ਉਸਦੇ ਨਾਮ
ਹੱਦੋਂ ਵੱਧ ਜਦ ਵੀ ਮੈਂ ਆਕੜਿਆ
ਹਾਂ ਤੜੱਕ ਕਰਕੇ ਟੁੱਟਿਆ
ਨਿੱਵਿਆ ਜਦ ਵੀ ਵਿਤੋ ਵੱਧਕੇ
ਮੈਨੂੰ ਲੋਕਾਂ ਨੇ ਖੂਬ ਕੁੱਟਿਆ
,,,, ਕਦੇ ਵੇਖਦਾ ਸੀ ਸੁਪਨੇ
ਤਾਰਿਆਂ ਤੋਂ ਅੱਗਲੇ ਜਹਾਨ ਦੇ
ਹਕੀਕਤ ਦਾ ਸ਼ੀਸ਼ਾ ਵੇਖ ਮੈਂ
ਆਪ ਅਰਮਾਨਾਂ ਦਾ ਗਾਲਾ ਘੁਟਿਆ
,,,,, ਖੂਨ ਪਸੀਨੇ ਨਾਲ ਸਿਜ ਕੇ
ਕੀਤਾ ਸੀ ਗੁਲਜਾਰ ਜੋ ਬਾਗ ਮੈਂ
ਕੰਡੇ ਜੋ ਵੱਜੇ ਦਿਲ ਤਾਂ ਹਾਰ
ਹਰ ਗੁਲਾਬ ਮੈਂ ਖੁਦ ਪੁਟਿਆ
,,,,,,,ਉਸਨੇ ਜੋ ਦਿੱਤੀਆ ਸੰਨ
ਕੀਮਤੀ ਸੁਗਾਤਾਂ ਸਾਰੀਆ
ਤੰਗ ਆਕਾ ਉਹਦੇ ਮੇਹਣਿਆ ਤੋਂ
ਭਰ ਸੰਦੂਕ ਢੱਠੇ ਖੂਹੇ ਜਾ ਸੁਟਿਆ
,,,, ਕਰਦਾ ਸੀ ਜੋ ਮੇਰੀਆ ਰਾਖੀਆ
ਚੌਕੀਦਾਰ ਸੋਹਣਾ ਬਣਕੇ
ਕੋਈ ਸੁਲਭ ਮੌਕਾ ਵੇਖਕੇ
ਉਸ ਘਰ ਮੇਰਾ ਖੂਬ ਲੁਟਿਆ,
ਉਸ ਘਰ ਮੇਰਾ ਖੂਬ ਲੁਟਿਆ,,,
ਸੁਰਜੀਤ ਫੇਰੂਮਾਨ
Comments
Post a Comment