ਡੰਗ ਮਾਰੂ ਯਾਰ 1.ਜਿਹੜੇ ਮੂੰਹ ਤੇ ਨੇ ਕੁੱਝ ਅਤੇ ਦਿਲ ਵਿੱਚ ਚੋਰ ਐ ਦੱਸਦੇ ਨੇ ਹੋਰ ਕੁੱਝ ਕਰਦੇ ਕੁੱਝ ਹੋਰ ਐ ਇਹੋ ਜਿਹੇ ਡੰਗ ਮਾਰੂ ਯਾਰਾਂ ਕੋਲੋਂ ਦੂਰ ਹੀ ਰਹੋ ਤਾਂ ਚੰਗਾ ਐ.... 2. ਜੇਬ ਵਿੱਚ ਦਮੜੇ ਜੇ ਫਿਰ ਤੁਸੀ ਯਾਰ ਹੋ ਜੇਬ ਹੋਵੇ ਖਾਲੀ ਤੁਸੀ ਯਾਰ ਨਹੀਂ ਗਦਾਰ ਹੋ ਇਹੋ ਜਿਹੇ ਵਪਾਰੀ ਤੁਹਾਡਾ ਕਰ ਦਿੰਦੇ ਕੰਙਾ ਐ.... 3. ਜੇ ਕਰੋ ਕਦੀ ਪਾਰਟੀ ਤਾਂ ਭੱਜ- ਭੱਜ ਆਉਂਣਗੇ ਪੈਜੇ ਜੇ ਵੰਗਾਰ ਕੋਈ ਪਿੱਠ ਹੀ ਦਿਖਾਉਣਗੇ ਝਾੜਦੇ ਨੇ ਕਹਿਕੇ ਪੱਲਾ ਇਹ ਤਾਂ ਬੰਦਾ ਈ ਭੁੱਖਾ ਨੰਗਾਂ ਐ..... 4. ਵੇਖੇ ਸੀ ਹਲਾਤ ਬੜੇ ਵਿੱਚ ਪਿੰਡ ਫੇਰੂਮਾਨ ਦੇ ਚੰਗੇ ਭਲੇ ਜਾਣੂ ਕਹਿੰਦੇ ਅਸੀ ਤੈਨੂੰ ਨਹੀਂ ਜਾਣਦੇ ਕਿਰਪਾ ਦਾਤੇ ਨੇ ਕੀਤੀ ਕੁੱਝ ਮਿਲੀਆਂ ਤਰੱਕੀਆਂ ਉਹੀਂ ਲੋਕੀਂ ਅੱਜ ਕੱਲ ਆ ਮੱਲ ਲੈਂਦੇ ਮੰਜਾ ਐ ਡੰਗ ਮਾਰੂ ਯਾਰਾਂ ਕੋਲੋ ਦੂਰ ਹੀ ਰਹੋ ਤਾਂ ਚੰਗਾ ਐ.... ---ਸੁਰਜੀਤ ਫੇਰੂਮਾਨ---
Posts
Showing posts from November, 2023
- Get link
- X
- Other Apps
ਤੇਰੀ ਮਰਜੀ ਦਰ ਤੇਰੇ ਤੇ ਆ ਹਰ-ਰੋਜ ਮੁੱੜ ਜਾਈਦਾ ਤੂੰ ਅੰਦਰ ਬੁਲਾਉਂਣਾ ਜਾਂ ਨਹੀਂ ਚੱਲ ਤੇਰੀ ਮਰਜੀ .. ਬੜੀ ਆਸ ਜਿਹੀ ਲਾਕੇ ਦਰ ਤੇਰੇ ਦਾ ਕੁੰਡਾ ਵੀ ਖੜਕਾਈਦਾ ਤੂੰ ਬਾਂਹੋਂ ਫੜ ਬਿਠਾਉਣਾ ਜਾਂ ਨਹੀਂ ਚੱਲ ਤੇਰੀ ਮਰਜੀ .. ਸਾਡਾ ਕੰਮ ਹੈ ਕਰਕੇ ਬਹਾਨਾ ਤੇਰੀ ਗਲੀ ਚੋਂ ਗੁਜਰਨਾਂ ਤੂੰ ਜਰਾਂ ਹੱਸ ਬੁਲਾਉਂਣਾ ਜਾਂ ਨਹੀਂ ਚੱਲ ਤੇਰੀ ਮਰਜੀ .. ਮੈਂ ਤੇਰੇ ਬਿਨਾਂ ਨਹੀਂ ਚਾਹਿਆ ਕੋਈ ਹੋਰ ਇਹ ਜਾਣ ਲੈ ਭਾਵੇਂ ਤੂੰ ਚਾਊਣਾ ਜਾਂ ਨਹੀਂ ਚੱਲ ਤੇਰੀ ਮਰਜੀ ...
