-  ਸ਼ਿਸ਼ਟਾਚਾਰਕ ਸ਼ਬਦਾਂ ਦੀ ਮਹੱਤਤਾ ,,,,,

ਅੱਜ ਦਾ ਪ੍ਰਸੰਗ ਕਹਿਣ ਨੂੰ ਤਾਂ ਬੇਸ਼ੱਕ ਛੋਟਾ ਹੈ,ਪਰ ਇਸ ਦਾ ਮਹੱਤਵ ਵਡੇਰਾ ਹੈ।ਸੋ  ਅੱਜ ਦਾ ਵਿਸ਼ਾ ਹੈ -ਸ਼ਿਸ਼ਟਾਚਾਰਕ ਸ਼ਬਦ ।ਸ਼ਿਸ਼ਟਾਚਾਰ ਸ਼ਬਦ ਆਪਣੇ ਆਪ ਹੀ ਆਪਣੀ ਮਹੱਤਤਾ ਬਿਆਨ ਕਰਦਾ ਹੈ,ਇਹ ਗੱਲ ਕਹਿਣ ਦਾ ਉਹ ਸਲੀਕਾ ਹੈ ਜੋ ਸਾਹਮਣੇ ਵਾਲੇ ਤੋਂ  ਕੇਵਲ ਆਪਣੀ ਗੱਲ ਹੀ ਨਹੀਂ ਮਨਵਾਉਦਾ ਸਗੋ ਉਸ ਤੇ ਯਾਦੂ ਵੀ ਚਲਾਉਦਾ ਹੈ ਤੇ ਸਾਹਮਣੇ ਵਾਲਾ ਆਪਣੇ ਆਪ ਹੀ ਤੁਹਾਨੂੰ ਤੁਹਾਡਾ ਬਣਦਾ ਮਾਣ-ਸਮਾਨ ਦੇਂਦਾ ਹੈ।

ਸਾਡੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਗੱਲ ਬਹੁਤ ਵਜਨ ਰੱਖਦੀ ਹੈ,ਸੋ ਸਿਆਣੇ ਕਹਿਦੇ ਹਨ ਪਹਿਲਾਂ ਤੋਲੋ ਫਿਰ ਬੋਲੋ। ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਕਹੀ ਹੋਈ ਗੱਲ ਦਾ ਸਹਾਮਣੇ ਵਾਲੇ ਤੇ ਡੂੰਘਾ ਅਸਰ ਪੈਂਦਾ ਹੈ। ਅੱਜ ਦੇ ਸਮੇਂ ਸਿਸਟਾਚਾਰਿਕ ਸ਼ਬਦਾ ਮੁੱਲ ਹੋਰ ਵੀ ਜਿਆਦਾ ਵੱਧ ਜਾਂਦਾ ਹੈ ਜਦੋਂ ਲੋਕ ਅਜਿਹੇ ਸ਼ਬਦਾ ਤੋਂ ਵਾਝੇ ਹੋ ਰਹੇ ਹਨ।ਸਿਸ਼ਟਾਚਾਰਿਕ ਵਿਹਾਰ ਦੇ ਵਿਚ ਠਰੰਮਾ ਬਹੁਤ ਮਹੱਤਵ ਰੱਖਦਾ ਹੈ,ਅੱਜ ਹਰ ਇੱਕ ਕੰਮ ਅਸੀ ਕਾਹਲ ਦੇ ਵਿਚ ਹੀ ਕਰੀ ਜਾ ਰਹੇ ਹਾਂ।ਹਰ ਉੱਮਰ ਅਤੇ ਤਬਕੇ ਦਾ ਵਿਅਕਤੀ ਚਾਹੇ ਉਹ ਇਸਤਰੀ-ਮਰਦ ਜਾਂ ਲੜਕਾ ਲੜਕੀ ਜਾਂ ਕੋਈ ਵੱਡੇਰੀ ਉਮਰ ਦਾ ਹੀ ਹੋਵੇ ਸਭ ਇਕ ਦੂਸਰੇ ਨੂੰ ਅੰਕਲ ਅੰਟੀ ਆਖ ਕੇ ਹੀ ਕੰਮ ਚਲਾਈ ਜਾ ਰਹੇ ਹਨ।

