Posts

Showing posts from October, 2025
Image
  ਸਫਲਤਾ ਦੀ ਕੁੰਜੀ ਹੈ,ਮਿਹਨਤ...           ਕਾਮਯਾਬੀ ਕੋਈ ਯਾਦੂ ਦਾ ਮੰਤਰ ਨਹੀਂ ਜੋ ਇਕਦਮ ਹੀ ਪ੍ਰਾਪਤ ਹੋ ਜਾਵੇ। ਜਦੋਂ   ਲੋਕੀਂ     ਕਿਸੇ ਕਾਮਯਾਬ ਵਿਅਕਤੀ ਵੇਖਦੇ ਹਨ ਤਾਂ ਅਕਸਰ ਸੋਚਦੇ ਹਨ ਕਿ ਕਿਸਮਤ ਤਾਂ ਇਹਨਾਂ   ਲੋਕਾਂ  ਦੀ ਹੈ ਜੋ ਜਿੰਦਗੀ ਵਿਚ ਇੰਨੇ ਜਿਆਦਾ ਕਾਮਯਾਬ ਹਨ,ਪਰ ਲੋਕਾਂ ਦਾ ਧਿਆਨ ਇਸ ਕਾਮਯਾਬੀ ਦੇ ਪਿਛੇ ਕੀਤੀ ਸਖ਼ਤ ਮਿਹਨਤ ਵੱਲ ਨਹੀਂ ਜਾਂਦਾ। ਇਕ ਝਾਤ ਜੇ ਇਹਨਾਂ ਲੋਕਾਂ ਦੇ ਸੰਘਰਸ਼ ਤੇ ਪਾਈਏ ਤਾਂ ਪਤਾ ਲਗਦਾ ਹੈ ਕਿ  ਜੋ ਕੁੱਝ  ਇਹਨਾਂ    ਲੋਕਾਂ       ਆਪਣੀ ਸਖ਼ਤ ਮਿਹਨਤ,ਲਗਨ ਅਤੇ ਤਿਆਗ ਨਾਲ ਕਰ ਵਿਖਾਇਆ ਸ਼ਇਦ ਇਹ ਸਭ ਕਿਸੇ ਹੋਰ ਦੇ     ਵੱਸ ਦੀ ਗੱਲ ਵੀ ਨਹੀਂ ਸੀ।ਇਹਨਾਂ ਲੋਕਾਂ ਨੇ ਆਪਣੀ ਮੰਜਿਲ ਤੇ ਪਹੁੰਚਣ ਲਈ ਆਪਣੀ ਜਿੰਦਗੀ  ਦਾ    ਕਿੰਨਾ ਕੀਮਤੀ ਸਮਾਂ ਲਗਾ ਦਿੱਤਾ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ ਕਿ ਜੋ ਕਿਸਮਤ ਵਿਚ ਲਿਖਿਆ ਹੈ ਉਹੀ ਮਿਲਣਾ ਹੈ,ਪਰ ਇਸ ਲਿਖੇ ਨੂੰ ਜੇ ਕੁੱਝ ਹੈ ਤਾਂ ਉਹ ਹੈ ਸਖ਼ਤ ਮਿਹਨਤ।ਜਦੋਂ ਅਸੀ ਅਰਾਮ ਨਾਲ ਆਪਣੇ   ਬਿਸਤਰਿਆਂ      ਵਿਚ ਸੋ ਰਹੇ ਹੁੰਦੇ ਹਾਂ ਤਾਂ ਉਸ ਵਕਤ ਉਹ ਮਿਹਨਤੀ ਲੋਕ ਆਪਣੀ ਮੰਜਿਲ ਦੀ ਪ੍ਰਾਪਤੀ ਲਈ  ...
ਕਿਵੇਂ ਰਹੀਏ ਸਿਹਤਮੰਦ...                       ਪੂਰੀ ਦੁਨੀਆਂ ਵਿਚ ਇਹ ਚਰਚਾ ਜੋਰਾਂ ਤੇ ਹੈ ਕਿ ਆਖਿਰ ਆਪਣੇ-ਆਪ ਸਿਹਤਮੰਦ ਕਿਵੇਂ ਰੱਖਿਆ ਜਾਵੇ,ਕਿਉਂਕਿ ਰੋਜ਼ਾਨਾਂ ਜੀਵਣ ਦੀ ਭੱਜ ਦੌੜ ਵਾਲੀ ਜਿੰਦਗੀ ਅਤੇ  ਆਧੁਨਿਕ   ਅਰਾਮਦਾਇਦ   ਸੁੱਖ-ਸਹੂਲਤਾ ਭਰੀ ਜਿੰਦਗੀ ਨੇ ਜੀਵਣ ਦਾ ਤਾਣਾ ਹੀ ਵਿਗਾੜ ਦਿੱਤਾ ਹੈ। ਅੱਜ ਸਿਹਤਮੰਦ ਤਾਂ ਹਰ ਕੋਈ ਰਹਿਣਾ ਚਾਹੁੰਦਾ ਹੈ ਪਰ ਇਸ ਲਈ ਤਿਆਗ ਅਤੇ ਸਖ਼ਤ ਮਿਹਨਤ ਕਰਨ ਲਈ ਵੀ ਤਿਆਰ ਨਹੀਂ।ਜਲਦੀ ਉੱਠ ਕੇ ਸਵੇਰ ਦੀ ਸੈਰ ਤੇ ਜਾਣਾ।  ਤਾਜੀ   ਅਤੇ   ਠੰਡੀ  ਹਵਾਂ ਦਾ ਅਨੰਦ ਮਾਨਣ ਲਈ ਸਵੇਰ ਦੀ ਪਿਆਰੀ ਨੀਂਦ ਦਾ ਤਿਆਗ ਕਰਨਾ ਪੈਂਦਾ ਹੈ।ਜੋ ਕਿ ਲੋਕ ਘੱਟ ਹੀ ਕਰਦੇ ਹਨ।    ਪਰ  ਇਸ ਦਾ ਇਹਸਾਸ ਸ਼ਰੀਰ  ਨੂੰ ਫੁਰਤੀ ਤੇ ਦਿਮਾਗ ਨੂੰ  ਤਾਜਗੀ   ਦੇਣ  ਵਾਲਾ ਹੁੰਦਾ  ਹੈ।  ਹਲਕੀ ਕਸਰਤ ਅਤੇ  ਯੋਗਾ ਸਿਹਤ ਲਈ ਵਰਦਾਨ ਸਾਬਿਤ ਹੋ ਸਕਦੇ ਹਨ। ਸਵੇਰ ਦਾ ਪੀਤਾ ਪਾਣੀ ਅਮ੍ਰਿੰਤ ਦੇ ਸਮਾਨ ਹੈ ਇਸ ਲਈ ਜਿੰਨਾਂ ਹੋ ਸਕੇ ਪਾਣੀ ਪੀਉ,ਹਰ ਰੋਜ਼ ਸਵਸ਼ ਜਲ ਨਾਲ ਇਸ਼ਨਾਨ ਕਰਨ ਨਾਲ ਸ਼ਰੀਰ ਸਾਰਾ ਦਿਨ ਤਰੋਤਾਜਾ਼ ਰਹਿੰਦਾ ਹੈ। ਸਵਸਥ ਸ਼ਰੀਰ ਪਾਉਂਣ ਲਈ ਹਰ ਹਾਲਤ ਨਸ਼ਿਆਂ ਤੋ ਬਚ ਕੇ ਰਹਿਣਾ ਚਾਹੀਦਾ ਹੈ,ਇਹਨਾਂ ਦੀ ਵਰਤੋਂ ਨਾਲ ਭਾਰੀ ਨੁਕਸਾਨ ਹੁੰਦੇ...
