Posts

Showing posts from April, 2025
 ਦਰਦ-ਏ-ਯਾਰ                    ਮੈਨੂੰ ਦਰਦ-ਏ-ਯਾਰ ਬਣਾ ਲੈ              ਹਰ ਗਮ ਦਾ ਭਾਈਵਾਲ ਬਣਾ ਲੈ              ਇਹ ਚੁਧਿਆਈਆ ਧੁੱਪਾਂ ਦੇ ਵਿਚ              ਮੈਂ ਚਾਹਾਂ ਮੈਨੂੰ ਨਾਲ ਰਲਾ ਲੈ              ਮੈਨੂੰ ਦਰਦ-ਏ ਯਾਰ ਬਣਾ ਲੈ.......           * ਮੈਂ ਤੇਰੇ ਹਰ ਸਾਹ ਚਂ ਵੱਸਾ              ਤੂੰ ਜੀ ਮੇਰੀ ਜਿੰਦਗਾਨੀ ਨੂੰ              ਜੋ ਰੱਤੀ ਭਰ ਦਰਦ ਨਾ ਜਾਣੇ             ਕੀ ਕਰਨਾ ਦਿਲਜਾਨੀ ਨੂੰ             ਤੂੰ ਮਲਕਾ ਬਣ ਮੇਰੇ ਮਨ ਦੀ             ਮੈਨੂੰ ਰੂਹ ਦਾ ਹੱਕਦਾਰ ਬਣਾ ਲੈ            ਮੈਨੂੰ ਦਰਦ-ਏ-ਯਾਰ ਬਣਾ ਲੈ,,,,,,,         * ਤੈਨੂੰ ਹਰ ਹੱਕ ਦਿੱਤਾ ਅੱਜ ਤੋਂ            ਇਸ ਜਿੰਦ ਦਾ ਪੱਟਾ ਤੇਰੇ ਨਾਵੇਂ...
Image
             ਤੂੰ ਮੈਂ ਤੇ ਦੂਰੀ ਤੂੰ ਦੂਰੀ ਦੀ ਚਿੰਤਾ ਨਾ ਕਰੀਂ ਮੈਂ ਚੱਲ ਕੇ ਆਵਾਂਗਾ, ਤੂੰ ਬੱਸ ਇਕ-ਅੱਧ ਕਦਮ ਪੱਟੀ ਬਾਕੀ ਦਾ ਰਾਹ ਮੈਂ ਮੁਕਾਵਾਂਗਾ     ਤੂੰ ਦੂਰੀ ਦੀ ....  * ਮੇਰੇ ਜਖ਼ਮਾਂ ਦੀ ਮਰਹਮ ਤੂੰ ਬਣਜੀ     ਤੇ  ਦੇਵੀਂ ਅਰਾਮ ਮੈਨੂੰ     ਤੇਰੇ ਜਖ਼ਮਾਂ ਨੂੰ ਮੈਂ ਸਹਿਲਾਵਾਂਗਾ     ਤੂੰ ਦੂਰੀ ਦੀ...... *ਸੱਚੇ ਇਸ਼ਕ ਬੜੀ ਹੈ ਹੁੰਦੀ ਤਾਕਤ   ਤੂੰ ਤਕੜਾ ਰੱਖੀ ਜਿਗਰਾ ਤੇ ਡੋਲੀ ਨਾ ਬਾਜੀ ਪਿਆਰ ਦੀ ਜਿੱਤ ਕੇ ਮੈਂ ਦਿਖਾਵਾਂਗਾ
