ਡੰਗ ਮਾਰੂ ਯਾਰ


 1.ਜਿਹੜੇ ਮੂੰਹ ਤੇ ਨੇ ਕੁੱਝ

ਅਤੇ ਦਿਲ ਵਿੱਚ ਚੋਰ ਐ

ਦੱਸਦੇ ਨੇ ਹੋਰ ਕੁੱਝ

ਕਰਦੇ ਕੁੱਝ ਹੋਰ ਐ

ਇਹੋ ਜਿਹੇ ਡੰਗ ਮਾਰੂ ਯਾਰਾਂ ਕੋਲੋਂ

ਦੂਰ ਹੀ ਰਹੋ ਤਾਂ ਚੰਗਾ ਐ....

2. ਜੇਬ ਵਿੱਚ ਦਮੜੇ ਜੇ 

ਫਿਰ ਤੁਸੀ ਯਾਰ ਹੋ

ਜੇਬ ਹੋਵੇ ਖਾਲੀ ਤੁਸੀ ਯਾਰ ਨਹੀਂ ਗਦਾਰ ਹੋ

ਇਹੋ ਜਿਹੇ ਵਪਾਰੀ ਤੁਹਾਡਾ 

ਕਰ ਦਿੰਦੇ ਕੰਙਾ ਐ....

3. ਜੇ ਕਰੋ ਕਦੀ ਪਾਰਟੀ ਤਾਂ

   ਭੱਜ- ਭੱਜ ਆਉਂਣਗੇ

ਪੈਜੇ ਜੇ ਵੰਗਾਰ ਕੋਈ

ਪਿੱਠ ਹੀ ਦਿਖਾਉਣਗੇ

ਝਾੜਦੇ ਨੇ ਕਹਿਕੇ ਪੱਲਾ ਇਹ ਤਾਂ 

ਬੰਦਾ  ਈ ਭੁੱਖਾ ਨੰਗਾਂ ਐ.....

4. ਵੇਖੇ ਸੀ ਹਲਾਤ ਬੜੇ  ਵਿੱਚ

 ਪਿੰਡ ਫੇਰੂਮਾਨ ਦੇ

ਚੰਗੇ ਭਲੇ ਜਾਣੂ  ਕਹਿੰਦੇ

ਅਸੀ ਤੈਨੂੰ ਨਹੀਂ ਜਾਣਦੇ

ਕਿਰਪਾ ਦਾਤੇ ਨੇ ਕੀਤੀ 

 ਕੁੱਝ ਮਿਲੀਆਂ ਤਰੱਕੀਆਂ

ਉਹੀਂ ਲੋਕੀਂ ਅੱਜ ਕੱਲ ਆ ਮੱਲ ਲੈਂਦੇ ਮੰਜਾ ਐ

 ਡੰਗ ਮਾਰੂ ਯਾਰਾਂ ਕੋਲੋ ਦੂਰ ਹੀ

ਰਹੋ ਤਾਂ ਚੰਗਾ ਐ....

---ਸੁਰਜੀਤ ਫੇਰੂਮਾਨ---































Comments

Popular posts from this blog