- Get link
- X
- Other Apps
ਹੀਰੇ ਹੋ ਗਏ ਲੋਕੀਂ ਵਰਤਦੇ ਨੇ ਲੱਖ ਚਮਕਣ ਲਈ ਪਾਲਸ਼ਾ ਅਸੀ ਪੱਥਰਾਂ ਨਾ ਖਹਿ-ਖਹਿ ਕੇ ਹੀਰੇ ਹੋ ਗਏ .. ਝੂਠ ਨਹੀਂ ਕਹਿੰਦਾ ਤੁਸੀ ਸੱਚ ਜਾਣਿਓ ਹੁਣ ਕਰਦਾ ਨੀ ਦਿਲ ਰਤੀ ਮੂੰਹ ਖੋਲਿਏ ਖਾ-ਖਾ ਸਮੇਂ ਦੀਆਂ ਢੁੱਡਾਂ ਐਨੇ ਧੀਰੇ ਹੋ ਗਏ.... .. ਉੱਤੋਂ ਲਗਦਾ ਹਿਆਤੀ,ਕਿੰਨੀ ਹੈ ਅਸਾਨ ਕੋਈ ਕੱਢ ਤਾਂ ਦਿਲ ਵੇਖੇ ਕਿੰਨੇ ਚੀਰੇ ਹੋ ਗਏ..... .. ਲੋਕੀਂ ਦਿਦੇ ਨੇ ਸੋਗਾਤ ਵਿੱਚ ਮਰਮ-ਪੱਟੀਆਂ ਨਹੀਂਓ ਜਾਣਦੇ ਅਜਾਣ ਦੱਸੋ ਕਿਵੇਂ ਦੱਸੀਏ ਸਾਡੇ ਖੁਸ਼ੀਆਂ ਦੇ ਪੱਟ,ਕਿੰਨਾ ਚਿਰ ਪਹਿਲਾਂ ਲੀਰੋ-ਲੀਰੇ ਹੋ ਗਏ...... .. ਨਾ ਛੇੜੋ ਯਾਰੋ ਮੈਨੂੰ ਝੱਡ ਦਿਓ ਇ ਕੱਲਾ ਇਨੇ ਚਂ ਤੁਹਾਡਾ ਅਹਿਸਾਨ ਹੋਵੇਗਾ ਮੁਨਾਸਿਬ ਨਹੀਂ ਤੁਹਾਡਾ ਹੁਣ ਮੇਰੇ ਨਾਲ ਚੱਲਣਾ ਮੇਰੇ ਹਿਜਰਾਂ ਦੇ ਰਾਹ ਜਰਾ ਭੀੜੇ ਹੋ ਗਏ....... ---ਸੁਰਜੀਤ ਫੇਰੂਮਾਨ-----
- Get link
- X
- Other Apps
ਦਿਲਰੁਬਾ👫👫👫👫 ਹੈ ਸਭ ਨਾਲੋਂ ਖਾਸ ਦਿਲਰੁਬਾ ਮੇਰੇ ਲਈ ਹੈ ਤੂੰ ਸੱਜਰੀ ਪ੍ਰਭਾਤ,ਦਿਲਰੁਬਾ ਮੇਰੇ ਲਈ ਮੇਰਾ ਹਰ ਇੱਕ ਸਾਹ ਜੇ ਚਾਹਵੇ ਤੇਰੇ ਨਾ ਕਰਦਾ,ਜੇ ਮੰਗੇ ਮੇਰੀ ਜਾਨ ਮੈਂ ਹੱਸ ਕੇ ਹਾਂ ਕਰਦਾ ਤੂੰ ਹੀਰ ਮੈਂ ਤੇਰਾ ਚਾਕ ਦਿਲਰੁਬਾ ਮੇਰੇ ਲਈ...... 👫ਤੇਰਾ ਪਿਅਰ ਅਵੱਲੜਾ ਜਿਹਾ ਨਸ਼ਾ ਮੈਂਨੂੰ ਲਾ ਗਿਆ ਨੀ,ਤੈਨੂੰ ਪਾਕੇ ਮੈਨੂੰ ਲਗਦਾ ਮੈਂ ਸਭ ਕੁੱਝ ਪਾ ਗਿਆ ਨੀ ਤੇਰੇ ਨਾਲ ਹੀ ਮੇਰੀ ਗੱਲਬਾਤ ਦਿਲਰੁਬਾ ਮੇਰੇ ਲਈ ..... 