ਪਿਆਰ ਦਾ ਗੀਤ


ਤੇਰੇ ਸਾਹਾ ਵਿੱਚ ਲੈ ਲਏ ਨੇ ਸਾਹ ਸੱਜਣਾ

ਦੂਰ ਜਾਣ ਦੀ ਨਾ ਦੇ ਹੁਣ ਸਲਾਹ ਸੱਜਣਾ

ਹੁਣ ਪਿਆਰ ਦੀ ਬੇੜੀ ਬੱਸ ਠੇਲਦਾ ਰਹਿ ਤੂੰ

ਡੁੱਬ ਜਾਵਾਂਗੀ ਜੇ ਛੱਡ ਗਿਉ ਬਣ ਮਲਾਆ ਸੱਜਣਾ

ਦੂਰ ਜਾਣ ਦੀ ਨਾ ਦੇ ਹੁਣ..............

  ਤੇਰਾ ਪਿਆਰ ਹੈ ਉਹ ਤਾਕਤ ਜੋ ਮੈਨੂੰ

ਹੀਰਾ- ਪੱਨਾ ਕਰ ਗਈ 

ਬਾਜੋ ਤੇਰੇ ਕਿ ਮੁੱਲ ਪੈਣਾ ਸੀ ਸੁਆਹ ਸੱਜਣਾ

ਦੂਰ ਜਾਣ ਦੀ ਨਾ ਦੇ ਹੁਣ...............

ਤੈਨੂੰ ਸੂਲ ਵੀ ਲੱਗੇ ਤਾਂ ਪੀੜ ਮੈਨੂੰ

ਸੂਲੀ ਜਿਹੀ ਹੋਵੇ

ਤੈਨੂੰ ਖੁਸ਼ ਰੱਬ ਰੱਖੇ ਮੈਨੂੰ ਭਾਵੇ ਲਾਦੇ ਫਾਹ ਸੱਜਣਾ

ਦੂਰ ਜਾਣ ਦੀ ਨਾ ਦੇ ਹੁਣ.......

ਤਨ ਦੇ ਸਾਥੀ ਆਏ ਤੇ ਚਲੇ ਗਏ

ਉਹ ਤਾਂ ਸੱਪ ਸੀ ਜਿਹਰੀ ਡੰਗ ਚਲਾਏ

ਤੇ ਚਲੇ ਗਏ

ਮਨ ਦਾ ਸਥੀ ਤੂੰ ਹੀ ਮਿਲਿਆਂ ਹੁਣ

ਬਾਕੀ ਰਹੀ ਨਾ ਕੋਈ ਚਾਹ ਸੱਜਣਾ

ਦੂਰ ਜਾਣ ਦੀ ਨਾ ਦੇ ਹੁਣ ਸਲਾਅ ਸੱਜਣਾ..............

       ---- ਸੁਰਜੀਤ ਫੇਰੂਮਾਨ-----

Comments

Popular posts from this blog