ਮਿੱਟੀ

ਮਿੱਟੀ ਨੇ ਮਿੱਟੀ ਨੂੰ ਕੋਇਆ

ਮਿੱਟੀ ਹੀ ਖੁੱਸ਼ ਹੋਈ

ਮਿੱਟੀ-  ਮਿੱਟੀ ਨਾਲ ਲੜਦੀ ਵੇਖੋ

ਮਿੱਟੀ ਵੰਡੇ ਖੁਸ਼ਬੋਈ

ਮਿੱਟੀ ਚਾਰ ਚੁਫੇਰੇ ਫਿਰਦੀ

ਮਿੱਟੀ-ਮਿੱਟੀਓ -ਮਿੱਟੀ ਹੋਈ.....

,, ਕੁੱਝ ਮਿੱਟੀ ਵਿੱਚ ਅਰਮਾਨਾਂ

ਕੁੱਝ ਮਿੱਟੀ ਵਿੱਚ ਅਸਮਾਨਾਂ

ਕੋਈ ਮਿੱਟੀ ਚਾਲਾਂ ਪਈ ਚਲਦੀ

ਕੋਈ ਮਿੱਟੀ ਪਈ ਸਭ ਨੂੰ ਛੱਲਦੀ

ਕੁੱਝ ਮਿੱਟੀ ਮਿਲੇ ਨਾ ਢੋਈ

           ਚਾਰ ਚੁਫੇਰੇ ਮਿੱਟੀ ਫਿਰਦੀ

             ਮਿੱਟੀ-ਮਿੱਟੀਓ -ਮਿੱਟੀ ਹੋਈ.....

,, ਮਿੱਟੀ ਦੇ ਸਭ ਬਣੇ ਖਿਡਾਉਣੇ

ਹੱਸਦੇ -ਗਾਉਦੇ ਦਿਲ ਪਰਚਾਉਣੇ

ਮਿੱਟੀ ਦੇ ਘਰ ਬਣਦੇ ਆਏ

ਮਿੱਟੀ ਵਿੱਚੋਂ ਛਣਦੇ ਆਏ

ਮਿੱਟੀ ਜੇੇੇੇੇੇੇੇੇੇੇੇੇੇ਼ਡ ਨਾ ਕੋਈ

ਚਾਰ ਚੁਫੇਰੇ ਮਿੱਟੀ ਫਿਰਦੀ

ਮਿੱਟੀ-ਮਿੱਟੀਓ-ਮਿੱਟੀ ਹੋਈ......

,, ਮਿੱਟੀ-ਮਿੱਟੀ ਗਾਉਂਦੇ-ਗਾਉਂਦੇ

ਮਿੱਟੀ ਉੜਾਉਦੇ ਮਿੱਟੀ ਕਮਾਉਦੇ

ਮਿੱਟੀ ਦੇ ਨਾਲ ਬਾਤਾਂ ਪਾਉਂਦੇ

ਇਹ ਮਿੱਟੀ ਫਿਰ ਸੋ ਜਾਂਦੀ ਹੈ

ਮਿੱਟੀ ਦੀ ਤਾਣ ਕੇ ਲੋਈ

ਚਾਰ ਚੁਫੇਰੇ ਮਿੱਟੀ ਫਿਰਦੀ

ਮਿੱਟੀ- ਮਿੱਟੀਓ-ਮਿੱਟੀ ਹੋਈ......

                   ਸੁਰਜੀਤ ਫੇਰੂਮਾਨ







Comments

Popular posts from this blog