👫ਤੇਰੇ ਕਦਮਾਂ ਦੇ ਸੰਗ-ਸੰਗ ਹੀ ਮੈਂ ਤੁਰਨਾ ਚਹੁੰਨਾ ਹਾਂ ਜੇ ਨਾ ਤੂੰ ਨਜਰੀਂ ਆਵੇ ਹਨੇਰਾ ਪਾਉਨਾ ਹਾਂ ਤੂੰ ਚਾਨਣ ਦਾ ਅਹਿਸਾਸ ਦਿਲਰੁਬਾ ਮੇਰੇ ਲਈ 👫ਜੇ ਕੋਈ ਚਹੁੰਦਾ ਰੱਬ ਨੂੰ ਪਾਉਣਾ ਤਾਂ ਪਿਆਰ ਜਰੂਰੀ ਐ ਤੂੰ ਮੈਨੂੰ ਸ਼ਮਾ ਹੈਂ ਦਿਸਦੀ ਜਲ ਕੇ ਮਰਨਾ ਮੇਰੀ ਮਜਬੂਰੀ ਐ ਦਿਲ ਚਾਹਵੇ ਤੇਰਾ ਸਾਥ ਦਿਲਰੁਬਾ ਮੇਰੇ ਲਈ...... 👫ਇੱਕ ਗੱਲ ਮੈਂ ਤੈਨੂੰ ਕਹਿਣੀ ਸਾਹਵੇ ਅੱਜ ਖੜ ਕੇ ਪਾ ਜਾਈ ਨਾ ਤੂੰ ਵਿਛੋੜਾ ਤੂੰ ਮੇਰੇ ਨਾ ਲੜ ਕੇ ਤੂੰ ਦਿਨ ਅਤੇ ਹੈਂ ਰਾਤ ਦਿਲਰੁਬਾ ਮੇਰੇ ਲਈ....
- Get link
- X
- Other Apps
ਜਲਵਾਯੂ ਪਰਿਵਰਤਨ ਅਤੇ ਇਸਦੇ ਖ਼ਤਰੇ- - ਜਲਵਾਯੂ ਪਰਿਵਰਤਨ ਨੂੰ ਸੰਸਾਰਿਕ ਵਿਕਾਸ ਲਈ ਖ਼ਚਰਾ ਮੰਨਿਆ ਜਾਂਦਾ ਹੈ।ਇਸ ਦਾ ਵਾਤਾਵਰਣ,ਮਨੁੱਖੀ ਸਿਹਤ,ਖਾਦ ਪਦਾਰਥਾਂ ਦੀ ਸੁਰੱਖਿਆ,ਆਰਥਿਕ ਗਤੀਵਿਧੀਆ,ਕੁਦਰਤੀ ਸੰਸਾਦਨਾ,ਭੋਤਿਕ ਸੰਰਚਨਾ ਤੇ ਮਾੜਾ ਅਸਰ ਪੈਂਦਾ ਹੈ। ਸੰਸਾਰਿਕ ਜਲਵਾਯੂ ਸਭਾਵਿਕ ਤੌਰ ਤੇ ਬਦਲਦੀ ਰਹਿੰਦੀ ਹੈ।ਜਲਵਾਯੂ ਪਰਿਵਤਨ ਸੰਬੰਧੀ ਅੰਤਰ ਨੂੰ ਪਹਿਲਾਂ ਤੋ ਪਰਿਭਾਸ਼ਿਤ ਕੀਤਾ ਜਾ ਚੁੱਕਾ ਹੈ।ਵਿਗਿਆਨਿਕ ਇਹ ਸਿਟਾ ਕੱਢਦਾ ਹਨ ਕਿ ਇਸ ਸੰਬੰਧੀ ਛੇਤੀ ਅਤੇ ਜਰੂੂਰੀ ਕਾਰਵਾਈ ਕੀਤੀ ਜਾਣੀ ਜਰੂਰੀ ਹੈ।ਜਲਵਾਯੂ ਵਿਭਿੰਤਾ ਕੇਵਲ ਭੂਗੋਲ ਦੇ ਤਲ ਤਕ ਹੀ ਸੀਮਿਤ ਨਹੀਂ ਹੈ,ਸਗੋ ਕੁਦਰਤੀ ਸੰਸਾਧਨਾ ਵੀ ਨਿਰਭਰ ਕਰਦੀ ਹੈ ਇਸਦੇ ਸ...