ਸਮੇਂ ਦੇ ਚੱਕਰ ਨੇ ਸਾਨੂੰ ਵਿਅਰਥ ਦੀਆਂ ਅਜਿਹੇ ਰਸਮੀਪੂਣੇ ਵਿੱਚ ਜਕੜ ਕੇ ਰੱਖ ਦਿੱਤਾ ਹੈ ਕਿ ਅਸੀ ਘਰ ਤੋਂ ਬਾਹਰ ਨਿਕਲ ਕੇ ਭੈਣ ਜੀ, ਭਾਅ ਜੀ  ਆਦਿ ਸ਼ਬਦਾ ਨੂੰ ਭੁੱਲ ਹੀ ਬੈਠੇ ਹਾਂ।ਹਰ ਕੋਈ ਮੈਡਮ,ਸਰ,ਅੰਕਲ ਅਤੇ ਅੰਟੀ ਸ਼ਬਦਾ ਦੇ ਮਕੜ ਜਾਲ ਵਿਚ ਫਸ ਚੁੱਕਾ ਹੈ।ਇਹ ਸਭ ਵਿਆਰਥ ਦੀਆਂ ਉਪਚਾਰਕਤਾਵਾਂ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ, ਸਹਾਮਣੇ ਵਾਲੇ ਨੂੰ ਸ਼ਿਸ਼ਟ ਸ਼ਬਦਾ ਨਾਲ ਸੰਬੋਧਿਨ ਕਰਨਾ ਚਾਹੀਦਾ ਹੈ,ਇਹ ਕਦੀ ਨਹੀਂ ਹੋ ਹੀ ਨਹੀਂ ਸਕਦਾ ਕਿ ਸਹਾਮਣੇ ਵਾਲੇ ਨੂੰ ਤੁਹਾਡੇ ਇਹਨਾਂ ਸ਼ਬਦਾ ਤੇ ਰਤੀ ਭਰ ਵੀ ਇਤਰਾਜ਼ ਹੋਵੇ।ਇਹ ਸੋ ਪ੍ਰਤਿਸ਼ਤ ਸੱਚ ਹੈ ਕਿ ਅਜਿਹਾ ਕਰਨ ਨਾਲ ਅਗਲੇ ਦੀ ਨਜਰ ਵਿਚ ਤੁਹਾਡੀ ਇਜ਼ਤ ਹੋਰ ਵੀ ਜਿਆਦਾ ਵੱਧ ਜਾਵੇਗੀ।

