ਹਮਾਸ ਤੇ ਇਜਰਾਈਲ ਦੀ ਜੰਗਬੰਦੀ ਨੇ ਜਗਾਈ ਆਸ ਦੀ ਕਿਰਨ.....

ਹਮਾਸ ਅਤੇ ਇਜਰਾਈਲ ਦੀ ਜੰਗ ਨੇ ਜਿੱਥੇ ਪੂਰੀ ਦੁਨੀਆਂ  ਦੇ ਸਾਹ ਸੁਕਾਏ ਹੋਏ ਸੰਨ,ਉਥੇ ਉਥੋਂ ਦੇ ਲੋਕਾਂ ਦਾ ਜੀਵਨ ਨਰਕ ਦੇ ਸਮਾਨ ਬਣਾਇਆਂ ਹੋਇਆ ਸੀ।ਤਾਜਾ ਰਿਪੋਰਟਾਂ ਦੇ ਮੁਤਾਬਿਕ ਹਜਾਰਾਂ ਲੋਕ ਇਸ ਖ਼ੂਨੀ ਜੰਗ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ,ਅਤੇ ਲੱਖਾਂ ਹੀ ਲੋਕ ਗਭੀਰ ਤਰਾਂ ਨਾਲ ਫੱਟੜ ਹੋਏ ਹਨ।ਲੱਖਾਂ ਹੀ ਲੋਕਾਂ ਦਾ ਉਜਾੜਾ ਹੋ  ਚੁੱਕਾ ਹੈ,ਨਿੱਤ ਦਿਨ ਆਉਦੀਆਂ ਖ਼ਬਰਾਂ ਵਿੱਚ ਰੋਟੀ ਤੋਂ ਆਤਰ ਲੋਕਾਂ  ਦੀਆਂ ਤਸਵੀਰਾਂ ਵੇਖੀਆਂ ਨਹੀਂ ਜਾਂਦੀਆ।

ਸਭ ਵੱਡੇ ਦੇਸ਼ਾਂ ਨੇ ਅਜਰਾਈਲ ਨੂੰ ਅਪੀਲ ਕੀਤੀ ਕਿ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ, ਕਿਉ਼਼ਂਕਿ ਇਸ ਦਾ ਅਸਰ ਪੂਰੀ ਦੁਨੀਆਂ ਤੇ ਪੈਣਾਂ ਨਿਸ਼ਚਿਤ ਸੀ।ਇਹ ਜੰਗਬੰਦੀ ਇਜਰਾਈਲ ਸਰਕਾਰ ਨੇ ਗਾਜਾ ਪੱਟੀ ਵਿਚ ਜੰਗਬੰਦੀ,ਬਾਕੀ ਬੰਦੀਆਂ ਅਤੇ ਫਿਲਸਤੀਨੀ ਕੈਦੀਆਂ ਦੀ ਰਿਹਾਈ ਦੀ ਕਾਰਵਾਈ ਦੁਨੀਆਂ ਵੱਲੋਂ ਮੁੱਖ ਤੋਂਰ  ਤੇ ਵੇਖੀ ਜਾ ਰਹੀ ਹੈ। ਗਾਜਾ ਦੇ ਪਹਾੜਾਂ ਵਿੱਚ ਇਕੱਠੇ ਹੋਏ ਲੋਕ ਐਲਾਨ ਹੋਣ ਤੋਂ ਬਆਦ ਆਪਣੇ ਘਰਾਂ ਵੱਲ ਨੂੰ ਚੱਲ ਪਏ ਹਨ।

ਇਸ ਜੰਗਬੰਦੀ ਨੂੰ ਦੋ ਸਾਲਾ ਤੋਂ ਚੱਲ ਰਹੇ ਭਿਆਕਰ ਯੁੱਧ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕੱਦਮ ਮੰਨਿਆ ਜਾ ਰਿਹਾ ਹੈ,ਇਸ ਲੜਾਈ ਨੇ ਦੋਵਾਂ ਦੇਸ਼ਾਂ ਦੇ ਬਹੁਤ ਸਾਰੇ ਹਿੱਸੇ ਨੂੰ ਮਲਬੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਸੋ ਇਸ ਜੰਗਬੰਦੀ ਨੂੰ ਇਕ ਆਸ ਦੀ ਕਿਰਨ ਦੇ ਤੌਰ    ਵੇਖ ਸਕਦੇ ਹਾਂ,ਤੇ ਇਕ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲਾ ਸਮਾਂ ਸੁੱਖ ਅਤੇ ਸ਼ਾਂਤੀ ਦਾ ਹੋਵੇਗਾ। 

                                                           (   ਸੁਰਜੀਤ ਫੇਰੂਮਾਨ )

Comments

Popular posts from this blog