ਦਿਹਾਰੀਦਾਰ ਮਜਦੂਰ ਵਰਗ ਦੀ ਵੀ ਸਾਰ ਲਵੇ ਸਰਕਾਰ।
ਪਿਛਲੇ ਕੁੱਝ ਸਮੇਂ ਤੋਂ ਪੈਟਰੋਲ ਅਤੇ ਡੀਜਲ ਵਿੱਚ ਹੋਏ ਵਾਧੇ ਕਾਰਨ ਹਰ ਇੱਕ ਚੀਜ ਦੇ ਭਾਅ ਲੱਗਭੱਗ ਦੁਗਣੇ ਹੇ ਚੁੱਕੇ ਹਨ।ਇਸ ਵੱਧਦੀ ਹੋਈ ਮਹਿੰਗਾਈ ਕਾਰਨ ਹਰ ਵਰਗ ਤਰਸਤ ਹੋਇਆ ਪਿਆ ਹੈ। ਜਿਸ ਜੋ ਵੀ ਸਹੀ ਲੱਗਦਾ ਹੈ,ਚਾਹੇ ਉਹ ਕਿਰਿਆਨਾ ਹੋਵੇ ਜਾ ਰਸੋਈ ਗੈਸ ਜਾ ਫਿਰ ਖਾਣ ਵਾਲੇ ਤੇਲ ,ਆਨਾਜ, ਦਾਲਾ ਅਤੇ ਦੁੱਧ ਦੇ ਰੇਟ ਆਪਣੇ ਹਿਸਾਬ ਵਧੇ ਹੋਏ ਤੇਲ ਦੇ ਭਾਅ ਦਾ ਹਵਾਲਾ ਦੇ ਕੇ ਹਰ ਇੱਕ ਚੀਜ ਦਾ ਰੇਟ ਵਧਾ ਲੈਦਾ ਹੈ।ਅਜਿਹਾ ਕਰਕੇ ਉਹ ਆਪਣੇ ਆਰਥਿਕ ਬੋਝ ਨੂੰ ਤਾਂ ਘੱਟ ਕਰ ਲੈਂਦਾ ਹੈ,ਪਰ ਆਮ ਜਨ ਜੀਵਣ ਦੇ ਆਰਥਿਕ ਹਿੱਤਾ ਨੂੰ ਅੱਖੋਂ ਪਰੋਖੇ ਕਰਦਾ ਹੈ।
ਇਸ ਸਭ ਦੇ ਦਰਮਿਆਨ ਆਮ ਕਾਰੋਬਾਰੀ ਅਤੇ ਅੱਪਰ ਮੱਧ ਵਰਗ ਨੂੰ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਉਹ ਵੀ ਮਹਿੰਗਾਈ ਨੂੰ ਮੁੱਖ ਰੱਖ ਕੇ ਆਪਣੀਆ ਚੀਜਾਂ ਦੇ ਰੇਟ ਰੱਖ ਲੈਂਦੇ ਹਨ।ਇਸ ਵਿੱਚ ਆਮ ਮਜਦੂਰ ਜਿਸ ਨੇ ਸਿਰਫ ਆਪਣੀ ਮਜਦੂਰੀ ਹੀ ਵੇਚਣੀ ਹੁੰਦੀ ਹੈ।ਅਜਿਹੇ ਵਿੱਚ ਇਸ ਦਿਹਾੜੀਦਾਰ ਵਰਗ ਦੀ ਸਾਰ ਲਈ ਜਾਣੀ ਬਹੁਤ ਜਰੂਰੀ ਹੈ,ਕਿਉਕਿ ਇਹਨਾਂ ਮਜਦੂਰਾਂ ਨੂੰਮਿਲਣ ਵਾਲੀ ਆਮ ਦਿਹਾੜੀ ਜੋ ਕਿ ਮਹਿਜ ਤਿੰਨ ਤੋੋੋੋੋੋੋੋੋੋੋੋੋੋੋੋੋੋੋੋੋੋੋੋਂ ਚਾਰ ਸੋ ਰੁਪਾਏ ਦੇ ਦਰਮਿਆਨ ਹੈ,ਇਸ ਮਹਿਗਾਈ ਦੇ ਦੌਰ ਵਿੱਚ ਪੂਰੀ ਪੈਂਦੀ ਹੋਈ ਨਜਰ ਨਹੀਂ ਆਉਦੀ। ਤਿੰਨ-ਚਾਰ ਰੁਪਾਏ ਦਿਹਾੜੀ ਦੀ ਛੋਟੀ ਜਿਹੀ ਬਿਸਾਤ ਦੇ ਨਾਲ ਪੂਰੇ ਪਰਿਵਾਰ ਦਾ ਗੁਜਾਰਾ ਕਿਵੇਂ ਹੁੰਦਾ ਹੋਵਾਗਾ ਸ਼ਾਇਦ ਇਸ ਨੂੰ ਆਪਾਂ ਸਭ ਸਮਝ ਹੀ ਸਕਦੇ ਹਾਂ।
