਿੰਮੇਵਾਰੀਆਂ........         ਇੱਕ ਸੁਚੇਤ ਨਾਗਰਿਕ ਉਸਨੂੰ ਆਖਿਆ ਜਾਂਦਾ ਹੈ ,ਜੋ ਆਪਣੇ ਹੱਕਾਂ ਅਤੇ ਫਰਜਾਂ ਪ੍ਰਤੀ ਜਗਰੂਕ ਹੁੰਦਾ ਹੈ।ਪਰ ਇੱਕ ਸੂਝਵਾਨ ਨਗਰਿਕ ਉਹ ਹੈ ਜੋ ਆਪਣੇ ਹੱਕਾਂ ਨੂੰ ਫਰਜਾਂ ਦੀ ਕਸੌਟੀ ਤੇ ਤੋਲਦਾ ਹੈ।ਉਹ ਆਪਣੇ ਸਾਰੇ ਫੈਸਲੇ ਬਿਨਾਂ ਕਿਸੇ ਪ੍ਰਕਾਰ ਦੇ ਡਰ ਅਤੇ ਲਾਲਚ ਦੇ ਲੈਦਾ ਹੈ।ਪਰ ਅਜੋਕੇ ਪਦਾਰਥਵਾਦੀ ਯੁੱਗ ਹਰ ਕੋਈ ਆਪਣੀਆਂ ਨਿੱਜੀ ਅਤੇ ਪਰਿਵਾਰਿਕ ਜਿੰਮੇਵਾਰੀਆਂ ਤਾਂ ਬਾਖੂਬੀ ਨਿਬਾਉਦਾ ਹੈ ਪਰ ਸਮਾਜਿਕ ਅਤੇ ਨੈਤਿਕ ਜਿੰਮੇਵਾਰੀਆਂ ਤੋਂ   ਭੱਜਦਾ ਨਜ਼ਰ ਅਉਂਦਾ ਹੈ।   ਅਜਿਹੇ ਲੋਕਾਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ,ਜੋ ਆਪਣੇ ਸੰਵਿਧਾਨਿਕ  ਹੱਕਾਂ ਅਤੇ ਜਿੰਮੇਵਾਰੀਆਂ ਤੋਂ ਉਦਾਸੀਨ ਹੈ। ਇਥੇ ਮੁਲਾਜ਼ਮ ਸੰਗਠਨਾਂ ਦੀ ਭੂਮੀਕਾਂ ਸਹਾਮਣੇ ਅਉਂਦੀ ਹੈ।ਜੋ ਕਿ ਪੜ੍ਹੀ- ਲਿਖੀ ਜਮਾਤ ਹੋਣ ਦੇ ਨਾਲ-ਨਾਲ ਸਿੱਧੀ ਲੋਕਾਂ ਦੇ ਸੰਪਰਕ ਵਿੱਚ ਹੈ। ਦੂਜੇ ਪਾਸੇ ਇਹਨਾਂ ਜਥੇਬੰਦੀਆਂ ਨੇਤਾਂ ਬੜੇ ਅਨੁਸ਼ਾਸ਼ਿਤ ਅਤੇ ਸਮਾਜਿਕ ਸੂਜਬੂਜ ਵਾਲੇ ਹੁੰਦੇ ਹਨ ਅਤੇ ਲੋਕ ਲਹਿਰਾਂ ਦੀ ਤਰਜਮਾਨੀ ਕਰਦੇ ਹਨ ਇਸ ਨਾਤੇ  ਇਹਨਾਂ ਦੀਆਂ ਲੋਕ ਹਿੱਤ ਵਿੱਚ ਕੁੱਝ ਸਮਾਜਿਕ ਜਿੰਮੇਵਾਰੀਆਂ ਸਥਾਪਿਤ ਹੁੰਦੀਆ ਹਨ।ਜੋ ਆਮ ਜਨ-ਜੀਨਣ ਉੱਚਾ ਚੁੱਕਣ ਵਿੱਚ ਸਹਾਇਕ ਹੋ ਸਕਦੀਆਂ ਹਨ।ਕੋਈ ਸਮਾਂ ਹੁੰਦਾ ਸੀ ...
