ਦਿਲਰੁਬਾ👫👫👫👫

ਹੈ ਸਭ ਨਾਲੋਂ ਖਾਸ ਦਿਲਰੁਬਾ ਮੇਰੇ ਲਈ

ਹੈ ਤੂੰ ਸੱਜਰੀ ਪ੍ਰਭਾਤ,ਦਿਲਰੁਬਾ ਮੇਰੇ ਲਈ

ਮੇਰਾ ਹਰ ਇੱਕ ਸਾਹ ਜੇ ਚਾਹਵੇ

ਤੇਰੇ ਨਾ ਕਰਦਾ,ਜੇ ਮੰਗੇ ਮੇਰੀ ਜਾਨ

ਮੈਂ ਹੱਸ ਕੇ ਹਾਂ ਕਰਦਾ ਤੂੰ ਹੀਰ ਮੈਂ ਤੇਰਾ ਚਾਕ 

ਦਿਲਰੁਬਾ ਮੇਰੇ ਲਈ......

👫ਤੇਰਾ ਪਿਅਰ ਅਵੱਲੜਾ ਜਿਹਾ ਨਸ਼ਾ

     ਮੈਂਨੂੰ ਲਾ ਗਿਆ ਨੀ,ਤੈਨੂੰ ਪਾਕੇ ਮੈਨੂੰ ਲਗਦਾ

      ਮੈਂ ਸਭ ਕੁੱਝ ਪਾ ਗਿਆ ਨੀ

ਤੇਰੇ ਨਾਲ ਹੀ ਮੇਰੀ ਗੱਲਬਾਤ

ਦਿਲਰੁਬਾ ਮੇਰੇ ਲਈ .....

👫ਤੇਰੇ ਕਦਮਾਂ ਦੇ ਸੰਗ-ਸੰਗ ਹੀ

     ਮੈਂ ਤੁਰਨਾ ਚਹੁੰਨਾ ਹਾਂ

ਜੇ ਨਾ ਤੂੰ ਨਜਰੀਂ ਆਵੇ ਹਨੇਰਾ ਪਾਉਨਾ ਹਾਂ

ਤੂੰ ਚਾਨਣ ਦਾ ਅਹਿਸਾਸ

ਦਿਲਰੁਬਾ ਮੇਰੇ ਲਈ

👫ਜੇ ਕੋਈ ਚਹੁੰਦਾ ਰੱਬ ਨੂੰ ਪਾਉਣਾ

      ਤਾਂ ਪਿਆਰ ਜਰੂਰੀ ਐ

       ਤੂੰ ਮੈਨੂੰ ਸ਼ਮਾ ਹੈਂ ਦਿਸਦੀ ਜਲ ਕੇ ਮਰਨਾ

       ਮੇਰੀ ਮਜਬੂਰੀ ਐ

        ਦਿਲ ਚਾਹਵੇ ਤੇਰਾ ਸਾਥ

         ਦਿਲਰੁਬਾ ਮੇਰੇ ਲਈ......

👫ਇੱਕ ਗੱਲ ਮੈਂ ਤੈਨੂੰ ਕਹਿਣੀ

   ਸਾਹਵੇ ਅੱਜ ਖੜ ਕੇ

    ਪਾ ਜਾਈ ਨਾ ਤੂੰ ਵਿਛੋੜਾ ਤੂੰ 

    ਮੇਰੇ ਨਾ ਲੜ ਕੇ

     ਤੂੰ ਦਿਨ ਅਤੇ ਹੈਂ ਰਾਤ

     ਦਿਲਰੁਬਾ ਮੇਰੇ ਲਈ....

 👫 ਫੇਰੂਮਾਨ ਨੇ ਕੁੱਝ ਕਰਕੇ ਗੁਜਰਨਾ

          ਚਾਹਿਆ ਹੈ 

   ਸਭ ਤੋਂ ਪਹਿਲਾਂ ਤੇਰਾ ਨਾਮ 

         ਧਿਆਇਆ ਹੈ

ਤੇਰੇ ਬਿਨਾਂ ਨਹੀਂਓ ਕੁੱਝ ਰਾਸ

  ਦਿਲਰੁਬਾ ਮੇਰੇ ਲਈ

  ਹੈ ਤੂੰ ਸਭ ਨਾਲੋਂ ਖਾਸ 

   ਦਿਲਰੁਬਾ ਮੇਰੇ ਲਈ.....





























         

Comments

Post a Comment

Popular posts from this blog