ਕਵਿਤਾ ਦਾ ਵਿਸ਼ਾ

ਕਿਥੋਂ ਲੱਭੇ ਅੱਜ ਕਵਿਤਾ ਦਾ ਵਿਸ਼ਾ 

ਭੱਟਕਦੇ ਹੋਏ ਕਵਿ ਦੇ ਮਨ ਨੂੰ

ਐ ਕਲਯੁ੍ੱਗ ਦੇ ਚੱਕਰਵਿਉ ਚ ਫਸੇ

ਸੂਰਜ ਦੀ ਉਪਮਾ ਪਾਊਣ ਵਾਲੇ ਕਵਿ 

ਹੁਣ ਤਾਂ ਉਹ  ਵਿਸ਼ੇ ਜਿਨਾਂ ਨੂੰ ਕਦੀ ਤੂੰ

ਅਲਾਪਿਆ ਕਰਦਾ ਸੀ ਸ਼ਾਇਦ ਉਹ

ਸਤਿਯੁੱਗ ਦੇ ਨਾਲ ਹੀ ਬੀਤ ਗਏ

ਨਾ ਯਾਦ ਕਰ ਉਹ ਵਿਸ਼ੇ ਜਦੋਂ ਤੂੰ

ਬੱਚਿਆਂ ਦੀਆਂ  ਮਸੂਮ ਅੱਖਾਂ

ਜਵਾਨੀ ਦੇ ਸੁਪਨਿਆ

ਬਹਾਦਰਾਂ ਦੀਆਂ ਗਥਾਵਾਂ,

ਤੇ ਕਬੀਲਦਾਰਾ ਦੀਆ ਟੱਬਰ-ਟੀਰੀਆਂ

ਦੀਆ ਬਾਤਾਂ ਪਾਇਆ ਕਰਦਾ ਸੀ

ਉਏ ਯਾਰਾਂ ਭੁੱਲ ਜਾ ਉਹਨਾਂ ਸੋਨ-ਸੁਪਨਿਆ ਨੂੰ

ਤੇ ਚੁੱਕ ਲੈ ਕਲਮ ,ਚੌਨੀਤੀਆ  ਰੂਪੀ ਮਿਲੇ ਵਿਸਿਆਂ

ਨੂੰ ਅਲਾਪਣ ਲਈ

ਇੱਕ ਭੈਣ ਦੀ ਪੱਤ,ਬੁੱਢੇ ਮਾਪਿਆ ਦੇ 

ਜਵਾਨ ਹੁੰਦੇ ਸੁਪਨਿਆ,

ਭਿ੍ਟਾਚਾਰੀ ਜਾਨਵਰ,

ਨਸ਼ਿਆ ਚ. ਰੁਲਦੀ ਜਵਾਨੀ ਤੇ

ਕੁੱਖਾਂ ਚ ਮਰਦੀਆ ਧੀਆ

ਤੇਰੀ ਕਲਮ ਦੇ ਵਿਸ਼ੇ ਬਾਕੀ ਨੇ ਹੁਣ 

ਤੇ ਸੁਣ ਸੱਜਣਾ

ਜਾਂਦੇ-ਜਾਂਦੇ ਭਾਦੋ ਦੀਆ ਕਣੀਆਂ ਵਾਂਗ ਵਿਰਲੇ

ਹੋ ਚੁੱਕੇ ਉਦਮੀਆ ਦਾ ਕਫਲਾ ਜਰੂਰ ਬਣਾਵੀ

ਕਿਤੇ ਇਹ ਨਾ ਹੋਵੇ 

ਉਹ ਤੇਰਾ ਮੂੰਹ ਵਿਖੇ ਬਿਨਾਂ ਹੀ

ਕਿਸੇ ਵਿਹਸ਼ੀ ਸਰਪ ਦੁਆਰਾ ਨਿਗਲ ਲਏ ਜਾਣ

ਤੇ ਉਹਨਾਂ ਕੋਲੇ ਦੀਆਂ ਖਾਣਾ ਵਿੱਚ ਰੁਲਦੇ

ਹੀਰਿਆ ਨੂੰ ਗਲ ਲਗਾਵੀ ਸਦਾ 

ਤੇ ਜਰਾ ਗੋਰ ਨਾਲ ਵੇਖੀ ਉਹਨਾਂ ਦੇ ਜਹਿਮਤਾ ਮਾਰੇ ਚੇਹਰਿਆਂ ਵੱਲ

ਜੇ ਰੱਬ ਦੇ ਸਾਕਸ਼ਾਤ ਦਰਸ਼ਣ ਨਾ ਹੋਣ ਤਾਂ ਮੈਨੂੰ ਕਹੀਂ

ਜਰਾ ਉੱਠ ਤੇ ਵੇਖ ਤੇਰੀ ਕਲਮ ਦੇ ਵਿਸ਼ਿਆ ਦੀ ਭਰਮਾਰ ਹੈ

ਤੇਰਾ ਰਸਤਾ ਪਈ ਉ਼ਡੀਕਦੀ----

-----ਸੁਰਜੀਤ ਫੇਰੂਮਾਨ----






































Comments

Popular posts from this blog