ਹੁਨਰ ਅਤੇ ਰੁਜਗਾਰ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਹੁਨਰ,ਕਿਰਤ ਅਤੇ ਰੁਜਗਾਰ ਭਾਵੇਂ ਛੋਟੇ-ਛੋਟੇ ਸ਼ਬਦ ਲਗਦੇ ਹਨ,ਪਰ ਇਹਨਾਂ ਸ਼ਬਦਾਂ ਦੇ ਪਿਛੇ ਦੀ ਤਾਕਤ ਨੇ ਇਸ ਬੇ-ਤਰਤੀਬੀ ਦੁਨੀਆਂ ਨੂੰ ਤਰਤੀਬ ਦੇਣ ਵਿੱਚ ਅਹਿਮ ਭੂਮੀਕਾ ਨਿਭਾਈ ਹੈ। ਅੱਜ ਇਹ ਜੋ ਦੁਨੀਆਂ ਅਸੀ ਵੇਖਦੇ ਹਾਂ ਸ਼ਾਇਦ ਏਨੀਂ ਖੂਬਸੂਰਤ ਨਾ ਹੁੰਦੀ ਜੇਕਰ ਹੁਨਰ ਜਾਂ ਕਿਰਤ ਵਿੱਚੋੋੋੋਂ ਇਕ ਵੀ ਚੀਜ਼ ਦੀ ਅਣਹੋਂਦ ਹੁੰਦੀ। ਹਰ ਹੁਨਰਮੰਦ ਹੱਥ ਨੂੰ ਕਿਰਤ ਮਿਲੇ ਦਾ ਹੋਕਾ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਠੀਕ ਦੀਵਾਲੀ ਤੋਂ ਅਗਲੇ ਦਿਨ ਹੁੰਦਾ ਹੈ, ਜੋ ਕਿ ਸਮੁੱਚੀ ਦੁਨੀਆਂ ਵਿੱਚ ਪੂਰੀ ਧੂਮ- ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਗਗਨਚੁੰਬੀ ਇਮਾਰਤਾਂ,ਵੱਡੇ-ਵੱਡੇ ਸਮੁੰਦਰੀ ਬੇੜੇ ਅਤੇ ਆਲੀਸ਼ਾਨ ਮਹਿਲ-ਮੁਨਾਰੇ ਜਿੰਨਾਂ ਦੀ ਬਣਤ ਕਿਰਤੀ ਹੱਥਾਂ ਵੱਲੋਂ ,ਜਿੰਨਾਂ ਔਜਾਰਾਂ ਦੁਆਰਾ ਕੀਤੀ ਗਈ ਹੈ ,ਇਹ ਮਸ਼ਿਨਰੀ ਅਤੇ ਔਜ਼ਾਰ ਬਾਬਾ ਵਿਸ਼ਕਰਮਾਂ ਜੀ ਦੀ ਹੀ ਦੇਣ ਹੈ। ਇਹ ਰੇਲਵੇ ਲਾਈਨਾਂ,ਨਦੀਆਂ ਉੱਤੇ ਬਣੇ ਪੁੱਲ,ਡੈਮ ਅਤੇ ਸਰੁੰਗਾਂ ਤੇ ਹਵਾਈ ਅੱਡੇ ਜਿਸ ਵੀ ਦਸਤਕਾਰੀ ਦਾ ਅਸੀਂ ਦਰਸ਼ਨ ਪਾ ਸਕਦੇ ਹਾਂ,ਇਸ ਸਭ ਨਿਰਮਾਣ ਵਿੱਚ ਬਾਬਾ ਵਿਸ਼ਵਕਰਮਾਂ ਦੁਆਰਾਂ ...
Comments
Post a Comment