ਇਮਤਿਆਨ ਨਾ ਲੈ 

ਬਹੁਤ ਪਿਆਰ ਕਰਦਾ ਹਾਂ ਮੈਂ 

ਐਵੇ ਇਮਤਿਆਨ ਨਾ ਲੈ

ਮੈੈੈੈਂ ਨਹੀਂ ਹਾਂ ਬੇਵਫਾਂ 

ਐਵੇ ਇਸ ਤਰਾਂ ਨਾ ਕਹਿ  

. ਲੰਘ ਗਈ ਹੈ ਜਿੰਦਗੀ

ਉਲਝਣਾ ਦੇ ਮਦੇ-ਨਜ਼ਰ

ਆਇਆ ਹੈ ਮੌਸਮ-ਏ- ਮੁਹੱਬਤ ਜੇਕਰ

ਖ਼ਵਾਇਸ਼ ਹੈ ਮੇਰੀ ਹੱਸਦੀ ਤੂੰ ਸਦਾ ਰਹਿ   

ਮੈਂ ਨਹੀਂ ਹਾਂ ਬੇਵਫਾ 

ਐਵੇ ਬੇਵਫਾ ਨਾ ਕਹਿ

. ਸ਼ਰੀਰ ਤਾਂ ਹੈ ਨਾਸ਼ਵਾਨ ਵਸਤੂ

ਸਨੇਹ ਇਸ ਸੰਗ ਕਿਹਾ

ਇਹ ਨੇ ਰੂਹਾ ਦੇ ਸੌਦੇ ਨਿਮਾਣੀਏ ਨੀ

ਪ੍ਰੇਮ ਰੱਬ ਹੈ ਤੇ ਰੱਬ ਪ੍ਰੇਮ ਜਿਹਾ

ਇਹ ਵਿਸ਼ਵਾਸ ਹੈ ਰੱਬ ਪਾਉਣ ਵਾਲਾ

ਇਹ ਇਕ ਰਾਹ ਹੈ ਘਾਲਣਾ ਕਮਾਉਣ ਵਾਲਾ

ਅਜਮਾਉਣਾ ਸੁਰਜੀਤ ਤਾਈਂ ਬਿੰਦ-ਬਿੰਦ ਛੱਡ ਕੇ

ਮੇਰੇ ਸਾਹ ਨੇ ਤੇਰੀ ਅਮਾਨਤ ਜੋ ਮੇਰੇ ਵਿਚ ਵੱਸਦੇ

ਭਾਵੇ ਅੱਜ ਲੈ ਭਾਵੇ ਕੱਲ ਲੈ

ਮੈਂ ਨਹੀਂ ਹਾਂ ਬੇਵਫਾ

ਐਵੇ ਬੇਵਫਾ ਨਾ ਕਹਿ

         ਸੁਰਜੀਤ ਫੇਰੂਮਾਨ

Comments

Popular posts from this blog