ਮੁਲਾਜਮ ਜਥੇਬੰਦੀਆਂ ਦੀਆਂ ਕੁੱਝ ਸਮਾਜਿਕ ਜਿੰਮੇਵਾਰੀਆਂ........

        ਇੱਕ ਸੁਚੇਤ ਨਾਗਰਿਕ ਉਸਨੂੰ ਆਖਿਆ ਜਾਂਦਾ ਹੈ ,ਜੋ ਆਪਣੇ ਹੱਕਾਂ ਅਤੇ ਫਰਜਾਂ ਪ੍ਰਤੀ ਜਗਰੂਕ ਹੁੰਦਾ ਹੈ।ਪਰ ਇੱਕ ਸੂਝਵਾਨ ਨਗਰਿਕ ਉਹ ਹੈ ਜੋ ਆਪਣੇ ਹੱਕਾਂ ਨੂੰ ਫਰਜਾਂ ਦੀ ਕਸੌਟੀ ਤੇ ਤੋਲਦਾ ਹੈ।ਉਹ ਆਪਣੇ ਸਾਰੇ ਫੈਸਲੇ ਬਿਨਾਂ ਕਿਸੇ ਪ੍ਰਕਾਰ ਦੇ ਡਰ ਅਤੇ ਲਾਲਚ ਦੇ ਲੈਦਾ ਹੈ।ਪਰ ਅਜੋਕੇ ਪਦਾਰਥਵਾਦੀ ਯੁੱਗ ਹਰ ਕੋਈ ਆਪਣੀਆਂ ਨਿੱਜੀ ਅਤੇ ਪਰਿਵਾਰਿਕ ਜਿੰਮੇਵਾਰੀਆਂ ਤਾਂ ਬਾਖੂਬੀ ਨਿਬਾਉਦਾ ਹੈ ਪਰ ਸਮਾਜਿਕ ਅਤੇ ਨੈਤਿਕ ਜਿੰਮੇਵਾਰੀਆਂ ਤੋਂ   ਭੱਜਦਾ ਨਜ਼ਰ ਅਉਂਦਾ ਹੈ।  ਅਜਿਹੇ ਲੋਕਾਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ,ਜੋ ਆਪਣੇ ਸੰਵਿਧਾਨਿਕ  ਹੱਕਾਂ ਅਤੇ ਜਿੰਮੇਵਾਰੀਆਂ ਤੋਂ ਉਦਾਸੀਨ ਹੈ। ਇਥੇ ਮੁਲਾਜ਼ਮ ਸੰਗਠਨਾਂ ਦੀ ਭੂਮੀਕਾਂ ਸਹਾਮਣੇ ਅਉਂਦੀ ਹੈ।ਜੋ ਕਿ ਪੜ੍ਹੀ- ਲਿਖੀ ਜਮਾਤ ਹੋਣ ਦੇ ਨਾਲ-ਨਾਲ ਸਿੱਧੀ ਲੋਕਾਂ ਦੇ ਸੰਪਰਕ ਵਿੱਚ ਹੈ। ਦੂਜੇ ਪਾਸੇ ਇਹਨਾਂ ਜਥੇਬੰਦੀਆਂ ਨੇਤਾਂ ਬੜੇ ਅਨੁਸ਼ਾਸ਼ਿਤ ਅਤੇ ਸਮਾਜਿਕ ਸੂਜਬੂਜ ਵਾਲੇ ਹੁੰਦੇ ਹਨ ਅਤੇ ਲੋਕ ਲਹਿਰਾਂ ਦੀ ਤਰਜਮਾਨੀ ਕਰਦੇ ਹਨ ਇਸ ਨਾਤੇ  ਇਹਨਾਂ ਦੀਆਂ ਲੋਕ ਹਿੱਤ ਵਿੱਚ ਕੁੱਝ ਸਮਾਜਿਕ ਜਿੰਮੇਵਾਰੀਆਂ ਸਥਾਪਿਤ ਹੁੰਦੀਆ ਹਨ।ਜੋ ਆਮ ਜਨ-ਜੀਨਣ ਉੱਚਾ ਚੁੱਕਣ ਵਿੱਚ ਸਹਾਇਕ ਹੋ ਸਕਦੀਆਂ ਹਨ।ਕੋਈ ਸਮਾਂ ਹੁੰਦਾ ਸੀ ਜਦੋਂ ਮੁਲਾਜ਼ਮ ਜਲਸਿਆ ਵਿੱਚ ਕੇਵਲ ਮੁਲਾਜ਼ਮ ਹੀ ਸ਼ਿਰਕਤ ਕਰਿਆ ਕਰਦੇ ਸੰਨ ਪਰ ਕਿਸਾਨੀ ਸੰਘਰਸ਼ ਨੇ ਸਾਬਿਤ ਕਰ ਦਿੱਤਾ ਹੈ ਕਿ  ਕੋਈ ਸੰਘਰਸ਼  ਕੇਵਲ ਇਕੱਲਿਆਂ ਹੀ ਨਹੀਂ ਜਿੱਤਿਆ ਜਾ ਸਕਦਾ।