ਕਿ  ਉਸ  ਦੀ  ਤਾਰ  ਆਈ  ਹੈ


ਅੱਜ ਤੜਪਦੀ ਪਈ ਅਤਮਾ ਚ
ਜਾਨ ਫਿਰ ਇੱਕ ਵਾਰ ਆਈ ਹੈ
ਕਿ ਉਸ ਦੀ ਤਾਰ ਆਈ ਹੈ

ਮੇਰੇ ਅਰਮਾਨਾ ਨੂੰ ਲਗਦਾ
ਸ਼ਬਦ ਮਿਲ ਗਏ,
ਕਿ ਵਰਕਿਆ ਨੂੰ ਖਸ਼ਬੂ ਕਲਮ ਦੀ ਫਿਰ
ਇੱਕ ਵਾਰ ਆਈ ਹੈ
ਕਿ ਉਸ ਦੀ ਤਾਰ ਆਈ ਹੈ......

ਐਵੇ ਅੱਖਾਂ ਨੂੰ ਮੇਰੇ ਸੀ
ਪਿਆ ਝਾਂਵਲਾ ਜਿਹਾ ਕਿ ਉਹ  ਹੋ ਗਈ ਪਰਾਈ
ਪਰ ਮੇਰੀ ਹੈ ਉਹ ਮੇਰੀ ਕਿ
ਛੱਡ ਉਸ ਪਾਰ ਤੋਂ ਸਭ ਕੁੱਝ
ਮੇਰੇ ਲਈ ਇਸ ਪਾਰ ਆਈ ਹੈ
ਕਿ ਉਸ ਦੀ ਤਾਰ ਆਈ ਹੈ........

ਬਿਖੇਰਦੀ ਹੈ ਉਹ ਰੋਜ਼ ਮੇਰੇ ਤੇ 
ਜਲਵਿਆ ਦੀ ਬਿਜਲੀ
ਵੇੇਖ ਲਉ ਸਾਹਮਣੇ ਹੈ ਤੁਹਾਡੇ
ਬੇਜ਼ਾਰ ਮੇਰੀ ਜਿੰਦਗੀ ਚ
ਬਹਾਰ ਆਈ ਹੈ
ਕਿ ਉਸ ਦੀ ਤਾਰ ਆਈ ਹੈ......

ਰਹਿਣਾ ਹੈ ਮੁਸ਼ਕਿਲ 
ਬਿਨਾਂ ਉਸ ਤੋਂ ਪਲ ਭਰ ਲਈ
ਅਜਲਾਂ ਤੋਂ ਤੜਫਦਾ ਸਾਂ ਜਿਸ ਰੂਹ ਲਈ
ਸੁਰਜੀਤ ਮਸਾਂ-ਮਸਾਂ ਤੇ ਉਹ ਆਪਣੇ 
ਹੱਕਾਂ ਦੀ ਹਕਦਾਰ  ਆਈ ਹੈ
ਕਿ ਉਸ ਦੀ ਤਾਰ ਆਈ ਹੈ.....









 





Comments

Popular posts from this blog