Image
           उम्मीद.....         ए- छोटी सी उम्मीद        तू कितनी बड़ी है,        इतनी बड़ी दुनियां        बस तुझ पे खड़ी है।   💔हार के टूट जाना         है मानव की एक आदत       असफ़लताओं के दौर में भी तू        बद-नसीबी से लड़ी है।   👉 ठुकराया लोगों ने गर, तो क्या..          तूने गले लगाया,          हैं सितारों के आगे जहां और भी          तूने है सिखाया,          दिल में तुझे रखा तो जाना          खुशियों की तू झड़ी है..        💞ए छोटी सी उम्मीद             तू कितनी बड़ी है           इतनी बड़ी दुनियां          बस तुझ पे खड़ी है...               ...
Image
           ਭਾਰਤੀ ਚੋਣ ਪ੍ਰਣਾਲੀ ਵਿਚ             ਮੁਲਾਜ਼ਮ ਜਥੇਬੰਦੀਆਂ ਦੀ              ਭੂਮੀਕਾ.... ਭਾਰਤੀ ਲੋਕਤਾਂਤ੍ਰਿਕ ਪ੍ਰਣਾਲੀ ਵਿਚ ਚੋਣ ਪ੍ਰਣਾਲੀ ਇਕ ਮੁੱਖ ਥੰਮ ਦੇ ਤੋਂਰ ਤੇ ਕੰਮ ਕਰਦੀ ਹੈ,ਇਸ ਸਖ਼ਤ ਚੋਣ ਪ੍ਰਕਿਰਿਆ ਵਿਚੋ ਲੱਘ ਕੇ ਹੀ ਸਾਡੇ ਹੁਕਮਰਾਨ ਚੋਣਾ ਜਿੱਤਦੇ  ਹਨ ਅਤੇ  ਦੇਸ਼      ਨੂੰ      ਚਲਾਉਦੇ    ਹਨ।ਲੋਕਤੰਤਰ ਚਾਹੇ ਕਿਸੇ ਵੀ ਦੇਸ਼ ਦਾ ਹੋਵੇ ਇਸ ਦੀ ਸੰਪੂਰਣ ਕਾਮਯਾਬੀ ਲਈ      ਲੋਕਾਂ ਦਾ      ਸੋ ਪ੍ਰਤਿਸ਼ਤ ਸਿੱਖਿਅਤ ਹੋਣਾ ਜ਼ਰੂਰੀ ਮੰਨਿਆ ਜਾਦਾ ਹੈ, ਕਿਉਂਕਿ ਇੱਕ   ਸਿੱਖਿਅਤ    ਨਾਗਰਿਕ  ਆਪਣੇ ਅਧਿਕਾਰਾਂ ਅਤੇ ਫਰਜਾਂ ਤੋਂ ਪੂਰੀ ਤਰਾਂ ਜਾਗਰੂਕ ਹੁੰਦਾ ਹੈ।ਉਹ ਆਪਣੇ ਫੈਸਲੇ    ਖੁਦ ਬਾ- ਖੁਦ ਲੈਣ ਦੇ ਸਮਰੱਥ ਹੁੰਦਾ ਹੈ,ਬਿਨਾ ਕਿਸੇ ਡਰ ਅਤੇ ਲਾਲਚ ਦੇ। ਪਰ ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿਚ ਹਰ ਇੰਨਸਾਨ ਆਪਣੀਆ ਨਿੱਜੀ     ਜਿੰਮੇਵਾਰੀਆਂ  ਤਾਂ ਸਖੁਸ਼ੀ ਨਿਭਾਉਂਦਾ ਹੈ ਪਰ ਨੈਤਿਕ ਜਿੰਮੇਵਾਰੀਆਂ ਤੋਂ   ਭੱਜਦਾ ਨਜ਼ਰ ਅਉਂਦਾ ਹੈ।  ਅਜਿਹੇ    ਲੋਕਾਂ  ਨੂੰ ਆਪਣੇ ਹੱਕ ਲੈਣ ਲਈ ਇਕੱਠ...
