ਲੰਮੀਆਂ ਪੈੜਾਂ ਦੇ ਰਾਹੀ
ਲੰਮੀਆਂ ਪੈੜਾਂ ਦੇ ਰਾਹੀਂ ਟੋਇਆ ਦੀ ਪ੍ਰਵਾਹ
ਨਹੀਂ ਕਰਿਆ ਕਰਦੇ,
ਮੌਤ ਨਾਲ ਖੇਡਣ ਵਾਲੇ ਸਾਥੀਆ
ਨਹੀਂ ਕਿਸੇ ਤੋਂ ਡਰਿਆ ਕਰਦੇ
,,, ਧੁੱਪਾਂ ਤੋਂ ਡਰਗੇ ਜੋ ਕੀ ?
ਮੰਜਿਲਾ ਨੂੰ ਪਾਉਣਗੇ
ਸੂਰਜ ਨਾਲ ਮੱਥਾ ਲਾਉਣ ਵਾਲੇ
ਵਿੱਚ ਅੰਗਿਆਰਾਂ ਵੀ ਸੜਿਆ ਕਰਦੇ
,,,, ਫੇਰੂਮਾਨਾ ਵੇਖੀਂ ਮਿਲ ਜਾਏਗਾ
ਛਮਿਆਨਾ-ਛਾਂਵਾਂ ਦਾ
ਇੱਥੇ ਹਿੰਮਤਾ ਨਾਲ ਹੀ ਮੋੜੀਦਾ ਹੈ
ਰੁੱਖ ਹਵਾਵਾਂ ਦਾ,
ਜਿਨਾਂ ਕਦੀ ਨਹੀਂ ਡਰਨਾ ਸਿੱਖਿਆ
ਉਹੀ ਜੁਲਮਾਂ ਅੱਗੇ ਅੜਿਆ ਕਰਦੇ
,,, ਲੰਮੀਆਂ ਪੈੜਾਂ ਦੇ ਰਾਹੀ
ਟੋਇਆਂ ਦੀ ਪ੍ਰਵਾਹ ਨਹੀਂ ਕਰਿਆ ਕਰਦੇ
ਸੁਰਜੀਤ ਫੇਰੂਮਾਨ
Comments
Post a Comment