Posts

  ਗੈਸ ਸਿਲੰਡਰਾਂ ਦੇ ਕਾਲਾ ਬਜ਼ਾਰੀਆਂ ਤੇ ਹੋਵੇ ਕਨੂੰਨੀ ਕਾਰਵਾਈ.... ਖਾੜੀ ਦੇਸ਼ਾ ਵਿਚ ਯੁੱਧ ਦੇ ਚਲਦੇ ਹੋਏ,ਗੈਸ ਸਿਲੰਡਰਾ ਦੀ ਕਿਲਤ ਕਿਲਤ ਦਾ ਹਵਾਲਾ ਦੇ ਕੇ ਜਮਾਂ ਖੋਰਾਂ ਦੀ ਚਾਂਦੀ ਹੋਈ ਹਈ ਹੈ।ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਆਮ ਲੋਕਾਂ ਵਿਚ ਇਹ ਪ੍ਰਚਾਰ ਕਰ ਦਿੱਤਾ ਗਿਆ ਹੋ ਕਿ ਦੇਸ਼ ਵਿਚ ਗੈਸ ਸਿਲੰਡਰਾ ਦੀ ਭਾਰੀ ਕਿਲਤ ਗੋ ਗਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਪਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਹਿਸ਼ਤ ਦੇ ਚਲਦੇ ਲੋਕ ਗੈਸ ਇਜੰਸੀਆਂਂ ਦੇ ਬਾਹਰ ਲੰਮੀਆਂ ਲਾਈਨਾਂ ਬਣਾ ਕੇ ਖੜੇ ਨਜ਼ਰ ਆ ਰਹੇ ਹਨ।ਬਹੁਤ ਸਾਰੇ ਥਾਵਾਂ ਤੇ ਤਾਂ ਕਈਆਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਹਨ। ਅਜਿਹੇ ਹਾਲਤਾ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਾਲਾ ਬਜਾਰੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਅਜਿਹੇ ਅਪਰਾਧੀਆਂ ਨੂੰ ਠੱਲ ਪਾਈ ਜਾ ਸਕੇ।
ਧੀਆਂ..... ਜੇ ਪੁੱਤਰ ਦਾਤ ਨੇ ਰੱਬ ਦੀ ਤਾਂ ਧੀਆਂ ਵੀ ਤਾਂ ਦਾਤਾਂ ਨੇ ਧੀਆਂ-ਪੁੱਤਰ ਮਾਪਿਆਂ ਲਈ ਅਣਮੋਲ ਸੁਗਾਤਾ ਨੇ.... 2 ਮਾਪਿਆਂ ਦੇ ਦੁੱਖ-ਸੁੱਖ ਸਦਾਂ ਨੇ ਵੰਡਾਉਦੀਆਂ ਭੈਣਾਂ ਤੇ ਭਰਾਂਵਾਂ ਉੱਤੇ ਮਰ-ਮਰ ਜਿਊਂਦੀਆਂ ਪੇਕੇ ਸੁਖੀ ਵੱਸਣ ਤਾਂ ਸੁਖੀ ਦਿਨ ਅਤੇ ਰਾਤਾਂ ਨੇ ਧੀਆਂ-ਪੁੱਤਰ ਮਾਪਿਆਂ ਲਈ ਅਣਮੋਲ ਸੁਗਾਤਾਂ ਨੇ....  
ਖਤ ਲਿਖਣ ਨੂੰ ਨਹੀਂ ਸੀ ਦਿਲ ਕਰਦਾ ਤੇਰੀ ਯਾਦ ਨੇ ਪੈਂਨ ਫੜਾ ਦਿੱਤਾ ਖ਼ੂਨ ਕੱਢ ਕੇ ਸ਼ਿਆਹੀ ਤਿਆਰ ਕੀਤੀ,ਟੁਕੜਾ ਦਿਲ ਦਾ ਖਤ ਬਣਾ ਦਿੱਤਾ ਖਤ ਲਿਖਦਿਆਂ ਪੈਂਨ ਦੀ ਸ਼ਿਆਹੀ ਮੁਕੀ ਵਿਚ ਅੱਖੀਆਂ  ਦਾ ਅੱਥਰੂ ਪਾ ਦਿੱਤਾ ਜਵਾਬ ਦਿਉ ਜਾ ਨਾ ਦਿਉ ਤੁਹਾਡੀ ਮਰਜੀ ਬਲਕਾਰ ਨੇ ਆਪਣਾ ਫ਼ਰਜ ਨਿਭਾ ਦਿੱਤਾ.......    
