ਸਾਡੀ ਵਫ਼ਾਂ

ਅਸੀਂ ਕਿਥੇ-ਕਿਥੇ ਨਈ ਲੱਭਦੇ ਰਹੇ ਤੈਨੂੰ

ਤੇ ਤੂੰ ਸਾਨੂੰ ਕਦੇ ਟੋਲਿਆ ਨਾ

ਸਦਾ ਔਗੁਣ ਹੀ ਲੱਭਦਾ ਰਿਉ ਸਾਡੇ

ਸਾਡਾ ਦਿਲ ਤਾਂ ਕਦੇ ਫਰੋਲਿਆ ਨਾ

,,ਸੁੱਚੇ ਪਿਆਰ ਨੂੰ ਮਾਨਣ ਦਾ ਜੇ ਹੁੰਦਾ ਜੱਜਬਾ

ਕਦੇ ਕੱਖਾਂ ਵਾਗੂੰ ਸਾਨੂੰ ਰੋਲਦਾ ਨਾ

ਦਿਲ ਟੁੱਟਣੇ ਦੀ ਜੇ ਆਵਾਜ਼ ਸੁਣਦੀ

ਉਚੇ ਨੀਵੇ ਬੋਲ ਕਦੇ ਬੋਲਦਾ ਨਾ

ਤੇਰਾ ਰੱਤੀ ਭਰ ਗਮ ਵੇਖ ਸੀ ਅਸੀਂ ਮਰ ਮਿਟਦੇ

ਕਿਉਂ ਤੇਰਾ ਹੀ ਖ਼ੂਨ ਕਦੇ  ਖੋਲਿਆ ਨਾਂ

ਸਦਾ ਔਗੁਣ ਹੀ ਲੱਭਦਾ ਰਿਉ ਸਾਡੇ

ਸਾਡਾ ਦਿਲ ਤਾਂ ਕਦੇ ਫਰੋਲਿਆ ਨਾ

,,ਮੰਗ ਲੈਨੋਂ ਦੇ -ਦੇਂਦੇ ਜਾਨ ਹੱਸਕੇ

ਵਿਚ ਬੁਝਾਰਤਾਂ ਕਿਉਂ ਉਲਝਾ ਰੱਖਿਆ

ਸੱਚ ਜਦੋਂ ਦਾ ਆਇਆ  ਸਾਹਵੇ ਤੇਰਾ

ਅਸੀ ਆਪਣਾ ਹੀ ਦਿਲ ਸਮਝਾ ਰੱਖਿਆ

ਅਕਸ ਤੇਰਾ ਹੀ ਪਾਰੇ ਵਾਗੂੰ ਰਿਹਾ ਹਿਲਦਾ

ਵੇਖ ਸਾਡਾ ਇਮਾਨ ਤਾਂ ਡੋਲਿਆ ਨਾ

ਸਦਾ ਔਗੁਣ ਹੀ ਲੱਭਦਾ ਰਿਉ ਸਾਡੇ

ਸਾਡਾ ਦਿਲ ਤਾਂ ਕਦੇ ਫਰੋਲਿਆ ਨਾ

,,ਰੱਬ ਸੁਣੇ ਸਾਡੀ ਤੇ ਕਰੇ ਕਿਰਪਾ

ਕਿਤੇ ਤੇਰਾ ਵੀ ਦਿਲ ਪਸੀਜ਼ ਜਾਵੇ

ਪਾਵੇਂ ਫੇਰਾ ਦਿਲ ਦੇ ਮਕਾਨ ਅੰਦਰ

ਹੋਵੇ ਸਮਾਂ ਖੁੱਲਾ ਤੇ ਸਾਡੇ ਬੈਠ ਸਾਹਵੇ

ਫੇਰੂਮਾਨਾਂ ਉਹ ਸਾਰੇ ਭੇਦ ਖੋਲੇਂ

ਅੱਜ ਤੱਕ ਜਿੰਨਾਂ ਨੂੰ ਖੋਲਿਆ ਨਾ

ਸਦਾ ਔਗੂਣ ਹੀ ਲੱਭਦਾ ਰਿਉ ਸਾਡੇ

ਸਾਡਾ ਦਿਲ ਤਾਂ ਕਦੇ ਫਰੋਲਿਆ ਨਾ 

     ਸੁਰਜੀਤ ਫੇਰੂਮਾਨ 98777-56161


Comments

Popular posts from this blog