ਤੂੰ ਮੈਂ ਤੇ ਦੂਰੀ

ਤੂੰ ਦੂਰੀ ਦੀ ਚਿੰਤਾ ਨਾ ਕਰੀਂ

ਮੈਂ ਚੱਲ ਕੇ ਆਵਾਂਗਾ,

ਤੂੰ ਬੱਸ ਇਕ-ਅੱਧ ਕਦਮ ਪੱਟੀ

ਬਾਕੀ ਦਾ ਰਾਹ ਮੈਂ ਮੁਕਾਵਾਂਗਾ

    ਤੂੰ ਦੂਰੀ ਦੀ .... 

* ਮੇਰੇ ਜਖ਼ਮਾਂ ਦੀ ਮਰਹਮ ਤੂੰ ਬਣਜੀ

    ਤੇ  ਦੇਵੀਂ ਅਰਾਮ ਮੈਨੂੰ

    ਤੇਰੇ ਜਖ਼ਮਾਂ ਨੂੰ ਮੈਂ ਸਹਿਲਾਵਾਂਗਾ

    ਤੂੰ ਦੂਰੀ ਦੀ......

*ਸੱਚੇ ਇਸ਼ਕ ਬੜੀ ਹੈ ਹੁੰਦੀ ਤਾਕਤ

  ਤੂੰ ਤਕੜਾ ਰੱਖੀ ਜਿਗਰਾ

ਤੇ ਡੋਲੀ ਨਾ

ਬਾਜੀ ਪਿਆਰ ਦੀ ਜਿੱਤ ਕੇ

ਮੈਂ ਦਿਖਾਵਾਂਗਾ

  ਤੂੰ ਦੂਰੀ ਦੀ .....

* ਮੈਨੂੰ ਏਸ ਚਂ ਵੀ ਕੋਈ ਰੰਜ ਨਾਹੀਂ ਜੇ

  ਤੂੰ  ਬਣੇ ਸੋਹਣੀ ਤੇ ਮੈਂ ਪੱਟ ਚੀਰਾਂ

   ਤੂੰ ਤਰ ਕੇ ਆਵੀਂ,

 ਚਨਾਅ   ਮੈਂ ਵਹਾਵਾਂਗਾ।

       ਤੂੰ ਦੂਰੀ ਦੀ .....

         ਸੁਰਜੀਤ ਫੇਰੂਮਾਨ

Comments