ਤੇਰੀ ਮਰਜੀ


ਦਰ ਤੇਰੇ ਤੇ ਆ ਹਰ-ਰੋਜ

                ਮੁੱੜ ਜਾਈਦਾ

ਤੂੰ ਅੰਦਰ ਬੁਲਾਉਂਣਾ ਜਾਂ ਨਹੀਂ

                ਚੱਲ ਤੇਰੀ ਮਰਜੀ

.. ਬੜੀ ਆਸ ਜਿਹੀ ਲਾਕੇ

              ਦਰ ਤੇਰੇ ਦਾ

ਕੁੰਡਾ ਵੀ ਖੜਕਾਈਦਾ

        ਤੂੰ ਬਾਂਹੋਂ ਫੜ ਬਿਠਾਉਣਾ ਜਾਂ ਨਹੀਂ

ਚੱਲ ਤੇਰੀ ਮਰਜੀ

.. ਸਾਡਾ ਕੰਮ ਹੈ ਕਰਕੇ ਬਹਾਨਾ

ਤੇਰੀ ਗਲੀ ਚੋਂ ਗੁਜਰਨਾਂ

         ਤੂੰ ਜਰਾਂ ਹੱਸ ਬੁਲਾਉਂਣਾ ਜਾਂ ਨਹੀਂ 

                         ਚੱਲ ਤੇਰੀ ਮਰਜੀ

.. ਮੈਂ ਤੇਰੇ ਬਿਨਾਂ ਨਹੀਂ ਚਾਹਿਆ ਕੋਈ ਹੋਰ

                         ਇਹ ਜਾਣ ਲੈ

ਭਾਵੇਂ ਤੂੰ ਚਾਊਣਾ ਜਾਂ ਨਹੀਂ

               ਚੱਲ ਤੇਰੀ ਮਰਜੀ

                             

                        ---ਸੁਰਜੀਤ ਫੇਰੂਮਾਨ----


















Comments

Post a Comment

Popular posts from this blog