Image
ਹੁਨਰ ਅਤੇ ਰੁਜਗਾਰ ਦੇ ਦੇਵਤਾ    ਬਾਬਾ ਵਿਸ਼ਵਕਰਮਾ ਜੀ  ਹੁਨਰ,ਕਿਰਤ ਅਤੇ ਰੁਜਗਾਰ ਭਾਵੇਂ ਛੋਟੇ-ਛੋਟੇ ਸ਼ਬਦ ਲਗਦੇ ਹਨ,ਪਰ ਇਹਨਾਂ ਸ਼ਬਦਾਂ ਦੇ   ਪਿਛੇ  ਦੀ ਤਾਕਤ ਨੇ ਇਸ ਬੇ-ਤਰਤੀਬੀ ਦੁਨੀਆਂ ਨੂੰ ਤਰਤੀਬ ਦੇਣ ਵਿੱਚ ਅਹਿਮ ਭੂਮੀਕਾ ਨਿਭਾਈ ਹੈ।     ਅੱਜ    ਇਹ       ਜੋ ਦੁਨੀਆਂ    ਅਸੀ ਵੇਖਦੇ ਹਾਂ ਸ਼ਾਇਦ ਏਨੀਂ ਖੂਬਸੂਰਤ ਨਾ ਹੁੰਦੀ ਜੇਕਰ ਹੁਨਰ ਜਾਂ  ਕਿਰਤ  ਵਿੱਚੋੋੋੋਂ  ਇਕ  ਵੀ  ਚੀਜ਼ ਦੀ ਅਣਹੋਂਦ ਹੁੰਦੀ। ਹਰ ਹੁਨਰਮੰਦ ਹੱਥ ਨੂੰ ਕਿਰਤ ਮਿਲੇ ਦਾ ਹੋਕਾ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ  ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਠੀਕ ਦੀਵਾਲੀ ਤੋਂ ਅਗਲੇ ਦਿਨ ਹੁੰਦਾ ਹੈ, ਜੋ ਕਿ ਸਮੁੱਚੀ ਦੁਨੀਆਂ ਵਿੱਚ ਪੂਰੀ ਧੂਮ-  ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਗਗਨਚੁੰਬੀ ਇਮਾਰਤਾਂ,ਵੱਡੇ-ਵੱਡੇ ਸਮੁੰਦਰੀ ਬੇੜੇ ਅਤੇ ਆਲੀਸ਼ਾਨ ਮਹਿਲ-ਮੁਨਾਰੇ ਜਿੰਨਾਂ ਦੀ ਬਣਤ ਕਿਰਤੀ ਹੱਥਾਂ ਵੱਲੋਂ ,ਜਿੰਨਾਂ ਔਜਾਰਾਂ ਦੁਆਰਾ ਕੀਤੀ   ਗਈ ਹੈ ,ਇਹ ਮਸ਼ਿਨਰੀ ਅਤੇ ਔਜ਼ਾਰ ਬਾਬਾ ਵਿਸ਼ਕਰਮਾਂ ਜੀ ਦੀ ਹੀ ਦੇਣ ਹੈ। ਇਹ ਰੇਲਵੇ ਲਾਈਨਾਂ,ਨਦੀਆਂ ਉੱਤੇ ਬਣੇ ਪੁੱਲ,ਡੈਮ ਅਤੇ ਸਰੁੰਗਾਂ ਤੇ ਹਵਾਈ ਅੱਡੇ ਜਿਸ ਵੀ ਦਸਤਕਾਰੀ ਦਾ ਅਸੀਂ ਦਰਸ਼ਨ ਪਾ ਸਕਦੇ ਹਾਂ,ਇਸ ਸਭ ਨਿਰਮਾਣ ਵਿੱਚ ਬਾਬਾ ਵਿਸ਼ਵਕਰਮਾਂ ਦੁਆਰਾਂ    ...