ਅੱਜ ਦਾ ਜਮਾਨਾ ਅਜਿਹਾ ਹੈ ਕਿ ਲੋਕ ਇਕ ਦੂਸਰੇ ਦੇ ਪ੍ਰਤਿ ਗਲਤ ਧਾਰਨਾਵਾਂ ਬਹੁਤ ਜਲਦੀ ਘੜ ਲੈਂਦੇ ਹਾਂ ਜੋ ਕਿ ਗਲਤ ਗੱਲ ਹੈ,ਅਜਿਹੇ ਸ਼ਿਸ਼ਟ ਸ਼ਬਦਾ ਦੀ ਵਰਤੋਂ ਕਰਕੇ ਅਸੀ ਅਜਿਹੀਆਂ ਗਲਤਫਹਿਮੀਆਂ ਤੋਂ ਬਚ ਸਕਦੇ ਹਾਂ।ਇਸ ਤੋਂ ਇਲਾਵਾ ਅਜਿਹਾਂ ਕਰਕੇ ਤੁਸੀ ਆਪਣੇ ਸੰਸਕਾਰ ਦੂਸਰਿਆਂ ਦੇ ਸਹਾਮਣੇ ਰੱਖਦੇ ਹੋ ਜੋ ਤੁਸੀ ਆਪਣੇ ਮਾਤਾ-ਪਿਤਾ ਤੋਂ ਪ੍ਰਾਪਤ ਕੀਤੇ ਹੁੰਦੇ ਹਨ।ਇਸ ਨਾਲ ਤੁਹਾਡੀ ਬਹੁਤ ਵੱਡੀ ਸੁਰੱਖਿਆਂ ਵੀ ਰਹਿਦੀ ਹੈ।ਲੜਕਿਆਂ ਦੇ ਪੱਖੋ ਸ਼ਿਸ਼ਟਾਚਾਰਕ ਸ਼ਬਦਾ ਦੀ      ਮਹੱਤਤਾ   ਹੋਰ ਜਿਆਦਾ ਵੱਧ ਜਾਂਦੀ ਹੈ।ਜੇਕਰ ਆਪਣੀ ਉਮਰ ਵਿਚ ਬਰਾਬਰ ਦੇ ਲੋਕਾਂ ਨੂੰ ਸ਼ੀਮਾਨ ਅਤੇ ਸ਼ੀਮਤੀ ਜੀ ਆਖ ਕੇ  ਬੁਲਾਇਆਂ ਜਾਵੇ ਤਾਂ ਸੁਣਨ ਵਾਲੇ ਨੂੰ ਬਹੁਤ ਹੀ ਵਧੀਆ ਲੱਗਦਾ ਹੈ।ਦੂਸਰੀਆਂ ਭਾਸ਼ਾਵਾ  ਸਿਖਣੀਆਂ ਤੇ ਬੋਲਣੀਆਂ ਜਿੰਨੀ ਵੱਧੀਆ ਗੱਲ ਹੈ,ਪਰ ਆਪਣੀ  ਮਾਤ ਭਾਸ਼ਾ ਤੋਂ ਦੂਰ ਹੋ ਜਾਣਾ ਉੱਨੀ ਹੀ ਬੁਰੀ ਗੱਲ ਹੈ।ਇਸ ਤੋਂ ਸਿਧ ਹੁੰਦਾ ਹੈ ਕਿ ਸ਼ਿਸ਼ਟਾਚਾਰਕ ਸ਼ਬਦ ਅਸੀ ਕੇਵਲ ਤੇ ਕੇਵਲ ਆਪਣੀ ਮਾਤ ਭਾਸ਼ਾ ਤੋਂ ਸਿੱਖ ਸਕਦੇ ਹਾਂ।ਦੂਸਰੀਆ ਭਾਸ਼ਾਵਾਂ ਦੇ ਅਸੀ ਕੇਵਲ ਰਸਮੀ ਰੂਪ ਹੀ ਸਿੱਖ ਸਕਦੇ ਹਾਂ।ਇਸ ਪ੍ਰਕਾਰ ਹਰੇਕ ਜਿੰਮੇਵਾਰ ਨਾਗਰਿਕ ਦਾ ਇਹ ਨੈਤਿਕ ਫਰਜ ਹੈ ਕਿ ਦੂਸਰਿਆ ਨੂੰ     ਵੀ ਇਸ ਪਾਸੇ ਲਾਵੇ।ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਸਹਾਮਣੇ ਚੰਗੀ ਭਾਸ਼ਾ ਦਾ ਇਸਤੇਮਾਲ ਕਰਿਆ ਕਰਨ ਤਾਂ ਕਿ ਬੱਚਿਆਂ ਵਿਚ ਸੁਭਾਵਿਕਤਾਂ ਆ ਸਕੇ।

