ਕਲਮਾਂ ਗੁਲਾਬ ਦੀਆਂ
ਆਜੋ ਸਭ ਰਲ ਮਿਲ ਲਾਈਏ
ਕਲਮਾਂ ਗੁਲਾਬ ਦੀਆ
ਰੋਸ਼ਨੋਈਆ ਵੀ ਰਲ ਕੇ ਮਾਣਈਏ
ਉਗਦੇ ਮਹਿਤਾਬ ਦੀਆ
ਆਜੋ ਸਭ............
..ਦੇਂਦਾ ਨਹੀਂ ਸਾਥ ਜੇ ਕੋਈ
ਬਿਨਾਂ ਦਿਲਦਾਰਾਂ ਦੇ
ਕਰਕੇ ਤਾਂ ਵੇਖੋ ਕੇਰਾਂ
ਭਰੋਸੇ ਉਏ ਯਾਰਾਂ ਤੇ
ਹੋਜੇ ਨਾ ਗੁਸੇ ਕੋਈ
ਗੱਲਾਂ ਹਿਸਾਬ ਦੀਆ
ਆਜੋ ਸਭ..........
..ਰੱਬ ਜਿਹਾ ਰੁਤਬਾ ਹੁੰਦਾ
ਸਕਿਆ ਭਰਾਵਾਂ ਦਾ
ਕੋਈ ਇਥੇ ਤੋਲ ਨਹੀਂ ਹੁੰਦਾ
ਹਰਖਾਂ ਤੇ ਚਾਵਾਂ ਦਾ
ਦੁੱਖ ਸੁੱਖ ਵਿੱਚ ਇਕੱਠਏ ਹੋਣਾ
ਰੀਤਾ ਪੰਜਾਬ ਦੀਆ
ਆਜੋ ਸਭ.........
ਸੁਰਜੀਤ ਫੇਰੂਮਾਨ
Comments
Post a Comment