                    ਦੀਵਾਲੀ ਦਾ              ਇਤਿਹਾਸਿਕ ਮਹੱਤਵ             ਭਾਰਤ ਦੇਸ਼ ਦੀ ਧਰਤੀ ਨੂੰ ਅਵਤਾਰਾਂ ਅਤੇ ਗੁਰੂਆਂ-ਪੀਰਾਂ ਧਰਤੀ ਕਰਕੇ ਪੂਰੀ ਦੁਨੀਆਂ ਵਿੱਚ ਸਤਿਕਾਰੀਆ ਜਾਂਦਾ ਹੈ।ਇਸੇ ਕਰਕੇ ਪੂਰਾਂ ਸਾਲ ਇਥੇ ਤਿਉਹਾਰਾਂ ਅਤੇ ਮੇਲਿਆਂ ਦਾ ਪਰਵਾਹ ਹਮੇਸ਼ਾ ਚਲਦਾ ਹੀ ਰਹਿੰਦਾ ਹੈ।ਦੀਵਾਲੀ ਦਾ ਤਿਉਹਾਰ ਇਹਨਾਂ ਸਭ ਵਿੱਚੋਂ ਪ੍ਰਮੁੱਖ ਹੈ।  ਇਤਿਹਾਸਿਕ ਪੱਖ   ਤੋਂ ਵੇਖਿਆ ਜਾਵੇਂ ਤਾਂ ਇਸ ਦਿਨ ਸ਼ੀ ਰਾਮ ਚੰਦਰ ਜੀ ਆਪਣੇ ਭਰਾਂ ਲਛਮਣ ਅਤੇ ਆਪਣੀ ਧਰਮਪਤਨੀ ਸੀਤਾ ਜੀ ਨਾਲ 14 ਸਾਲ ਦਾ ਬਨਵਾਸ ਕੱਟ ਕੇ ਅਤੇ ਦੁਸ਼ਟ ਰਾਵਣ ਦਾ ਨਾਸ਼ ਕਰਕੇ ਵਾਪਿਸ ਅਯੁੱਧਿਆ   ਆਪਣੀ ਜਨਮ ਭੂਮੀ ਤੇ ਆਏ ਸੰਨ। ਉਹਨਾਂ ਦੇ ਸਵਾਗਤ ਵਿੱਚ ਆਯੁੱਧਿਆ ਵਾਸੀਆ ਨੇ ਦੀਵੇ ਜਗਾਏ ਸਨ।ਉਸ ਦਿਨ ਦੀ ਯਾਦ ਵਿੱਚ ਅੱਜ      ਵੀ ਇਹ ਦਿਨ ਪੂਰੀ ਸ਼ਰਧਾਂ ਅਤੇ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਇਸੇ ਹੀ ਤਰਾਂ ਸਿੱਖ ਧਰਮ ਵਿੱਚ  ਇਸ ਦਿਨ ਦੀ ਬਹੁਤ ਮਹਾਨਤਾ ਹੈ,ਅੱਜ ਦੇ ਦਿਨ ਹੀ ਸਿੱਖਾਂ ਦੇ ਮਹਾਨ ਗੁਰੂ ਹਰਗੋਬਿੰਦ ਸਾਹਿਬ 52 ਹਿੰਦੂ ਰਾਜਿਆਂ ਸਮੇਤ ਮੁਗ਼ਲ ਬਾਦਸ਼ਾਹ ਜਹਾਂਂਗੀਰ ਦੇ ਗਵਾਲੀਅਰ ਕਿੱਲੇ ਦੀ ਕੈਦ ਵਿੱਚੋਂ ਰਿਹਾਅ ਹੋ   ਵਾਪਿਸ   ਅੰਮ੍ਰਿਤਸਰ ਸਾਹਿਬ ਪਹੁੰਚੇ...
     ਪਰਾਲੀ ਨਾ ਸਾੜਨ ਦੀ ਮੁੰਹਿਮ                         ਆਓ ਇੱਕ ਮੁੰਹਿਮ ਚਲਾਈਏ ਆਓ ਇੱਕ ਕਾਫ਼ਲਾ ਬਣਾਈਏ ਜਲਦੀ ਪਈ ਧਰਤੀ ਲਈ ਮੱਚਦੀ ਪਈ ਧਰਤੀ ਦੇ ਜ਼ਰਾ ਸੀਨੇ ਠੰਢਕ ਪਾਈਏ   ਆਓ ਇੱਕ ਮੁੰਹਿਮ ਚਲਾਈਏ    ਆਓ ਇੱਕ ਕਾਫ਼ਲਾ ਬਣਾਈਏ,,, ...ਸੁਣਨੀ ਹੈ ਜੇਕਰ ਜਿੰਦਾ ਤਿੱਤਰਾਂ ਦੀ ਆਵਾਜ਼ ਨਿਹਾਰਨਾ ਹੈ ਅਗਰ ਕਾਲੀ ਚਿੱੜੀ ਨੂੰ ਤਿੱਣਕਾ ਉਠਾਉਂਦੀ ਹੋਈ ਨਜ਼ਾਰਾ ਵੇਖਣਾ ਹੈ ਜੇਕਰ ਭੱਜਦੇ ਗਾਲੜ ਦੀ ਫੰਬੀ ਵਰਗੀ ਮੁਲਾਇਮ ਪੂਛ ਦਾ ਚਾਹੁੰਦੇ ਹੋ ਰਹਿ ਧਰਤੀ ਤੇ ਸਵਰਗੀਂ ਜਾਈਏ ਤਾਂ ਆਓ ਇੱਕ ਮੁੰਹਿਮ ਚਲਾਈਏ ਆਓ ਇੱਕ ਕਾ਼ਫਵਾ ਬਣਈਏ ,,, ਰਾ ਤੋਤਿਆਂ ਦੀ ਟ੍ਰੈ--ਟ੍ਰੈ ਚਿੱੜਆਂ ਦੀ ਚੀਂ-ਚੀਂ ਘੁੱਗੀਆਂ ਦੀ ਘੂੰ-ਘੂੰ ਮੋਰਾਂ ਦਾ ਕੂਕਣਾ ਕੋਇਲਾਂ ਦੀ ਕੂ-ਕੂ ਰੁਹਾਨੀਅਤ ਦਾ ਇਹ ਸੰਗੀਤ ਪਹੁੰਚਦਾ ਹੈ ਮਾਨਵ ਤੀਕ ਪੇੜ-ਪੌਦਿਆ ਤੇ ਬਿਰਖਾਂ ਦੀਆਂ ਡਾਲੀਆਂ ਚੋਂ ਲੰਘ ਕੇ ਆਓ ਕਿੱਤੇ ਸੁਣਨੇ ਨੂੰ ਤਰਸ ਹੀ ਨਾ ਜਾਈਏ ਆਓ ਇੱਕ ਮੁੰਹਿਮ ਚਲਾਈਏ ਆਓ ਇੱਕ ਕਾਫ਼ਲਾ ਬਣਾਈਏ ।।                         ਸੁਰਜੀਤ ਫੇਰੂਮਾਨ                                       ...