ਆਪਣੇ ਬੱਚਿਆ ਨੂੰ ਅਤੇ ਉਹਨਾਂ ਦੇ ਦੋਸਤਾ ਨੂੰ ਜਿਆਦਾ ਤੋਂ ਜਿਆਦਾ ਇਸ ਪਾਸੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਸਾਡੀਆ ਸਭ ਰਿਸ਼ੇਦਾਰੀਆਂ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ,ਅੰਕਲ ਅੰਟੀ ਸ਼ਬਦ ਨੂੰ ਤਿਆਗ ਹਰ ਰਿਸ਼ਤੇ ਦੇ ਨਾਲ ਸਤਿਕਾਰ ਵੱਜੋ ਜੀ ਲਗਾ ਕੇ ਇਜੱਤ ਦਿੱਤੀ ਜਾਣੀ ਚਾਹੀਦੀ ਹੈ।ਜਿਆਦਾਕਰ ਇਹ ਗੱਲ ਵੀ ਸਾਹਮਣੇ ਆ ਰਹੀ ਕਿ ਅੱਜ ਦੀਆਂ ਕੁੜੀਆਂ  ਮੁਡਿਆਂ ਨੂੰ ਵੀਰ ਜੀ ਕਹਿਣ ਤੋਂ ਜਰਿਹੇਜ ਕਰਦੀਆਂ ਹਨ।ਮੁੰਡੇ ਵੀ ਇਸ  ਗੱਲ ਤੋਂ ਸ਼ਰਮ ਮਹਿਸੂਸ ਕਰਦੇ ਹਨ।ਇਹਨਾਂ ਸ਼ਿਸ਼ਟਾਚਾਰਕ ਸ਼ਬਦਾ ਦੀ ਘਾਟ ਕਰਕੇ ਹੀ ਹਰ ਰਿਸ਼ਤਾ ਆਪਣੇ ਅਰਥ ਗਵਾਈ ਜਾ ਰਿਹਾ ਹੈ।ਹਰ ਰਿਸ਼ਤੇ ਵਿਚ ਉਹ ਪਹਿਲਾਂ ਵਾਲੀ ਗਰਮਾਹਿਟ  ਨਹੀਂ ਰਹੀਂ।ਜੇਕਰ ਅਸੀ ਆਪ ਆਪਣੇ ਬੱਚਿਆ ਨੂੰ ਅਜਿਹੇ ਅਚਾਰ-ਵਿਹਾਰ ਸਿਖਾਉਂਦੇ ਹਾਂ ਤਾਂ ਸਮਝਣਾ ਚਾਹੀਦਾ ਹੈ ਕਿ ਅਸੀ ਉਹਨਾਂ ਲਈ ਖਜ਼ਾਨਾ ਇਕੱਠਾ ਕਰ ਰਹੇ ਹਾਂ।ਸੁਚਾਰੂ-ਵਿਹਾਰ ਨਾਲ ਤਰੱਕੀ ਦੇ ਰਸਤੇ ਖੁੱਲਦੇ ਹਨ,ਇਸ ਨਾਲ ਦੂਸਰਿਆਂ ਤੋਂ ਪਿਆਰ ਅਤੇ ਸਤਿਕਾਰ ਮਿਲਦਾ ਹੈ ਜੋ ਜੀਵਨ ਨੂੰ ਸਫਲ ਬਣਾਉਦਾ ਹੈ।

ਸੋ ਹਰ ਇਕ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹਰ ਇਕ ਰਿਸ਼ਤੇ ਨੂੰ ਸਤਿਕਾਰ ਦੇਵਾਗੇ ਅਤੇ ਉਹਨਾਂ ਪਾਸੋ ਸਤਿਕਾਰ ਲਵਾਂਗੇ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਭ ਚੰਗੀ ਬੋਲ ਬਾਣੀ ,ਚੰਗੀ ਸ਼ਬਦਾਵਲੀ ਅਤੇ ਠਰੰਮੇ ਨਾਲ ਹੀ ਸੰਭਵ ਹੈ। ਸੁਰਜੀਤ ਫੇਰੂਮਾਨ 98777-56161

Comments

Popular posts from this blog