ਭੋਂ  ਦਾ  ਠੇਡਾ

ਸਰ ਕਰਦਾ ਜਾਹ ਉਚੀਆਂ ਮੰਜ਼ਿਲਾ ਨੂੰ

ਤੇ ਰੰਗ ਭਰਦਾ ਜਾਹ  ਕਿਸਮਤ ਆਪਣੀ ਚ,

ਕਰ ਸਕਦਾ ਹੈਂ ਅਸੰਭ ਨੂੰ ਵੀ ਸੰਭਵ ਤੂੰ

 ਮਿਹਨਤ ਨਾਲ ਦਿਲ ਲਗਾ ਕੇ

ਪਰ ਪੈਰ ਹਮੇਸ਼ਾ ਧਰ ਸਜਣਾ

 ਠੇਡੇ  ਭੋਂ ਦੇ ਤੋਂ ਬਚਾ ਕੇ

...ਭਰੋਸਾ ਜੇ ਖੁਦ ਤੇ ਤਾਂ

ਅੰਬਰ ਵੀ ਛੋਹ ਸਕਦੈ

ਧਾਰ ਲੇ ਇਕ ਵਾਰੀ ਤਾਂ

ਸਭ ਕੁੱਝ ਹੋ ਫਿਰ ਸਕਦੈ

ਭਰੋਸੇ ਕਿਸਮਤ ਦੇ ਕਿਤੇ ਬੈਠਾ ਨਾ ਰਹੀਂ

ਰੱਖੀ ਹੋਸਲਾ ਬਣਾ ਕੇ

ਪਰ ਪੈਰ ਹਮੇਸ਼ਾ ਧਰ ਸਜਣਾ

ਠੇਡੇ ਭੋਂ ਦੇ ਤੋਂ ਬਚਾ ਕੇ

... ਚਾਰ -ਚੁਫੇਰੇ ਖੁੱਲ ਅੱਜ ਤੈਨੂੰ

  ਤੇਰੀ ਬੁੱਕਲ ਵਿਚ ਸੰਸਾਰ ਪਿਆ

ਘਾਲ ਲੈ ਕੋਈ ਘਲਣਾ ਐਸੀ

ਨਾ ਜਾਏ ਜੀਵਣ ਬੇਕਾਰ ਜਿਹਾ

ਜਦ ਤੱਕ ਨੇ ਸਾਹ ਬਾਕੀ

ਲੈ ਕਿਸਮਤ ਦੀ ਖੋਲ ਤਾਕੀ

ਲਿਆਕਤ ਨਾ ਅੱਗੇ ਆ ਕੇ

ਪਰ ਪੈਰ ਹਮੇਸ਼ਾ ਧਰ ਸਜਣਾ

ਠੇਡੇ ਭੋਂ  ਦੇ ਤੋਂ ਬਚਾ ਕੇ

    ਸੁਰਜੀਤ ਫੇਰੂਮਾਨ


Comments

Popular posts from this blog