    ਮੈਸਜ ਟਾਇਪ ਕਰਕੇ ਬੁਝਾ ਦਿਆ    ਫਿਰ ਦਿਲ ਕਾ ਕੋਈ ਬੇਦ ਦਿਲ ਮੇ     ਝੁਪਾ ਦਿਆ.......
ਉਤੱਮ ਅਹਾਰ ਹੈ ਬੱਕਰੀ ਦਾ ਦੁੱਧ...         ਮਨੁੱਖ ਅਤੇ ਜਾਨਵਰ ਦਾ ਰਿਸ਼ਤਾ ਆਦਿ-ਜੁਗਾਦ ਤੋਂ ਚਲਦਾ ਆ ਰਿਹਾ ਹੈ।ਜਿੰਦਗੀ ਦੇ ਇਸ ਸਫ਼ਰ ਨੂੰ ਦੋਹਾਂ ਨੇ ਖੂਬ ਜੀਵਿਆ ਤੇ ਅੱਗੇ ਵਧਾਇਆ ਹੈ।ਕਿੰਨੇ ਹੀ ਸਾਰੇ ਜਾਨਵਰ ਹਨ ਜਿੰਨਾ ਮਨੁੱਖੀ ਜਿੰਦਗੀ ਨੂੰ ਗਤੀ ਦੇਣ ਵਿਚ ਆਪਣਾ ਯੋਗਦਾਨ ਪਾਇਆ ਹੈ,ਅਜਿਹੇ ਹੀ ਜਾਨਵਰਾਂ ਚੋਂ ਇਕ ਹੈ ਬੱਕਰੀ।ਮੱਝ,ਗਾਂ ਦੇ ਮੁਕਾਬਲੇ ਬੱਕਰੀ ਨੂੰ ਪਾਸਣਾ ਅਸਾਨ ਅਤੇ ਸੱਸਤਾ ਹੈ।ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ ਬੱਕਰੀ ਦੇ ਦੁੱਧ ਨੂੰ ਲੈ ਕੇ ਲੋਕਾਂ ਦੀ ਸੋਚ ਕਾਫੀ ਬਦਲੀ ਹੈ।ਜਿਸ ਕਾਰਨ ਬਾਜਾਰ ਵਿਚ ਬੱਕਰੀ ਦੇ ਦੁੱਧ ਦੀ ਖਾਸੀ ਮੰਗ ਹੈ। ਨਤੀਜੇ ਵੱਜੋਂ ਕਿਸਾਨ ਵੀਰ ਬੱਕਰੀ ਪਾਲਣ ਦਾ ਧੰਦਾ ਅਪਣਾ ਕੇ ਆਪਣੀ ਆਮਦਨ ਵਧਾ ਸਕਦੇ ਹਨ। ਬੱਕਰੀ ਦੇ ਦੁੱਧ ਵਿੱਚ ਚਰਬੀ ਕਾਫ਼ੀ ਘੱਟ ਹੁੰਦੀ ਹੈ। ਪ੍ਰੋਟੀਨ,ਵਿਟਾਮਿਨ ਅਤੇ ਹੋਰ ਕੰਪਲੈਕਸ ਖਾਸੀ ਮਾਤਰਾ ਵਿਚ ਪਾਏ ਜਾਂਦੇ ਹੈ।ਬੱਕਰੀ ਦਾ ਦੁੱਧ ਬੱਚਿਆਂ ਲਈ ਉਤੱਮ ਅਹਾਰ ਹੈ। ਬਿਮਾਰ ਲੋਕਾਂ ਦੇ ਘਟੇ ਖ਼ੂਨ ਦੇ ਸੈੱਲ ਬੱਕਰੀ ਦਾ ਦੁੱਧ ਪੀਣ ਨਾਲ ਪੂਰੇ ਹੋ ਜਾਂਦੇ ਹਨ।ਬੱਕਰੀ ਦੇ ਦੁੱਧ ਦਾ ਪਨੀਰ,ਦਹੀ,ਘੱਟ ਚਿਕਨਾਈ ਵਾਲਾ ਮੰਨਿਆ ਜਾਂਦਾ ਹੈ। ਇਸ ਵਿਚ ਖਣਿਜ,ਪ੍ਰੋਟੀਨ ਚੰਗੀ ਮਾਤਰਾ ਵਿਚ ਮੌਜੂਦ ਹਨ। ਦੁੱਧ ਦੀ ਵਰਤੋਂ ਨਾ ਕਰਨ ਵਾਲਿਆਂ ਲਈ ਇਸ ਦਾ ਦਹੀ ਲਾਭਦਾਇਕ ਹੈ ਕਿਉਂਕਿ ਇਸ ਵਿੱਚ ਸ਼ੂਗਰ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਸਰਕਾਰ ਵੀ ਇਸ ਧੰਦੇ ਨੂੰ ਬੜਾਵਾ ਦੇਣ ਲਈ ਕਾਫੀ ਯ...
