ਝੂਠ ਦੇ ਸਾਏ
ਝੂਠ ਦੇ ਸਾਏ ਹੇਠ,ਕਿੰਨੀ ਦੇਰ ਹੋਰ
ਹੋਰ ਜਿੰਦਗੀ ਬਿਤਾਓਗੇ
ਹਨੇਰੇ ਸੰਗ ਪਾਉ ਨਾ ਮੁਹੱਬਤ
ਹਨੇਰਾ ਹੋ ਜਾਓਗੇ......
ਝੂਠ ਹਨੇਰ ਹੈ ਤਾਂ ਸੱਚ ਚਾਨਣ ਦਾ
ਫਰਮਾਨ ਹੈ,
ਸੱਚ ਦੇ ਸ਼ੀਸ਼ੇ ਵਿੱਚ ਵੇਖਣੋਂ
ਤਸਵੀਰ ਆਪਣੀ ਦੱਸੋ ਕੱਦੋਂ ਤੱਕ
ਕਤਰਾਓਗੇ
ਹਨੇਰੇ ਸੰਗ ਪਾਓ ਨਾ ਮੁਹੱਬਤ
ਹਨੇਰਾ ਹੋ ਜਾਓਗੇ......
,, ਭਰਸ਼ਟਪਨ ਦੀ ਝਾਜਰ ਹੈ,
ਖਲਕਤ ਚਂ ਖਨਕਦੀ
ਕੰਨਾਂ ਵਿੱਚ ਲੈ ਤੂਬੇ ਖੋਫ ਦੇ ਦੱਸੋ?
ਕਦੋਂ ਤੱਕ ਥਿਰਕੀ ਜਾਓਗੇ
ਹਨੇਰੇ ਸੰਗ ਪਾਓ ਨਾ ਮੁਹੱਬਤ
ਹਨੇਰਾ ਹੋ ਜਾਓਗੇ ......
,, ਚਾਲਾਂ ਜਾਲਮਾ ਨੇ ਕੋਝੀਆ
ਰਹਿਣਾ ਹੈ ਚਲਦਿਆ
ਦੱਸੋ ਦੱਸਤੋ ਇਹਨਾਂ ਪੈੜਾਂ ਕਮੀਨੀਆ ਸੰਗ
ਕਿਥੋਂ ਤੱਕ ਮੇਚ ਆਓਗੇ
ਹਨੇਰੇ ਸੰਗ ਪਾਓ ਨਾ ਮੁਹੱਬਤ
ਹਨੇਰਾ ਹੋ ਜਾਓਗੇ......
,, ਹੋਣਾ ਪੈਣਾ ਹੈ ਦੋ-ਚਾਰ ਇੱਕ-ਦਿਨ
ਨਾਲ ਭੈੜੇ ਫਰੇਬਿਆਂ ਦੇ
ਰਹਿ ਕੇ ਆਪਣੇ ਹੀ ਹਿੱਸੇ ਦੇ ਆਸਮਾਨਾਂ ਹੇਠਾ
ਦੱਸੋ ? ਕਦੋਂ ਤੱਕ ਘਬ਼ਰਾਓਗੇ
ਹਨੇਰੇ ਸੰਗ ਪਾਓ ਨਾ ਮੁਹੱਬਤ
ਹਨੇਰਾ ਹੋ ਜਾਓਗੇ.....
ਸੁਰਜੀਤ ਫੇਰੂਮਾਨ
Comments
Post a Comment