                          ਦਿਹਾਰੀਦਾਰ ਮਜਦੂਰ ਵਰਗ ਦੀ ਵੀ ਸਾਰ ਲਵੇ ਸਰਕਾਰ।   ਪਿਛਲੇ ਕੁੱਝ ਸਮੇਂ ਤੋਂ ਪੈਟਰੋਲ ਅਤੇ ਡੀਜਲ ਵਿੱਚ ਹੋਏ ਵਾਧੇ ਕਾਰਨ ਹਰ ਇੱਕ ਚੀਜ ਦੇ ਭਾਅ ਲੱਗਭੱਗ ਦੁਗਣੇ ਹੇ ਚੁੱਕੇ ਹਨ।ਇਸ ਵੱਧਦੀ ਹੋਈ ਮਹਿੰਗਾਈ ਕਾਰਨ ਹਰ ਵਰਗ ਤਰਸਤ ਹੋਇਆ ਪਿਆ ਹੈ। ਜਿਸ ਜੋ ਵੀ ਸਹੀ ਲੱਗਦਾ ਹੈ,ਚਾਹੇ ਉਹ ਕਿਰਿਆਨਾ ਹੋਵੇ ਜਾ ਰਸੋਈ ਗੈਸ ਜਾ ਫਿਰ ਖਾਣ ਵਾਲੇ ਤੇਲ ,ਆਨਾਜ, ਦਾਲਾ ਅਤੇ ਦੁੱਧ ਦੇ ਰੇਟ ਆਪਣੇ ਹਿਸਾਬ ਵਧੇ ਹੋਏ ਤੇਲ ਦੇ ਭਾਅ ਦਾ ਹਵਾਲਾ ਦੇ ਕੇ ਹਰ ਇੱਕ ਚੀਜ ਦਾ ਰੇਟ ਵਧਾ ਲੈਦਾ ਹੈ।ਅਜਿਹਾ ਕਰਕੇ ਉਹ ਆਪਣੇ ਆਰਥਿਕ ਬੋਝ ਨੂੰ ਤਾਂ ਘੱਟ ਕਰ ਲੈਂਦਾ ਹੈ,ਪਰ ਆਮ ਜਨ ਜੀਵਣ ਦੇ ਆਰਥਿਕ ਹਿੱਤਾ ਨੂੰ ਅੱਖੋਂ ਪਰੋਖੇ ਕਰਦਾ ਹੈ। ਇਸ ਸਭ ਦੇ ਦਰਮਿਆਨ ਆਮ ਕਾਰੋਬਾਰੀ ਅਤੇ ਅੱਪਰ ਮੱਧ ਵਰਗ ਨੂੰ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਉਹ ਵੀ ਮਹਿੰਗਾਈ ਨੂੰ ਮੁੱਖ ਰੱਖ ਕੇ ਆਪਣੀਆ ਚੀਜਾਂ ਦੇ ਰੇਟ ਰੱਖ ਲੈਂਦੇ ਹਨ।ਇਸ ਵਿੱਚ ਆਮ ਮਜਦੂਰ ਜਿਸ ਨੇ ਸਿਰਫ ਆਪਣੀ ਮਜਦੂਰੀ ਹੀ ਵੇਚਣੀ ਹੁੰਦੀ ਹੈ।ਅਜਿਹੇ ਵਿੱਚ ਇਸ ਦਿਹਾੜੀਦਾਰ ਵਰਗ ਦੀ ਸਾਰ ਲਈ ਜਾਣੀ ਬਹੁਤ ਜਰੂਰੀ ਹੈ,ਕਿਉਕਿ ਇਹਨਾਂ ਮਜਦੂਰਾਂ ਨੂੰਮਿਲਣ ਵਾਲੀ ਆਮ ਦਿਹਾੜੀ ਜੋ ਕਿ ਮਹਿਜ ਤਿੰਨ ਤੋੋੋੋੋੋੋੋੋੋੋੋੋੋੋੋੋੋੋੋੋੋੋੋਂ ਚਾਰ ਸੋ ਰੁਪਾਏ ਦੇ ਦਰਮਿਆਨ ਹੈ,ਇਸ ਮਹਿਗਾਈ ਦੇ ਦੌਰ ਵਿੱਚ ਪੂਰੀ ਪੈਂਦੀ ਹੋਈ ਨਜਰ ਨਹੀਂ ਆਉਦੀ। ਤਿ...