ਬਿਰਧ ਆਸ਼ਰਮਾਂ ਦੀ ਗਿਣਤੀ ਚ ਵਾਧਾ ਮਨੁੱਖਤਾ ਤੇ ਕਲੰਕ....           ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ,ਸੇਵਾ ਭਾਵਨਾਂ ਸਮਰਪਣ ਇਸ ਧਰਤੀ ਦੀ ਮਰਿਆਦਾ ਰਹੀ ਹੈ।ਇਥੇ ਹਮੇਸ਼ਾ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ,ਪਰ ਕੁੱਝ ਅਰਸੇ ਤੋਂ ਸੋਸ਼ਲ ਮੀਡੀਆ ਅਤੇ ਹੋਰ ਪਲੇਟ ਫਾਰਮਾਂ ਤੋਂ ਜੋ ਨਜ਼ਰੀਂ ਪੈਂਦਾ ਹੈ ਬਹੁਤ ਪਰੇਸ਼ਾਨ ਕਰਨ ਵਾਲਾ ਹੈ।ਪੰਜਾਬ ਵਰਗੀ ਜ਼ਰਖੇਜ ਧਰਤੀ ਤੇ ਜੋ ਸਾਰੇ ਦੇਸ਼ ਦਾ ਪੇਟ ਭਰਨ ਦੀ ਸਮਰਥਾ ਰੱਖਦੀ ਹੋਵੇ ,ਇਹੋ ਜਿਹੀ ਥਾਂਵੇ ਅਨਗਿਣਤ ਬਿਰਧ ਆਸ਼ਰਮਾਂ ਦਾ ਖੁੱਲ ਜਾਣਾ ਤੇ ਉਹਨਾਂ ਆਸ਼ਰਮਾਂ ਵਿੱਚ ਬਹੁਤ ਸਾਰੇ ਬਿਰਧਾਂ ਦਾ ਭਰ ਜਾਣਾ ਮੱਥੇ ਤੇ ਲੱਗੇ ਕਲੰਕ ਦੇ ਸਮਾਨ ਹੈੈ। ਉਹ ਮਾਂ-ਪਿਉ ਜੋ ਬੱਚੇ ਨੂੰ ਜਨਮ ਦੇਣ ਤੋਂ ਲੈ ਕੇ ਪਾਲਣ-ਪੋਸ਼ਣ ,ਪੜਾਉਣ ਅਤੇ ਕਾਮਯਾਬ ਕਰਨ ਵਿੱਚ ਆਪਣੀ ਜੀ- ਜਾਨ ਲਗਾ ਦਿੰਦੇ ਹਨ ਪਰ ਉਹੀ ਬੱਚੇ ਵੱਡੇ ਹੋ ਕੇ ਜਦੋਂ ਮਾਂ-ਪਿਉ ਦੇ ਬਿਰਧ ਹੋਣ ਤੇ ਉਹਨਾਂ ਦੀ ਸੇਵਾ ਸੰਭਾਲ ਕਰਨ ਤੋਂ ਇੰਨਕਾਰ ਕਰ ਦਿੰਦੇ ਹਨ,ਇਸ ਤੋੋਂ ਵੱਡਾ ਪਾਪ  ਸ਼ਾਇਦ ਹੀ ਕੋਈ ਹੋਵੇ। ਬਿਰਧ ਆਸ਼ਰਮਾਂ ਵਿੱਚ ਬੈਠੇ ਬਜੁਰਗਾਂ ਦੇ ਚਿਹਰੇ ਦੀ  ਉਦਾਸੀ ਬਿਆਨ ਕਰਦੀ ਹੈ ਕਿ ਉਹ ਕਿਵੇਂ ਆਪਣੇ ਹੀ ਬੱਚਿਆਂ ਦੇ ਹੱਥੋਂ ਜਿੰਦਗੀ ਦੀ ਬਾਜੀ ਹਾਰ ਚੁੱਕੇ ਹਨ। ਟੁੱਟੇ ਹੋਏ ਸੁਪਨਿਆਂ ਦੀ ਤਸਵੀਰ ,ਅਜ਼ਾਦੀ ਨਾਲ  ਬੁੱਢਾਪੇ ਨੂੰ ਜਿਉਂਣ ਦੀ ਤਾਂਘ ਅਤੇ ਆਪਣੇ ਹੀ ਨੂੰਹਾਂ ਪੁੱਤਾਂ ਵੱਲੋਂ ਹੋਈ ਆਰਥਿਕ ਲੁੱਟ ਉਹਨਾ...
