ਹੁਨਰ ਅਤੇ ਰੁਜਗਾਰ ਦੇ ਦੇਵਤਾ

   ਬਾਬਾ ਵਿਸ਼ਵਕਰਮਾ ਜੀ 

ਹੁਨਰ,ਕਿਰਤ ਅਤੇ ਰੁਜਗਾਰ ਭਾਵੇਂ ਛੋਟੇ-ਛੋਟੇ ਸ਼ਬਦ ਲਗਦੇ ਹਨ,ਪਰ ਇਹਨਾਂ ਸ਼ਬਦਾਂ ਦੇ   ਪਿਛੇ  ਦੀ ਤਾਕਤ ਨੇ ਇਸ ਬੇ-ਤਰਤੀਬੀ ਦੁਨੀਆਂ ਨੂੰ ਤਰਤੀਬ ਦੇਣ ਵਿੱਚ ਅਹਿਮ ਭੂਮੀਕਾ ਨਿਭਾਈ ਹੈ।     ਅੱਜ    ਇਹ       ਜੋ ਦੁਨੀਆਂ    ਅਸੀ ਵੇਖਦੇ ਹਾਂ ਸ਼ਾਇਦ ਏਨੀਂ ਖੂਬਸੂਰਤ ਨਾ ਹੁੰਦੀ ਜੇਕਰ ਹੁਨਰ ਜਾਂ  ਕਿਰਤ  ਵਿੱਚੋੋੋੋਂ  ਇਕ  ਵੀ  ਚੀਜ਼ ਦੀ ਅਣਹੋਂਦ ਹੁੰਦੀ।

ਹਰ ਹੁਨਰਮੰਦ ਹੱਥ ਨੂੰ ਕਿਰਤ ਮਿਲੇ ਦਾ ਹੋਕਾ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ  ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਠੀਕ ਦੀਵਾਲੀ ਤੋਂ ਅਗਲੇ ਦਿਨ ਹੁੰਦਾ ਹੈ, ਜੋ ਕਿ ਸਮੁੱਚੀ ਦੁਨੀਆਂ ਵਿੱਚ ਪੂਰੀ ਧੂਮ-  ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਗਗਨਚੁੰਬੀ ਇਮਾਰਤਾਂ,ਵੱਡੇ-ਵੱਡੇ ਸਮੁੰਦਰੀ ਬੇੜੇ ਅਤੇ ਆਲੀਸ਼ਾਨ ਮਹਿਲ-ਮੁਨਾਰੇ ਜਿੰਨਾਂ ਦੀ ਬਣਤ ਕਿਰਤੀ ਹੱਥਾਂ ਵੱਲੋਂ ,ਜਿੰਨਾਂ ਔਜਾਰਾਂ ਦੁਆਰਾ ਕੀਤੀ   ਗਈ ਹੈ ,ਇਹ ਮਸ਼ਿਨਰੀ ਅਤੇ ਔਜ਼ਾਰ ਬਾਬਾ ਵਿਸ਼ਕਰਮਾਂ ਜੀ ਦੀ ਹੀ ਦੇਣ ਹੈ।

ਇਹ ਰੇਲਵੇ ਲਾਈਨਾਂ,ਨਦੀਆਂ ਉੱਤੇ ਬਣੇ ਪੁੱਲ,ਡੈਮ ਅਤੇ ਸਰੁੰਗਾਂ ਤੇ ਹਵਾਈ ਅੱਡੇ ਜਿਸ ਵੀ ਦਸਤਕਾਰੀ ਦਾ ਅਸੀਂ ਦਰਸ਼ਨ ਪਾ ਸਕਦੇ ਹਾਂ,ਇਸ ਸਭ ਨਿਰਮਾਣ ਵਿੱਚ ਬਾਬਾ ਵਿਸ਼ਵਕਰਮਾਂ ਦੁਆਰਾਂ     ਦਰਸਾਈ      ਭਵਨ-ਨਿਰਮਾਣ ਕਲਾ ਹੀ ਸਮਝੀਂ ਜਾਂਦੀ ਹੈ।ਧਾਰਮਿਕ ਮਨੋਤਾਂ,ਧਾਰਮਿਕ ਗ੍ਰੰਥਾਂ ਅਤੇ          ਰਿਗਵੇਦ ਵਿਚ    ਵੀ ਵਿਸ਼ਵਕਰਮਾਂ ਸਤਿਕਾਰਿਆ ਗਿਆ ਹੈ।ਆਧੁਨਿਕ ਇੰਜੀਨੀਅਰਿੰਗ ਵਿਚ  ਕੋਈ           ਵੀ   ਕਾਰਜ  ਸ਼ੁਰੂ  ਕਰਨ    ਮੌਕੇ ਵਿਸ਼ਵਕਰਮਾਂ ਜੀ ਨੂੰ ਧਿਆਇਆ ਜਾਂਦਾ ਹੈ।

ਅੱਜ ਅਬਾਦੀ ਦੇ ਇਕ ਬਹੁਤ ਵੱਡੇ ਹਿੱਸੇ ਦੀ ਮੁੱਖ ਸ਼ਿਕਾਇਤ ਹੈ ਕਿ ਉਹਨਾਂ ਨੂੰ ਰੁਜਗਾਰ ਨਹੀਂ   ਮਿਲ ਰਿਹਾ,ਉਹ ਆਪਣਾ ਦੇਸ਼ ਛੱਡ ਕੇ ਬਾਹਰਲੇ ਦੇਸ਼ਾ ਵਿਚ ਮਜ਼ਦੂਰੀ ਕਰਨ ਲਈ ਰਜ਼ਾਮੰਦ ਹਨ।ਅਜਿਹੇ ਨੌਜਵਾਨ ਜੇਕਰ ਬਾਬਾ ਵਿਸ਼ਵਕਰਮਾਂ ਦੀ ਦੀਆਂ ਸਿੱਖਿਆਵਾਂ ਤੇ ਚਲਣ ਤਾਂ ਹਰ ਕਿਸੇ ਨੂੰ    ਰੁਜਗਾਰ ਮਿਲ ਸਕਦਾ ਹੈ। ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਹਰ ਕਿਸੇ ਨੂੰ ਪ੍ਰਣ ਕਰਨਾ ਚਾਹੀਦਾ ਹੈ ਤੇ ਉਹਨਾਂ    ਦੁਆਰਾ ਦਿੱਤੇ ਸੁੰਦਰ ਔਜ਼ਾਰਾਂ ਨੂੰ ਅਪਣਾ ਕੇ ਜੀਵਣ ਸਫ਼ਲ ਕਰਨਾ ਚਾਹੀਦਾ ਹੈ।

                                   surjit pheruman  

 

Comments

Popular posts from this blog