ਇਸ ਉਦਾਹਣ ਨੂੰ ਸਾਹਮਣੇ ਰੱਖ ਕੇ ਜਥੇਬੰਦੀਆ ਸੇਧ ਲੈ ਸਕਦੀਆ ਹਨ। ਕੋਈ ਵੀ ਸੰਘਰਸ਼ ਅਣਗਿਣਤ ਯੋਧਿਆ ਦੇ ਸਿਰਾ ਤੇ ਲੜਿਆ ਜਾਂਦਾ ਹੈ,ਤੇ ਉਹ ਯੋਧੇ ਕਿਸੇ ਵਰਗ ਵਿਸ਼ੇਸ਼ ਵਿਚੋਂ ਪੈਦਾ ਨਹੀਂ ਹੁੰਦੇ ,ਉਹ ਇਹਨਾਂ ਲੋਕ ਲਹਿਰਾਂ ਜਨਮਦੇ ਹਨ।ਸੋ ਵੱਡੀਆ ਪ੍ਰਾਪਤੀਆ ਲਈ ਵੱਡੀਆ ਲੋਕ ਲਹਿਰਾਂ ਉਸਰੇ ਜਾਣ ਦੀ ਲੋੜ ਹੈ।ਅੱਜ ਕੱਲ ਕੇਡਰ ਬੇਸਡ ਜਥੇਬੰਦੀਆ ਦਾ ਵੀ ਬੋਲ ਬਾਲਾ ਵੇਖਣ ਖੂਬ ਮਿਲਦਾ ਹੈ,ਜੋ ਕਿ ਸ਼ੰਘਰਸ਼ਾ ਦੇ ਰਸਤੇ ਵਿੱਚ ਆੜੇ ਆਉਦਾ ਹੈ ਵੱਡੀਆ ਜਥੇਬੰਦੀਆ ਨੂੰ ਇਹਨਾਂ ਕੇਡਰ ਬੇਸਡ ਜਥੇਬੰਦੀਆ ਦੇ ਸਮੁੱਚੇ ਮਸਲੇ ਆਪ ਪਹਿਲ ਦੇ ਅਧਾਰ ਤੇ ਹੱਲ ਕਰਵਾਉਣੇ ਚਾਹੀਦੇ ਹਨ,ਤਾਂ ਜੋ ਸਮੁੱਚੇ ਮੁਲਾਜ਼ਮ ਵਰਗ ਦੀਆਂ ਹੱਕੀ ਮੰਗਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ।ਇਸਦੇ ਨਾਲ-ਨਾਲ ਇਸ ਪੜੀ-ਲਿਖੀ ਜਮਾਤ ਨੂੰ ਇਥੇ ਹੀ ਆਪਣਾ ਕੰਮ ਖਤ੍ਮ ਨਹੀਂ ਕਰ ਦੇਣਾ ਚਾਹੀਦਾ ਆਪਣੀਆ ਹੱਕੀ ਮੰਗਾਂ ਨੂੰ ਪੂਰਾ ਕਰਵਾਉਦੇ ਹੋਏ,ਲੋਕ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।ਅੱਜ ਸਮਾਜ ਵਿੱਚ ਅਨੇਕਾ ਅਜਿਹੇ ਖੇਤਰ ਹਨ ਜਿੱਥੇ ਸੱਚੀ ਅਗਵਾਈ ਕੀਤੀ ਜਾਣੀ ਅਤਿ ਜਰੂਰੀ ਹੈ।                                                                                                                  ਉਦਾਹਰਣ ਦੇ ਤੌਰ ਤੇ ਲੋਕਾਂ ਵਿੱਚ ਰਾਜਨੀਤਿਕ ਸੂਝਬੂਝ ਪੈਦਾ ਕਰਨਾ,ਕਹਿਣ ਦਾ ਭਾਵ ਕਿ ਅਜੋਕੇ ਦੌਰ ਵਿੱਚ ਰਾਜਨੀਤੀ ਹਰ ਘਰ ਪਰਿਵਾਰ ਤੱਕ ਪਰਿਵੇਸ਼ ਕਰ ਚੁੱਕੀ ਹੈ।ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ ਜੋ ਰਾਜਨੀਤੀ ਤੋਂ ਅਸ਼ੂਤਾ ਹੋਵੇ।ਸੋ ਸਮੁੱਚੀ ਸਮਾਜਿਕ ਤਰੱਕੀ ਵਿੱਚ ਰਾਜਨੀਤਿਕ ਪ੍ਰਭਾਵ ਦਾ ਖਾਸਾ ਮਹੱਤਵ ਹੈ,ਕਿਉਂਕਿ ਰਾਜਨੀਤਿਕ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਮ ਲੋਕਾਂ ਨੂੰ ਰਾਜਨੀਤੀ ਦੀ ਇੱਕ ਨਿਸ਼ਚਿਤ ਹੱਦ ਤੋਂ ਦੂਰ ਹੀ ਰੱਖਿਆ ਜਾਵੇ ਅਜਿਹੇ ਵਿੱਚ ਇਹਨਾਂ ਜਥੇਬੰਦੀਆਂ ਦੀ ਭੂਮੀਕਾ ਹੋਰ ਵੀ ਨਿਖਰ ਕੇ ਸਹਾਮਣੇ ਆਉਦੀ ਹੈ।ਇਸ ਮੰਤਵ ਦੀ ਪੂਰਤੀ ਲਈ ਇਹ ਜਥੇਬੰਦੀਆ ਆਪਣੇ ਜਲਸਿਆ ,ਰੈਲੀਆ,ਪਰਦਸ਼ਣਾ ਅਤੇ ਟ੍ਰੇਨਿਗ ਕੈਪਾਂ ਵਿੱਚ ਲੋਕਾਂ ਨੂੰ ਰਾਜਨੀਤਿਕ ਸੰਘਰਸ਼ ਲਈ ਤਿਆਰ ਕਰ ਸਕਦੇ ਹਨ।                                                                                                                                            ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਆਏ ਨਿਗਾਰ,ਨਸ਼ਿਆ ਦਾ ਮੁੱਦਾ ਹੋਵੇ ਜਾਂ ਫਿਰ ਬਾਲ ਮਜਦੂਰੀ ਅਤੇ ਅਨਪੜਤਾ,ਸਿਹਤ ਆਦਿ ਖੇਤਰਾਂ ਵਿੱਚ ਇਹਨਾਂ ਜਥੇਬੰਦੀਆ ਤੋਂ ਸਕਾਰਾਤਮਕ ਭੂਮੀਕਾ ਦੀ ਆਸ ਕੀਤੀ ਜਾ ਸਕਦੀ ਹੈ।

                                                                                              ਸੁਰਜੀਤ ਫੇਰੂਮਾਨ 















 ਸਮੁੱਚੇ ਮਸਲੇ ਖੁੱਦ ਆਪ ਪਹਿਲ ਦੇ ਅਧਾਰ ਤੇ ਹੱਲ ਕਰਵਾਉਣੇ ਚਾਹੀਦੇ ਹਨ।

Comments

Popular posts from this blog