ਸਪੱਸਟ ਹੈ ਕਿ ਜਦੋਂ ਬਾਕੀ ਸਾਰੀਆ ਵਸਤੂਆ ਦੇ ਰੇਟ ਵੀ ਸਰਕਾਰ ਸਮੇਂ-ਸਮੇਂ ਤੇ ਆਪ ਵਧਾਉਦੀ ਹੈ ਤਾਂ ਇਸੇ ਤਰਜ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਜਦੂਰਾਂ ਜਿਵੇਂ ਕਿ ਦਿਹਾੜੀਦਾਰਾ,ਦੁਕਾਨਾਂ ਅਤੇ ਘਰਾਂ ਚਂ ਕੰਮ ਕਰਦੇ ਮਜਦੂਰਾਂ ਜਾਂ ਮਹੀਨੇ ਤੇ ਕੰਮ ਕਰਦੇ ਸਫਾਈ ਕਰਮਚਾਰੀਆਂ ਦੀ ਮਜਦੂਰੀ ਦੇ ਭਾਅ ਵੀ ਨਿਸ਼ਚਿਤ ਕਰਨੇ ਚਾਹੀਦੇ ਹਨ।ਤਾਂ ਕਿ ਅਜਿਹੀਆ ਥਾਵਾਂ ਤੇ ਅਜਿਹੇ ਮਜਦੂਰਾ ਦੇ ਹੁੰਦੇ ਆਰਥਿਕ ਸ਼ੋਸ਼ਣ ਨੂੰ ਰੋਕਿਆ ਜਾ ਸਕੇ।ਜੇਕਰ ਫਿਰ ਕੋਈ ਅਜਿਹਾ ਕਰਦਾ ਹੈ ਤਾਂ ਕਨੂੰਨ ਮੁਤਾਬਿਕ ਸਜਾ ਦਾ ਭਾਗੀਦਾਰ ਬਣਾਇਆ ਜਾਣਾ ਚਾਹੀਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਜਦੂਰਾਂ ਨੂੰ ਪੂਰਾ ਦਿਨ ਕੰਮ ਵੀ ਨਹੀਂ ਮਿਲਦਾ।ਕੰਮ ਦੀ ਅਣਹੋਦ ਵਿੱਚ ਅਤੇ ਪੈਸੇ ਨਾ ਹੋਣ ਕਰਕੇ ਇਹ ਕਈ ਵਾਰੀ ਤਾਂ ਭੁੱਖੇ ਪੇਟ ਸੋਣ ਲਈ ਮਜਬੂਰ ਹੁੰਦੇ ਹਨ।
ਇਹਨਾਂ ਲੋਕਾਂ ਦੇ ਘਰ ਵੀ ਜਿਆਦਾਤਰ ਕਿਰਾਏ ਦੇ ਘਰ ਹੁੰਦੇ ਹਨ,ਰੋਟੀ ਦਾ ਜੁਗਾੜ ਕਰਨ ਦੇ ਨਾਲ-ਨਾਲ ਹਰ ਮਹੀਨੇ ਕਿਰਾਏ ਦਾ ਬੰਦੋਬਸਤ ਕਰਨਾ ਵੀ ਇੱਕ ਕਿਸੇ ਮੁਸੀਬਤ ਤੋਂ ਘੱਟ ਨਹੀਂ।ਲੇਬਰ ਚੌਕਾਂ ਵਿੱਚ ਹਜਾਰਾ ਦੀ ਭੀੜ ਵਿੱਚੋਂ ਮਹਿਜ ਇੱਕ ਦਿਹਾੜੀ ਲੱਭਣੀ ਵੀ ਇਹਨਾਂ ਲਈ ਕਿਸੇ ਸੰਘਰਸ਼ ਤੋਂ ਘੱਟ ਨਹੀਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਲੇਬਰ ਚੌਕਾਂ ਵਿੱਚ ਔਰਤਾ ਵੀ ਮਰਦਾ ਦੀ ਬਰਾਬਰ ਗਿਣਤੀ ਵਿੱਚ ਹੁੰਦੀਆ ਹਨ,ਜਦ ਕਿ ਉਹਨਾਂ ਨੂੰ ਮਰਦਾ ਦੇ ਬਰਾਬਰ ਦੀ ਦਿਹਾੜੀ ਨਹੀਂ ਮਿਲਦੀ।ਸੋਚਣ ਵਾਲੀ ਗੱਲ ਇਹ ਹੈ ਕਿ ਇੰਨੇ ਛੋਟੇ ਪੱਧਰ ਤੋਂ ਹੀ ਔਰਤ ਅਤੇ ਮਰਦ ਵਿਚਲਾ ਭੇਦ-ਭਾਵ ਦਿਖਾਈ ਦੇਣ ਲੱਗ ਪੈਦਾ ਹੈ ਅੱਗੇ ਚੱਲ ਕੇ ਵੱਡੇ ਪੱਧਰ ਤੇ ਕੀ ਵਾਪਰਦਾ ਹੋਵੇਗਾ।
ਇਹਨਾਂ ਸਭ ਗੱਲਾਂ ਨੂੰ ਧਿਆਨ ਦੇ ਵਿੱਚ ਰੱਕਦੇ ਹੋਏ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਬੇਸਹਾਰਾ ਲੋਕਾਂ ਦੀ ਬਾਂਹ ਫੜਨ,ਤਾਂਕਿ ਇਹ ਲੋਕ ਵੀ ਆਪਣਾ ਜੀਵਣ ਮਾਣ ਨਾਲ ਜੀ ਸਕਣ।
ਲੇਖਕ-ਸੁਰਜੀਤ ਫੇਰੂਮਾਨ
Comments
Post a Comment