ਸੜਕ ਅਨੋਖੀ
ਇੱਕ ਸੜਕ ਕੇਵਲ ਸੜਕ ਹੀ ਨਹੀਂ ਹੁੰਦੀ
ਇਹ ਓਹ ਰਾਹ ਹੈ,ਜੋ ਮੰਜਿਲ ਤੇ ਪਹੁੰਚਾਉਂਦਾ ਹੈ
ਸਫਰ ਤੇ ਨਿਕਲੇ ਹਰ ਰਾਹੀ ਨੂੰ ਤੇ.....
ਇਹ ਓੁਹ ਰਾਹ ਵੀ ਹੋ ਸਕਦਾ ਹੈ,
ਜਿਸ ਤੇ ਚੱਲ ਕੇ ਜਨੁੂੰਨ ਸਿਰ ਚੱੜ ਬੋਲਦਾ ਹੈ
ਤੇ ਪੈਰ ਆਪਣੇ ਆਪ ਅੱਗੇ ਵੱਧਦੇ ਹਨ
ਦਿਲ ਕੁੱਝ ਕਰ ਗੁਜਰਨ ਨੂੰ ਲੋਚਦਾ ਹੈ
ਅਨੇਕਾ ਬੇਖ਼ਬਰ ਰਾਹੀ ,ਧੱਕੇ ਖਾਂਦੇ-ਖਾਂਦੇ ਇਸ ਸੜਕ ਤੇ
ਮੰਜਿਲਾਂ ਸਰ ਕਰ ਜਾਂਦੇ,ਇਸ ਲਈ ਇਹ ਮਹਿਜ ਸੜਕ ਨਹੀਂ
ਇਹ ਸੁ਼ਪਨਾ ਹੈ, ਤਮੰਨਾ ਹੈ,ਖਾਬ ਹੈ, ਜਨੂੰਨ ਹੈ..........
ਸੁਰਜੀਤ ਫੇਰੂਮਾਨ..
Comments
Post a Comment