             ਝੂਠ ਦੇ ਸਾਏ ਝੂਠ ਦੇ ਸਾਏ ਹੇਠ,ਕਿੰਨੀ ਦੇਰ ਹੋਰ ਹੋਰ ਜਿੰਦਗੀ ਬਿਤਾਓਗੇ ਹਨੇਰੇ ਸੰਗ ਪਾਉ ਨਾ ਮੁਹੱਬਤ     ਹਨੇਰਾ ਹੋ  ਜਾਓਗੇ...... ਝੂਠ ਹਨੇਰ ਹੈ ਤਾਂ ਸੱਚ ਚਾਨਣ ਦਾ ਫਰਮਾਨ ਹੈ, ਸੱਚ ਦੇ ਸ਼ੀਸ਼ੇ ਵਿੱਚ ਵੇਖਣੋਂ ਤਸਵੀਰ ਆਪਣੀ ਦੱਸੋ ਕੱਦੋਂ ਤੱਕ ਕਤਰਾਓਗੇ ਹਨੇਰੇ ਸੰਗ ਪਾਓ ਨਾ ਮੁਹੱਬਤ ਹਨੇਰਾ ਹੋ ਜਾਓਗੇ...... ,, ਭਰਸ਼ਟਪਨ ਦੀ ਝਾਜਰ ਹੈ, ਖਲਕਤ ਚਂ ਖਨਕਦੀ ਕੰਨਾਂ ਵਿੱਚ ਲੈ ਤੂਬੇ ਖੋਫ ਦੇ ਦੱਸੋ? ਕਦੋਂ ਤੱਕ ਥਿਰਕੀ ਜਾਓਗੇ  ਹਨੇਰੇ ਸੰਗ ਪਾਓ ਨਾ ਮੁਹੱਬਤ ਹਨੇਰਾ ਹੋ ਜਾਓਗੇ ......  ,, ਚਾਲਾਂ ਜਾਲਮਾ ਨੇ ਕੋਝੀਆ ਰਹਿਣਾ ਹੈ ਚਲਦਿਆ ਦੱਸੋ ਦੱਸਤੋ ਇਹਨਾਂ ਪੈੜਾਂ ਕਮੀਨੀਆ ਸੰਗ ਕਿਥੋਂ ਤੱਕ ਮੇਚ ਆਓਗੇ ਹਨੇਰੇ ਸੰਗ ਪਾਓ ਨਾ ਮੁਹੱਬਤ ਹਨੇਰਾ ਹੋ ਜਾਓਗੇ...... ,, ਹੋਣਾ ਪੈਣਾ ਹੈ ਦੋ-ਚਾਰ ਇੱਕ-ਦਿਨ ਨਾਲ ਭੈੜੇ ਫਰੇਬਿਆਂ ਦੇ ਰਹਿ ਕੇ ਆਪਣੇ ਹੀ ਹਿੱਸੇ ਦੇ ਆਸਮਾਨਾਂ ਹੇਠਾ ਦੱਸੋ ? ਕਦੋਂ ਤੱਕ ਘਬ਼ਰਾਓਗੇ ਹਨੇਰੇ ਸੰਗ ਪਾਓ ਨਾ ਮੁਹੱਬਤ ਹਨੇਰਾ ਹੋ ਜਾਓਗੇ.....             ਸੁਰਜੀਤ ਫੇਰੂਮਾਨ            