                  ਭੋਂ  ਦਾ  ਠੇਡਾ ਸਰ ਕਰਦਾ ਜਾਹ ਉਚੀਆਂ ਮੰਜ਼ਿਲਾ ਨੂੰ ਤੇ ਰੰਗ ਭਰਦਾ ਜਾਹ  ਕਿਸਮਤ ਆਪਣੀ ਚ, ਕਰ ਸਕਦਾ ਹੈਂ ਅਸੰਭ ਨੂੰ ਵੀ ਸੰਭਵ ਤੂੰ  ਮਿਹਨਤ ਨਾਲ ਦਿਲ ਲਗਾ ਕੇ ਪਰ ਪੈਰ ਹਮੇਸ਼ਾ ਧਰ ਸਜਣਾ  ਠੇਡੇ  ਭੋਂ ਦੇ ਤੋਂ ਬਚਾ ਕੇ ...ਭਰੋਸਾ ਜੇ ਖੁਦ ਤੇ ਤਾਂ ਅੰਬਰ ਵੀ ਛੋਹ ਸਕਦੈ ਧਾਰ ਲੇ ਇਕ ਵਾਰੀ ਤਾਂ ਸਭ ਕੁੱਝ ਹੋ ਫਿਰ ਸਕਦੈ ਭਰੋਸੇ ਕਿਸਮਤ ਦੇ ਕਿਤੇ ਬੈਠਾ ਨਾ ਰਹੀਂ ਰੱਖੀ ਹੋਸਲਾ ਬਣਾ ਕੇ ਪਰ ਪੈਰ ਹਮੇਸ਼ਾ ਧਰ ਸਜਣਾ ਠੇਡੇ ਭੋਂ ਦੇ ਤੋਂ ਬਚਾ ਕੇ ... ਚਾਰ -ਚੁਫੇਰੇ ਖੁੱਲ ਅੱਜ ਤੈਨੂੰ   ਤੇਰੀ ਬੁੱਕਲ ਵਿਚ ਸੰਸਾਰ ਪਿਆ ਘਾਲ ਲੈ ਕੋਈ ਘਲਣਾ ਐਸੀ ਨਾ ਜਾਏ ਜੀਵਣ ਬੇਕਾਰ ਜਿਹਾ ਜਦ ਤੱਕ ਨੇ ਸਾਹ ਬਾਕੀ ਲੈ ਕਿਸਮਤ ਦੀ ਖੋਲ ਤਾਕੀ ਲਿਆਕਤ ਨਾ ਅੱਗੇ ਆ ਕੇ ਪਰ ਪੈਰ ਹਮੇਸ਼ਾ ਧਰ ਸਜਣਾ ਠੇਡੇ ਭੋਂ  ਦੇ ਤੋਂ ਬਚਾ ਕੇ     ਸੁਰਜੀਤ ਫੇਰੂਮਾਨ
   ਇਮਤਿਆਨ ਨਾ ਲੈ   ਬਹੁਤ ਪਿਆਰ ਕਰਦਾ ਹਾਂ ਮੈਂ  ਐਵੇ ਇਮਤਿਆਨ ਨਾ ਲੈ ਮੈੈੈੈਂ ਨਹੀਂ ਹਾਂ ਬੇਵਫਾਂ  ਐਵੇ ਇਸ ਤਰਾਂ ਨਾ ਕਹਿ   . ਲੰਘ ਗਈ ਹੈ ਜਿੰਦਗੀ ਉਲਝਣਾ ਦੇ ਮਦੇ-ਨਜ਼ਰ ਆਇਆ ਹੈ ਮੌਸਮ-ਏ- ਮੁਹੱਬਤ ਜੇਕਰ ਖ਼ਵਾਇਸ਼ ਹੈ ਮੇਰੀ ਹੱਸਦੀ ਤੂੰ ਸਦਾ ਰਹਿ    ਮੈਂ ਨਹੀਂ ਹਾਂ ਬੇਵਫਾ  ਐਵੇ ਬੇਵਫਾ ਨਾ ਕਹਿ . ਸ਼ਰੀਰ ਤਾਂ ਹੈ ਨਾਸ਼ਵਾਨ ਵਸਤੂ ਸਨੇਹ ਇਸ ਸੰਗ ਕਿਹਾ ਇਹ ਨੇ ਰੂਹਾ ਦੇ ਸੌਦੇ ਨਿਮਾਣੀਏ ਨੀ ਪ੍ਰੇਮ ਰੱਬ ਹੈ ਤੇ ਰੱਬ ਪ੍ਰੇਮ ਜਿਹਾ ਇਹ ਵਿਸ਼ਵਾਸ ਹੈ ਰੱਬ ਪਾਉਣ ਵਾਲਾ ਇਹ ਇਕ ਰਾਹ ਹੈ ਘਾਲਣਾ ਕਮਾਉਣ ਵਾਲਾ ਅਜਮਾਉਣਾ ਸੁਰਜੀਤ ਤਾਈਂ ਬਿੰਦ-ਬਿੰਦ ਛੱਡ ਕੇ ਮੇਰੇ ਸਾਹ ਨੇ ਤੇਰੀ ਅਮਾਨਤ ਜੋ ਮੇਰੇ ਵਿਚ ਵੱਸਦੇ ਭਾਵੇ ਅੱਜ ਲੈ ਭਾਵੇ ਕੱਲ ਲੈ ਮੈਂ ਨਹੀਂ ਹਾਂ ਬੇਵਫਾ ਐਵੇ ਬੇਵਫਾ ਨਾ ਕਹਿ           ਸੁਰਜੀਤ ਫੇਰੂਮਾਨ