          ਨਫ਼ਰਤ ਹੀ ਸਹੀ ਸਮੇਂ ਦੇ ਨਾਲ ਬਦਲ ਜਾਣਾ ਇਨਸਾਨ ਦੀ ਫਿਤਰਤ ਹੀ ਸਹੀ ਹਕੀਕਤਾਂ ਦੇ ਇਸ ਦੌਰ ,ਚ ਮੁਹੱਬਤ ਨਹੀਂ ਤਾਂ ਨਫ਼ਰਤ ਹੀ ਸਹੀ। ...ਪਹੁੰਚ ਸਕੇ ਨਾ ਜੇ ਮੰਜਿਲ ਤੱਕ ਰਾਹ ਦੇ ਆਗਾਜ ਨਜ਼ਰ ਸਿਲਾ-ਏ-ਦੋਸਤੀ ਫਿਰ ਜ਼ੰਨਤ ਨਹੀਂ ਤਾਂ ਦੋਜ਼ਖ ਹੀ ਸਹੀ ....ਗੁਨਾਹ ਨਾ ਹੀ ਭਾਵੇਂ ਸਮਝੇ ਲਾਟ ਦਾ ਦੁਨੀਆਂ ਆਬਾਦ ਸੜਨਾ ਪਤੰਗਿਆਂ ਦਾ ਸ਼ਮਾਂ ਦੀ  ਗੁਸਤਾਖ਼ੀ ਨਹੀਂ ਤਾਂ ਜੁਰਅੱਤ ਹੀ ਸਹੀ।।।
            ਦਿਖਾਵਾ  ਕਰੇ ਪੁੰਨ ਦੇ ਕੰਮ ਦਿਖਾਵੇ ਕਰਕੇ। ਘਰ ਚਲਦੇ ਇਥੇ ਚੜਾਵੇ ਕਰਕੇ। ਰੱਬ ਦੇ ਨਾਂ ਤੇ ਦਿੰਦੇ ਗੱਫੇ। ਰੱਬ ਦੇ ਬੰਦੇ ਵਾਹ ਵਾਹ ਵਾਹਵਾ ਕਰਕੇ। ਮੂਰਖ ਖੂਬ ਬਣਾਏ ਲੋਕੀਂ। ਰੱਬ ਮਿਲਾਉਣ ਦਾ ਦਾਅਵਾ ਕਰਕੇ। ਝੂਠ ਨਾਲ ਵਿਸ਼ ਅੰਮ੍ਰਿਤ ਕਰਦੇ। ਸ਼ਰਮਾਵਣ ਨਾ ਪਛਤਾਵਾ ਕਰਕੇ। ਭੋਲੇ ਭਾਲੇ ਫਸ ਹੀ ਜਾਂਦੇ। ਪੱਠੇ ਐਸੇ ਪਾਉਣ ਗਤਾਵਾ ਕਰਕੇ। ਫੇਰੂਮਾਨਾਂ ਡੋਰ ਛੱਡ ਰੱਬ ਸੱਚੇ ਤੇ। ਡੇਰੇ- ਡੂਰੇ ਛੱਡਦੇ ਮਨ ਪਰਚਾਵਾ ਕਰਕੇ                              ਸੁਰਜੀਤ ਫੇਰੂਮਾਨ
           ਆਲੋਚਨਾ..ਜੋ ਜ਼ਰਿਆ ਸੋ ਤਰਿਆ....  ਅੱਜ ਦੇ ਜਮਾਨੇ ਵਿੱਚ ਹਰ ਕੋਈ ਆਪਣੇ ਬਾਰੇ ਸਿਰਫ ਚੰਗਾ ਹੀ ਸੁਣਨਾ ਚਹੁੰਦਾ ਹੈ,ਜੇਕਰ ਸਾਡੀ ਪ੍ਰਤੀਕਿਰਿਆ ਖੁਸ਼ਾਮਦ ਵਾਲੀ ਹੈ ਤਾਂ ਸਭ ਕੁੱਝ ਠੀਕ ਨਹੀਂ ਤਾਂ ਲੋਕ ਥੋੜੀ ਜਿਹੀ ਵੀ ਆਲੋਚਨਾ ਸੁਣਦੇ ਸਾਰ ਹੀ ਆਪਣਾ ਆਪਾ ਖੋ ਦਿੰਦੇ ਹਨ, ਇਹ ਵਿਚਾਰ ਕਰਨ ਵਾਲੀ ਗੱਲ ਹੈ ਹਲਾਂਕਿ ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਦੀ ਇਹ ਮਜਬੂਰੀ ਬਣ ਚੁੱਕੀ ਹੈ ਕਿ ਜਾਂ ਇਹ ਇਕ ਮਨੋਰੋਗਿਕ ਦਸ਼ਾ ਬਣ ਚੁੱਕੀ ਹੈ ਕਿ ਉਹ ਆਪਣੀ ਸ਼ਾਨ ਦੇ ਖਿਲਾਫ਼ ਇਕ ਸ਼ਬਦ ਵੀ ਸੁਣਨਾ ਨਹੀਂ   ਚਹੁੰਦਾ ਤੇ ਉਹ ਬਨਾਬਟੀ ਪ੍ਰਸੰਸਾ ਦਾ ਹੱਦ ਦਰਜੇ ਤੱਕ ਆਦੀ ਹੋ ਚੁੱਕਾ ਹੈ। ਇਹ ਵਰਤਾਰਾ ਕਿਤੇ ਨਾ ਕਿਤੇ ਇਨਸਾਨ ਲਈ ਘਾਤਕ ਸਾਬਿਤ ਹੋ ਸਕਦਾ ਹੈ। ਪ੍ਰਸੰਸਾ ਦੇ ਇਨੇ ਵੀ ਆਦੀ ਨਹੀਂ ਹੋਣਾ ਚਾਹੀਦਾ ਕਿ ਚਾਪਲੂਸ ਭਾਰੂ ਹੋ ਜਾਣ,ਤੇ ਸਾਡੇ ਤੋਂ ਮਨਚਾਹੇ ਕੰਮ ਕਰਵਾਉਣ। ਅਲੋਚਨਾ ਤੇ ਪ੍ਰਸੰਸਾ ਦਾ ਸਮਾਂਤੋਲ ਹੋਣਾ ਬਹੁਤ ਜਰੂਰੀ    ਹੈ।ਆਲੋਚਨਾ ਵੀ ਇੰਨੀ ਜਿਆਦਾ ਨਾ ਕਰੋ ਕਿ ਸਾਹਮਣੇ ਅੰਦਰ ਤੱਕ ਟੁੱਟ ਹੀ ਜਾਏ। ਪ੍ਰਸੰਸਾ ਅਤੇ ਆਲੋਚਨਾ ਅਕਸਰ ਹਰ ਖੇਤਰ ਵਿੱਚ ਵੇਖਣ-ਸੁਣਨ ਨੂੰ ਮਿਲ ਹੀ ਜਾਂਦੀ ਹੈ। ਵਿਗਿਆਨੀ ਇਹ ਸਾਬਿਤ ਕਰ ਚੁੱਕੇ  ਹਨ ਕਿ ਭਾਵੇ ਕਿ ਆਲੋਚਨਾ ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਪਰ ਇਹ ਸਾਡੇ ਸੁਭਾਅ ਨੂੰ ਸੁਧਾਰਨ ਵਿੱਚ ਅਹਿਮ ਭੂਮੀਕਾ ਨਿਭਾਉਦੀ ਹੈ।ਜਿਸ ਨਾਲ ਤੁਹਾਨੂੰ ਆਪਣੀਆਂ ਕਮਜੋ...