                                      ਉਸਦੇ ਨਾਮ                   ਹੱਦੋਂ ਵੱਧ  ਜਦ ਵੀ ਮੈਂ ਆਕੜਿਆ                    ਹਾਂ ਤੜੱਕ ਕਰਕੇ ਟੁੱਟਿਆ                    ਨਿੱਵਿਆ ਜਦ ਵੀ ਵਿਤੋ ਵੱਧਕੇ                     ਮੈਨੂੰ ਲੋਕਾਂ ਨੇ ਖੂਬ ਕੁੱਟਿਆ                     ,,,, ਕਦੇ ਵੇਖਦਾ ਸੀ ਸੁਪਨੇ                          ਤਾਰਿਆਂ ਤੋਂ ਅੱਗਲੇ ਜਹਾਨ ਦੇ                        ਹਕੀਕਤ ਦਾ ਸ਼ੀਸ਼ਾ ਵੇਖ ਮੈਂ                        ਆਪ ਅਰਮਾਨਾਂ ਦਾ ਗਾਲਾ ਘੁਟਿਆ                 ...
            ਲੰਮੀਆਂ ਪੈੜਾਂ ਦੇ ਰਾਹੀ ਲੰਮੀਆਂ ਪੈੜਾਂ ਦੇ ਰਾਹੀਂ ਟੋਇਆ ਦੀ ਪ੍ਰਵਾਹ ਨਹੀਂ ਕਰਿਆ ਕਰਦੇ, ਮੌਤ ਨਾਲ ਖੇਡਣ ਵਾਲੇ ਸਾਥੀਆ ਨਹੀਂ ਕਿਸੇ ਤੋਂ ਡਰਿਆ ਕਰਦੇ ,,, ਧੁੱਪਾਂ ਤੋਂ ਡਰਗੇ ਜੋ ਕੀ ? ਮੰਜਿਲਾ ਨੂੰ ਪਾਉਣਗੇ ਸੂਰਜ ਨਾਲ ਮੱਥਾ ਲਾਉਣ ਵਾਲੇ ਵਿੱਚ ਅੰਗਿਆਰਾਂ ਵੀ ਸੜਿਆ ਕਰਦੇ ,,,, ਫੇਰੂਮਾਨਾ ਵੇਖੀਂ ਮਿਲ ਜਾਏਗਾ     ਛਮਿਆਨਾ-ਛਾਂਵਾਂ ਦਾ    ਇੱਥੇ ਹਿੰਮਤਾ ਨਾਲ ਹੀ ਮੋੜੀਦਾ ਹੈ ਰੁੱਖ ਹਵਾਵਾਂ ਦਾ, ਜਿਨਾਂ ਕਦੀ ਨਹੀਂ ਡਰਨਾ ਸਿੱਖਿਆ ਉਹੀ ਜੁਲਮਾਂ ਅੱਗੇ ਅੜਿਆ ਕਰਦੇ ,,, ਲੰਮੀਆਂ ਪੈੜਾਂ ਦੇ ਰਾਹੀ ਟੋਇਆਂ ਦੀ ਪ੍ਰਵਾਹ ਨਹੀਂ ਕਰਿਆ ਕਰਦੇ         ਸੁਰਜੀਤ ਫੇਰੂਮਾਨ       
