ਹੀਰੇ  ਹੋ ਗਏ


ਲੋਕੀਂ ਵਰਤਦੇ ਨੇ ਲੱਖ 

ਚਮਕਣ ਲਈ ਪਾਲਸ਼ਾ

ਅਸੀ ਪੱਥਰਾਂ ਨਾ ਖਹਿ-ਖਹਿ ਕੇ

ਹੀਰੇ ਹੋ ਗਏ

.. ਝੂਠ ਨਹੀਂ ਕਹਿੰਦਾ ਤੁਸੀ ਸੱਚ ਜਾਣਿਓ

ਹੁਣ ਕਰਦਾ ਨੀ ਦਿਲ ਰਤੀ ਮੂੰਹ ਖੋਲਿਏ

ਖਾ-ਖਾ ਸਮੇਂ ਦੀਆਂ ਢੁੱਡਾਂ

ਐਨੇ ਧੀਰੇ ਹੋ ਗਏ....

.. ਉੱਤੋਂ ਲਗਦਾ ਹਿਆਤੀ,ਕਿੰਨੀ ਹੈ ਅਸਾਨ

ਕੋਈ ਕੱਢ ਤਾਂ ਦਿਲ ਵੇਖੇ

ਕਿੰਨੇ ਚੀਰੇ ਹੋ ਗਏ.....

.. ਲੋਕੀਂ ਦਿਦੇ ਨੇ ਸੋਗਾਤ ਵਿੱਚ ਮਰਮ-ਪੱਟੀਆਂ

ਨਹੀਂਓ ਜਾਣਦੇ ਅਜਾਣ

ਦੱਸੋ ਕਿਵੇਂ ਦੱਸੀਏ 

  ਸਾਡੇ ਖੁਸ਼ੀਆਂ ਦੇ ਪੱਟ,ਕਿੰਨਾ ਚਿਰ ਪਹਿਲਾਂ

ਲੀਰੋ-ਲੀਰੇ ਹੋ ਗਏ......

.. ਨਾ ਛੇੜੋ ਯਾਰੋ ਮੈਨੂੰ ਝੱਡ ਦਿਓ ਇਕੱਲਾ

ਇਨੇ ਚਂ ਤੁਹਾਡਾ ਅਹਿਸਾਨ ਹੋਵੇਗਾ

ਮੁਨਾਸਿਬ ਨਹੀਂ ਤੁਹਾਡਾ ਹੁਣ ਮੇਰੇ ਨਾਲ ਚੱਲਣਾ

ਮੇਰੇ ਹਿਜਰਾਂ ਦੇ ਰਾਹ ਜਰਾ ਭੀੜੇ ਹੋ ਗਏ.......

        ---ਸੁਰਜੀਤ ਫੇਰੂਮਾਨ-----


Comments

Popular posts from this blog