           ਹਮਾਸ ਤੇ ਇਜਰਾਈਲ ਦੀ ਜੰਗਬੰਦੀ ਨੇ ਜਗਾਈ ਆਸ ਦੀ ਕਿਰਨ..... ਹਮਾਸ ਅਤੇ ਇਜਰਾਈਲ ਦੀ ਜੰਗ ਨੇ ਜਿੱਥੇ ਪੂਰੀ ਦੁਨੀਆਂ  ਦੇ ਸਾਹ ਸੁਕਾਏ ਹੋਏ ਸੰਨ,ਉਥੇ ਉਥੋਂ ਦੇ ਲੋਕਾਂ ਦਾ ਜੀਵਨ ਨਰਕ ਦੇ ਸਮਾਨ ਬਣਾਇਆਂ ਹੋਇਆ ਸੀ।ਤਾਜਾ ਰਿਪੋਰਟਾਂ ਦੇ ਮੁਤਾਬਿਕ ਹਜਾਰਾਂ ਲੋਕ ਇਸ ਖ਼ੂਨੀ ਜੰਗ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ,ਅਤੇ ਲੱਖਾਂ ਹੀ ਲੋਕ ਗਭੀਰ ਤਰਾਂ ਨਾਲ ਫੱਟੜ ਹੋਏ ਹਨ।ਲੱਖਾਂ ਹੀ ਲੋਕਾਂ ਦਾ ਉਜਾੜਾ ਹੋ  ਚੁੱਕਾ ਹੈ,ਨਿੱਤ ਦਿਨ ਆਉਦੀਆਂ ਖ਼ਬਰਾਂ ਵਿੱਚ ਰੋਟੀ ਤੋਂ ਆਤਰ ਲੋਕਾਂ  ਦੀਆਂ ਤਸਵੀਰਾਂ ਵੇਖੀਆਂ ਨਹੀਂ ਜਾਂਦੀਆ। ਸਭ ਵੱਡੇ ਦੇਸ਼ਾਂ ਨੇ ਅਜਰਾਈਲ ਨੂੰ ਅਪੀਲ ਕੀਤੀ ਕਿ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ, ਕਿਉ਼਼ਂਕਿ ਇਸ ਦਾ ਅਸਰ ਪੂਰੀ ਦੁਨੀਆਂ ਤੇ ਪੈਣਾਂ ਨਿਸ਼ਚਿਤ ਸੀ।ਇਹ ਜੰਗਬੰਦੀ ਇਜਰਾਈਲ ਸਰਕਾਰ ਨੇ ਗਾਜਾ ਪੱਟੀ ਵਿਚ ਜੰਗਬੰਦੀ,ਬਾਕੀ ਬੰਦੀਆਂ ਅਤੇ ਫਿਲਸਤੀਨੀ ਕੈਦੀਆਂ ਦੀ ਰਿਹਾਈ ਦੀ ਕਾਰਵਾਈ ਦੁਨੀਆਂ ਵੱਲੋਂ ਮੁੱਖ ਤੋਂਰ  ਤੇ ਵੇਖੀ ਜਾ ਰਹੀ ਹੈ। ਗਾਜਾ ਦੇ ਪਹਾੜਾਂ ਵਿੱਚ ਇਕੱਠੇ ਹੋਏ ਲੋਕ ਐਲਾਨ ਹੋਣ ਤੋਂ ਬਆਦ ਆਪਣੇ ਘਰਾਂ ਵੱਲ ਨੂੰ ਚੱਲ ਪਏ ਹਨ। ਇਸ ਜੰਗਬੰਦੀ ਨੂੰ ਦੋ ਸਾਲਾ ਤੋਂ ਚੱਲ ਰਹੇ ਭਿਆਕਰ ਯੁੱਧ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕੱਦਮ ਮੰਨਿਆ ਜਾ ਰਿਹਾ ਹੈ,ਇਸ ਲੜਾਈ ਨੇ ਦੋਵਾਂ ਦੇਸ਼ਾਂ ਦੇ ਬਹੁਤ ਸਾਰੇ ਹਿੱਸੇ ਨੂੰ ਮਲਬੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਸੋ ਇਸ ਜ...