                ਇੱਕ ਖਿਆਲ ਜੁਗਨੂੰਆ ਦੀ ਲੋ ਵਰਗੀ ਠੰਡੀ ਪਿਆਰ ਦੀ ਲਹਿਰ ਹੈ  ਉਹ   ਕਦੀ ਲਗਦੀ ਖੁਦਾ ਕਦੀ ਲਗਦੀ ਖੁਦਾ ਦਾ ਕਹਿਰ ਹੈ ਉਹ ... ਬਸ ਵੇਖਦੇ-ਵੇਖਦੇ ਹੀ ਚੜ ਗਈ ਸੁਲਫੇ ਵਾਗਰਾਂ ਹੈ ਅੰਮਿ੍ਤ ਪਰ ਕਦੀ ਲਗਦੀ ਜ਼ਹਿਰ ਹੈ ਉਹ ... ਆਈ ਜਦ ਦੀ ਹਿਆਤੀ ਚਂ ਚਾਰ ਚੰਨ ਲਗ ਗਏ ਹੈ ਪੋਹ ਦੀ ਸੀਤ ਨਾਲੇ ਜੇਠ ਦੀ ਦੁਪਿਹਰ ਹੈ ਉਹ ... ਸੁਰਜੀਤ ਕਰਿਆ ਨਾ ਕਰ ਗਿਲੇ ਸੰਗ ਨਿਮਾਣੀ ਦੇ  ਆਖਿਰ ਤੇਰੇ ਭਟਕਦੇ ਅਰਮਾਨਾ ਦੀ ਠਹਿਰ ਹੈ ਉਹ ,,ਠਹਿਰ ਹੈ ਉਹ,, ਠਹਿਰ ਹੈ ਉਹ ,,,         ----  ਸੁਰਜੀਤ ਫੇਰੂਮਾਨ---
                                ਕਵਿਤਾ ਦਾ ਵਿਸ਼ਾ ਕਿਥੋਂ ਲੱਭੇ ਅੱਜ ਕਵਿਤਾ ਦਾ ਵਿਸ਼ਾ  ਭੱਟਕਦੇ ਹੋਏ ਕਵਿ ਦੇ ਮਨ ਨੂੰ ਐ ਕਲਯੁ੍ੱਗ ਦੇ ਚੱਕਰਵਿਉ ਚ ਫਸੇ ਸੂਰਜ ਦੀ ਉਪਮਾ ਪਾਊਣ ਵਾਲੇ ਕਵਿ  ਹੁਣ ਤਾਂ ਉਹ  ਵਿਸ਼ੇ ਜਿਨਾਂ ਨੂੰ ਕਦੀ ਤੂੰ ਅਲਾਪਿਆ ਕਰਦਾ ਸੀ ਸ਼ਾਇਦ ਉਹ ਸਤਿਯੁੱਗ ਦੇ ਨਾਲ ਹੀ ਬੀਤ ਗਏ ਨਾ ਯਾਦ ਕਰ ਉਹ ਵਿਸ਼ੇ ਜਦੋਂ ਤੂੰ ਬੱਚਿਆਂ ਦੀਆਂ  ਮਸੂਮ ਅੱਖਾਂ ਜਵਾਨੀ ਦੇ ਸੁਪਨਿਆ ਬਹਾਦਰਾਂ ਦੀਆਂ ਗਥਾਵਾਂ, ਤੇ ਕਬੀਲਦਾਰਾ ਦੀਆ ਟੱਬਰ-ਟੀਰੀਆਂ ਦੀਆ ਬਾਤਾਂ ਪਾਇਆ ਕਰਦਾ ਸੀ ਉਏ ਯਾਰਾਂ ਭੁੱਲ ਜਾ ਉਹਨਾਂ ਸੋਨ-ਸੁਪਨਿਆ ਨੂੰ ਤੇ ਚੁੱਕ ਲੈ ਕਲਮ ,ਚੌਨੀਤੀਆ  ਰੂਪੀ ਮਿਲੇ ਵਿਸਿਆਂ ਨੂੰ ਅਲਾਪਣ ਲਈ ਇੱਕ ਭੈਣ ਦੀ ਪੱਤ,ਬੁੱਢੇ ਮਾਪਿਆ ਦੇ  ਜਵਾਨ ਹੁੰਦੇ ਸੁਪਨਿਆ, ਭਿ੍ਟਾਚਾਰੀ ਜਾਨਵਰ, ਨਸ਼ਿਆ ਚ. ਰੁਲਦੀ ਜਵਾਨੀ ਤੇ ਕੁੱਖਾਂ ਚ ਮਰਦੀਆ ਧੀਆ ਤੇਰੀ ਕਲਮ ਦੇ ਵਿਸ਼ੇ ਬਾਕੀ ਨੇ ਹੁਣ  ਤੇ ਸੁਣ ਸੱਜਣਾ ਜਾਂਦੇ-ਜਾਂਦੇ ਭਾਦੋ ਦੀਆ ਕਣੀਆਂ ਵਾਂਗ ਵਿਰਲੇ ਹੋ ਚੁੱਕੇ ਉਦਮੀਆ ਦਾ ਕਫਲਾ ਜਰੂਰ ਬਣਾਵੀ ਕਿਤੇ ਇਹ ਨਾ ਹੋਵੇ  ਉਹ ਤੇਰਾ ਮੂੰਹ ਵਿਖੇ ਬਿਨਾਂ ਹੀ ਕਿਸੇ ਵਿਹਸ਼ੀ ਸਰਪ ਦੁਆਰਾ ਨਿਗਲ ਲਏ ਜਾਣ ਤੇ ਉਹਨਾਂ ਕੋਲੇ ਦੀਆਂ ਖਾਣਾ ਵਿੱਚ ਰੁਲਦੇ ਹੀਰਿਆ ਨੂੰ ਗਲ ਲਗਾਵੀ ਸਦਾ  ਤੇ ਜਰਾ ਗੋਰ ਨਾਲ ਵੇਖੀ ਉਹਨਾਂ ਦੇ ਜਹਿਮਤਾ ਮਾਰੇ ਚੇਹਰ...
                  ਪਿਆਰ ਦਾ ਗੀਤ ਤੇਰੇ ਸਾਹਾ ਵਿੱਚ ਲੈ ਲਏ ਨੇ ਸਾਹ ਸੱਜਣਾ ਦੂਰ ਜਾਣ ਦੀ ਨਾ ਦੇ ਹੁਣ ਸਲਾਹ ਸੱਜਣਾ ਹੁਣ ਪਿਆਰ ਦੀ ਬੇੜੀ ਬੱਸ  ਠੇਲਦਾ ਰਹਿ ਤੂੰ ਡੁੱਬ ਜਾਵਾਂਗੀ ਜੇ ਛੱਡ ਗਿਉ ਬਣ ਮਲਾਆ ਸੱਜਣਾ ਦੂਰ ਜਾਣ ਦੀ ਨਾ ਦੇ ਹੁਣ..............    ਤੇਰਾ ਪਿਆਰ ਹੈ ਉਹ ਤਾਕਤ ਜੋ ਮੈਨੂੰ ਹੀਰਾ- ਪੱਨਾ ਕਰ ਗਈ  ਬਾਜੋ ਤੇਰੇ ਕਿ ਮੁੱਲ ਪੈਣਾ ਸੀ ਸੁਆਹ ਸੱਜਣਾ ਦੂਰ ਜਾਣ ਦੀ ਨਾ ਦੇ ਹੁਣ............... ਤੈਨੂੰ ਸੂਲ ਵੀ ਲੱਗੇ ਤਾਂ ਪੀੜ ਮੈਨੂੰ ਸੂਲੀ ਜਿਹੀ ਹੋਵੇ ਤੈਨੂੰ ਖੁਸ਼ ਰੱਬ ਰੱਖੇ ਮੈਨੂੰ ਭਾਵੇ ਲਾਦੇ ਫਾਹ ਸੱਜਣਾ ਦੂਰ ਜਾਣ ਦੀ ਨਾ ਦੇ ਹੁਣ....... ਤਨ ਦੇ ਸਾਥੀ ਆਏ ਤੇ ਚਲੇ ਗਏ ਉਹ ਤਾਂ ਸੱਪ ਸੀ ਜਿਹਰੀ ਡੰਗ ਚਲਾਏ ਤੇ ਚਲੇ ਗਏ ਮਨ ਦਾ ਸਥੀ ਤੂੰ ਹੀ ਮਿਲਿਆਂ ਹੁਣ ਬਾਕੀ ਰਹੀ ਨਾ ਕੋਈ ਚਾਹ ਸੱਜਣਾ ਦੂਰ ਜਾਣ ਦੀ ਨਾ ਦੇ ਹੁਣ ਸਲਾਅ ਸੱਜਣਾ..............        ---- ਸੁਰਜੀਤ ਫੇਰੂਮਾਨ-----
                         ਕਿ  ਉਸ  ਦੀ  ਤਾਰ  ਆਈ  ਹੈ ਅੱਜ ਤੜਪਦੀ ਪਈ ਅਤਮਾ ਚ ਜਾਨ ਫਿਰ ਇੱਕ ਵਾਰ ਆਈ ਹੈ ਕਿ ਉਸ ਦੀ ਤਾਰ ਆਈ ਹੈ ਮੇਰੇ ਅਰਮਾਨਾ ਨੂੰ ਲਗਦਾ ਸ਼ਬਦ ਮਿਲ ਗਏ, ਕਿ ਵਰਕਿਆ ਨੂੰ ਖਸ਼ਬੂ ਕਲਮ ਦੀ ਫਿਰ ਇੱਕ ਵਾਰ ਆਈ ਹੈ ਕਿ ਉਸ ਦੀ ਤਾਰ ਆਈ ਹੈ...... ਐਵੇ ਅੱਖਾਂ ਨੂੰ ਮੇਰੇ ਸੀ ਪਿਆ ਝਾਂਵਲਾ ਜਿਹਾ ਕਿ ਉਹ  ਹੋ ਗਈ ਪਰਾਈ ਪਰ ਮੇਰੀ ਹੈ ਉਹ ਮੇਰੀ ਕਿ ਛੱਡ ਉਸ ਪਾਰ ਤੋਂ ਸਭ ਕੁੱਝ ਮੇਰੇ ਲਈ ਇਸ ਪਾਰ ਆਈ ਹੈ ਕਿ ਉਸ ਦੀ ਤਾਰ ਆਈ ਹੈ........ ਬਿਖੇਰਦੀ ਹੈ ਉਹ ਰੋਜ਼ ਮੇਰੇ ਤੇ  ਜਲਵਿਆ ਦੀ ਬਿਜਲੀ ਵੇੇਖ ਲਉ ਸਾਹਮਣੇ ਹੈ ਤੁਹਾਡੇ ਬੇਜ਼ਾਰ ਮੇਰੀ ਜਿੰਦਗੀ ਚ ਬਹਾਰ ਆਈ ਹੈ ਕਿ ਉਸ ਦੀ ਤਾਰ ਆਈ ਹੈ...... ਰਹਿਣਾ ਹੈ ਮੁਸ਼ਕਿਲ  ਬਿਨਾਂ ਉਸ ਤੋਂ ਪਲ ਭਰ ਲਈ ਅਜਲਾਂ ਤੋਂ ਤੜਫਦਾ ਸਾਂ ਜਿਸ ਰੂਹ ਲਈ ਸੁਰਜੀਤ ਮਸਾਂ-ਮਸਾਂ ਤੇ ਉਹ ਆਪਣੇ  ਹੱਕਾਂ ਦੀ ਹਕਦਾਰ  ਆਈ ਹੈ ਕਿ ਉਸ ਦੀ ਤਾਰ ਆਈ ਹੈ.....