Image
  ਸਫਲਤਾ ਦੀ ਕੁੰਜੀ ਹੈ,ਮਿਹਨਤ...           ਕਾਮਯਾਬੀ ਕੋਈ ਯਾਦੂ ਦਾ ਮੰਤਰ ਨਹੀਂ ਜੋ ਇਕਦਮ ਹੀ ਪ੍ਰਾਪਤ ਹੋ ਜਾਵੇ। ਜਦੋਂ   ਲੋਕੀਂ     ਕਿਸੇ ਕਾਮਯਾਬ ਵਿਅਕਤੀ ਵੇਖਦੇ ਹਨ ਤਾਂ ਅਕਸਰ ਸੋਚਦੇ ਹਨ ਕਿ ਕਿਸਮਤ ਤਾਂ ਇਹਨਾਂ   ਲੋਕਾਂ  ਦੀ ਹੈ ਜੋ ਜਿੰਦਗੀ ਵਿਚ ਇੰਨੇ ਜਿਆਦਾ ਕਾਮਯਾਬ ਹਨ,ਪਰ ਲੋਕਾਂ ਦਾ ਧਿਆਨ ਇਸ ਕਾਮਯਾਬੀ ਦੇ ਪਿਛੇ ਕੀਤੀ ਸਖ਼ਤ ਮਿਹਨਤ ਵੱਲ ਨਹੀਂ ਜਾਂਦਾ। ਇਕ ਝਾਤ ਜੇ ਇਹਨਾਂ ਲੋਕਾਂ ਦੇ ਸੰਘਰਸ਼ ਤੇ ਪਾਈਏ ਤਾਂ ਪਤਾ ਲਗਦਾ ਹੈ ਕਿ  ਜੋ ਕੁੱਝ  ਇਹਨਾਂ    ਲੋਕਾਂ       ਆਪਣੀ ਸਖ਼ਤ ਮਿਹਨਤ,ਲਗਨ ਅਤੇ ਤਿਆਗ ਨਾਲ ਕਰ ਵਿਖਾਇਆ ਸ਼ਇਦ ਇਹ ਸਭ ਕਿਸੇ ਹੋਰ ਦੇ     ਵੱਸ ਦੀ ਗੱਲ ਵੀ ਨਹੀਂ ਸੀ।ਇਹਨਾਂ ਲੋਕਾਂ ਨੇ ਆਪਣੀ ਮੰਜਿਲ ਤੇ ਪਹੁੰਚਣ ਲਈ ਆਪਣੀ ਜਿੰਦਗੀ  ਦਾ    ਕਿੰਨਾ ਕੀਮਤੀ ਸਮਾਂ ਲਗਾ ਦਿੱਤਾ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ ਕਿ ਜੋ ਕਿਸਮਤ ਵਿਚ ਲਿਖਿਆ ਹੈ ਉਹੀ ਮਿਲਣਾ ਹੈ,ਪਰ ਇਸ ਲਿਖੇ ਨੂੰ ਜੇ ਕੁੱਝ ਹੈ ਤਾਂ ਉਹ ਹੈ ਸਖ਼ਤ ਮਿਹਨਤ।ਜਦੋਂ ਅਸੀ ਅਰਾਮ ਨਾਲ ਆਪਣੇ   ਬਿਸਤਰਿਆਂ      ਵਿਚ ਸੋ ਰਹੇ ਹੁੰਦੇ ਹਾਂ ਤਾਂ ਉਸ ਵਕਤ ਉਹ ਮਿਹਨਤੀ ਲੋਕ ਆਪਣੀ ਮੰਜਿਲ ਦੀ ਪ੍ਰਾਪਤੀ ਲਈ  ...
ਕਿਵੇਂ ਰਹੀਏ ਸਿਹਤਮੰਦ...                       ਪੂਰੀ ਦੁਨੀਆਂ ਵਿਚ ਇਹ ਚਰਚਾ ਜੋਰਾਂ ਤੇ ਹੈ ਕਿ ਆਖਿਰ ਆਪਣੇ-ਆਪ ਸਿਹਤਮੰਦ ਕਿਵੇਂ ਰੱਖਿਆ ਜਾਵੇ,ਕਿਉਂਕਿ ਰੋਜ਼ਾਨਾਂ ਜੀਵਣ ਦੀ ਭੱਜ ਦੌੜ ਵਾਲੀ ਜਿੰਦਗੀ ਅਤੇ  ਆਧੁਨਿਕ   ਅਰਾਮਦਾਇਦ   ਸੁੱਖ-ਸਹੂਲਤਾ ਭਰੀ ਜਿੰਦਗੀ ਨੇ ਜੀਵਣ ਦਾ ਤਾਣਾ ਹੀ ਵਿਗਾੜ ਦਿੱਤਾ ਹੈ। ਅੱਜ ਸਿਹਤਮੰਦ ਤਾਂ ਹਰ ਕੋਈ ਰਹਿਣਾ ਚਾਹੁੰਦਾ ਹੈ ਪਰ ਇਸ ਲਈ ਤਿਆਗ ਅਤੇ ਸਖ਼ਤ ਮਿਹਨਤ ਕਰਨ ਲਈ ਵੀ ਤਿਆਰ ਨਹੀਂ।ਜਲਦੀ ਉੱਠ ਕੇ ਸਵੇਰ ਦੀ ਸੈਰ ਤੇ ਜਾਣਾ।  ਤਾਜੀ   ਅਤੇ   ਠੰਡੀ  ਹਵਾਂ ਦਾ ਅਨੰਦ ਮਾਨਣ ਲਈ ਸਵੇਰ ਦੀ ਪਿਆਰੀ ਨੀਂਦ ਦਾ ਤਿਆਗ ਕਰਨਾ ਪੈਂਦਾ ਹੈ।ਜੋ ਕਿ ਲੋਕ ਘੱਟ ਹੀ ਕਰਦੇ ਹਨ।    ਪਰ  ਇਸ ਦਾ ਇਹਸਾਸ ਸ਼ਰੀਰ  ਨੂੰ ਫੁਰਤੀ ਤੇ ਦਿਮਾਗ ਨੂੰ  ਤਾਜਗੀ   ਦੇਣ  ਵਾਲਾ ਹੁੰਦਾ  ਹੈ।  ਹਲਕੀ ਕਸਰਤ ਅਤੇ  ਯੋਗਾ ਸਿਹਤ ਲਈ ਵਰਦਾਨ ਸਾਬਿਤ ਹੋ ਸਕਦੇ ਹਨ। ਸਵੇਰ ਦਾ ਪੀਤਾ ਪਾਣੀ ਅਮ੍ਰਿੰਤ ਦੇ ਸਮਾਨ ਹੈ ਇਸ ਲਈ ਜਿੰਨਾਂ ਹੋ ਸਕੇ ਪਾਣੀ ਪੀਉ,ਹਰ ਰੋਜ਼ ਸਵਸ਼ ਜਲ ਨਾਲ ਇਸ਼ਨਾਨ ਕਰਨ ਨਾਲ ਸ਼ਰੀਰ ਸਾਰਾ ਦਿਨ ਤਰੋਤਾਜਾ਼ ਰਹਿੰਦਾ ਹੈ। ਸਵਸਥ ਸ਼ਰੀਰ ਪਾਉਂਣ ਲਈ ਹਰ ਹਾਲਤ ਨਸ਼ਿਆਂ ਤੋ ਬਚ ਕੇ ਰਹਿਣਾ ਚਾਹੀਦਾ ਹੈ,ਇਹਨਾਂ ਦੀ ਵਰਤੋਂ ਨਾਲ ਭਾਰੀ ਨੁਕਸਾਨ ਹੁੰਦੇ...