ਇੱਕ ਖਿਆਲ


ਜੁਗਨੂੰਆ ਦੀ ਲੋ ਵਰਗੀ ਠੰਡੀ

ਪਿਆਰ ਦੀ ਲਹਿਰ ਹੈ  ਉਹ

 ਕਦੀ ਲਗਦੀ ਖੁਦਾ ਕਦੀ ਲਗਦੀ

ਖੁਦਾ ਦਾ ਕਹਿਰ ਹੈ ਉਹ

... ਬਸ ਵੇਖਦੇ-ਵੇਖਦੇ ਹੀ ਚੜ ਗਈ

ਸੁਲਫੇ ਵਾਗਰਾਂ ਹੈ ਅੰਮਿ੍ਤ ਪਰ

ਕਦੀ ਲਗਦੀ ਜ਼ਹਿਰ ਹੈ ਉਹ

... ਆਈ ਜਦ ਦੀ ਹਿਆਤੀ ਚਂ

ਚਾਰ ਚੰਨ ਲਗ ਗਏ

ਹੈ ਪੋਹ ਦੀ ਸੀਤ ਨਾਲੇ ਜੇਠ ਦੀ

ਦੁਪਿਹਰ ਹੈ ਉਹ

... ਸੁਰਜੀਤ ਕਰਿਆ ਨਾ ਕਰ ਗਿਲੇ

ਸੰਗ ਨਿਮਾਣੀ ਦੇ 

ਆਖਿਰ ਤੇਰੇ ਭਟਕਦੇ ਅਰਮਾਨਾ ਦੀ

ਠਹਿਰ ਹੈ ਉਹ ,,ਠਹਿਰ ਹੈ ਉਹ,, ਠਹਿਰ ਹੈ ਉਹ ,,,

        ----  ਸੁਰਜੀਤ ਫੇਰੂਮਾਨ---
















Comments

Popular posts from this blog