ਭਾਰਤ ਵਿੱਚ ਹੈ ਦੁਨੀਆਂ ਦਾ ਸਭ ਤੋਂ ਉੱਚਾ ਡਾਕਘਰ....    ਪਿਆਰੇ ਵਿੱਦਿਆਥੀਓ ਕੀ ਤੁਹਾਨੂੰ ਪਤਾ ਹੈ ਕਿ ਦੁਨੀਆਂ ਦਾ ਸਭ ਤੋਂ ਉੱਚਾ ਡਾਕਘਰ ਆਪਣੇ ਦੇਸ਼ ਭਾਰਤ ਵਿੱਚ ਹੈ।ਇਹ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸਥਿਤ ਹੈ।ਜਿਸਦਾ ਨਾਮ ਹਿੱਕਮ ਹੈ ਅਤੇ ਇਹ ਜਿਲਾ ਸਪੀਤੀ ਵਿੱਚ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਅਤੇ ਦੇਸ਼ ਦਾ ਸਭ ਤੋਂ ਪਹਿਲਾ ਡਾਕਘਰ ਹੈ ਜੋ ਲੈਟਰ ਬੋਕਸ ਦੇ ਅਕਾਰ ਦਾ ਬਣਿਆ ਹੋਇਆ ਹੈ। ਸਮੁੰਦਰਤਲ ਤੋਂ ਇਸਦੀ ਉਚਾਈ 14,567 ਫੁੱਟ ਤੇ ਬਣਾਏ ਗਏ ਇਸ ਡਾਕਘਰ ਨੂੰ ਦੇਖਣ ਲਈ ਹਰ ਸਾਲ ਬਹੁਤ ਸਾਰੇ ਲੋਕ ਆਉਂਦੇ ਹੈ।ਇਸ ਤੋਂ ਪਹਿਲਾ ਲੇਹ ਦੇ ਚੋਗਲਮਸਾਰ ਵਿੱਚ 11000 ਫੁੱਟ ਤੇ ਦੇਸ਼ ਦਾ ਸਭ ਤੋਂ ਉੱਚਾ ਡਾਕਘਰ ਸੀ।ਹਿੱਕਿਮ ਦੁਨੀਆਂ ਦਾ ਸਭ ਤੋਂ ਵਾਹਨਯੋਗ ਸੜਕ ਨਾਲ ਜੁੜਿਆ ਹੋਇਆ ਪਿੰਡ ਵੀ ਹੈ,ਇਹ ਡਾਕਘਰ ਸ਼ਿਮਲਾ ਜ਼ਿਲੇ ਦੇ ਰਾਮਪੁਰ ਡਾਕਘਰ ਦੇ ਪਰਿਮੰਡਲ ਦੇ ਤਹਿਤ ਆਉਦਾ ਹੈ। ਇਸ ਪਿੰਡ ਵਿੱਚ 1983   ਤੋਂ ਡਾਕਘਰ ਚੱਲ ਰਿਹਾ ਹੈ। ਹੁਣ ਇਸ ਦੀ ਦਿਖ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਹੈ। ਦੇਸ਼ ਵਿੱਚ ਇਸ ਤਰਾਂ ਦਾ ਇਹ ਪਹਿਲਾ ਡਾਕਘਰ ਸੀ। ......                                            ਸੁਰਜੀਤ ਫੇਰੂਮਾਨ..... 
       ਕਰਵਾਚੌਥ..ਸਰਵ ਸੁਹਾਗਣਾਂ ਦੇ ਨਾਮ......    ਅੱਜ ਦਾ ਦਿਨ ਸਰਵ ਸੁਹਾਗਣਾ ਦੇ ਅਖੰਡ ਸੁਭਾਗ ਦੀ ਕਾਮਨਾ ਦਾ ਦਿਨ ਹੈ।ਕੱਤਕ ਵਿੱਚ ਚਤੁਰਥੀ(ਚੌਥ)ਨੂੰ ਇਹ ਪਰਵ ਮਨਾਇਆ ਜਾਂਦਾ ਹੈ।ਵਿਆਹੀਆਂ ਔਰਤਾਂ ਪਤੀ ਦੀ ਲੰਮੀ ਉਮਰ,ਸੁੱਖ ਅਤੇ ਸਮਰਿਧੀ ਦੀ ਕਾਮਨਾ ਕਰਦੇ ਹੋਏ ਨਿਰਜਲਾ ਵਰਤ ਰੱਖਦੀਆਂ ਹਨ,ਅਤੇ ਮਾਤਾ ਕਰਵਾ ਦੀ ਪੂਜਾ ਕਰਦੀਆਂ ਹਨ। ਕਈ ਅਣ-ਵਿਆਹੀਆਂ ਕੁੜੀਆਂ ਵੀ ਇਹ ਵਰਤ ਰੱਖਦੀਆਂ ਹਨ,ਅਤੇ ਆਪਣੇ ਹੋਣ ਵਾਲੇ ਪਤੀ ਦੀ ਲੰਮੀ ਉਮਰ ਲਈ ਪ੍ਰਾਰਥਨਾਂ ਕਰਦੀਆਂ ਹਨ। ਇਕ ਤਰੀਕੇ ਨਾਲ ਇਹ ਸੱਸਾਂ ਦਾ ਦਿਨ ਵੀ ਹੈ,ਕਿਉਂਕਿ ਇਸ ਦਿਨ ਨੂੰਹਾਂ ਆਪਣੀਆਂ ਸੱਸਾਂ ਨੂੰ ਸ਼ਗਨ ਅਤੇ ਖਾਣ ਯੋਗ ਵਸਤੂਆਂ ਦੇ ਰੂਪ ਵਿਚ (ਬਾਯਾ ) ਦਿੰਦੀਆਂ ਹਨ।   ਸੁਰਜੀਤ ਫੇਰੂਮਾਨ..