ਦਰਦ-ਏ-ਯਾਰ     

             ਮੈਨੂੰ ਦਰਦ-ਏ-ਯਾਰ ਬਣਾ ਲੈ

             ਹਰ ਗਮ ਦਾ ਭਾਈਵਾਲ ਬਣਾ ਲੈ

             ਇਹ ਚੁਧਿਆਈਆ ਧੁੱਪਾਂ ਦੇ ਵਿਚ

             ਮੈਂ ਚਾਹਾਂ ਮੈਨੂੰ ਨਾਲ ਰਲਾ ਲੈ

             ਮੈਨੂੰ ਦਰਦ-ਏ ਯਾਰ ਬਣਾ ਲੈ.......

          * ਮੈਂ ਤੇਰੇ ਹਰ ਸਾਹ ਚਂ ਵੱਸਾ

             ਤੂੰ ਜੀ ਮੇਰੀ ਜਿੰਦਗਾਨੀ ਨੂੰ

             ਜੋ ਰੱਤੀ ਭਰ ਦਰਦ ਨਾ ਜਾਣੇ

            ਕੀ ਕਰਨਾ ਦਿਲਜਾਨੀ ਨੂੰ

            ਤੂੰ ਮਲਕਾ ਬਣ ਮੇਰੇ ਮਨ ਦੀ

            ਮੈਨੂੰ ਰੂਹ ਦਾ ਹੱਕਦਾਰ ਬਣਾ ਲੈ

           ਮੈਨੂੰ ਦਰਦ-ਏ-ਯਾਰ ਬਣਾ ਲੈ,,,,,,,

        * ਤੈਨੂੰ ਹਰ ਹੱਕ ਦਿੱਤਾ ਅੱਜ ਤੋਂ

           ਇਸ ਜਿੰਦ ਦਾ ਪੱਟਾ ਤੇਰੇ ਨਾਵੇਂ

            ਇਬਾਦਿਤ ਪਿਆਰ ਤੇਰਾ ਮੈਂ ਤਾਈਂ

             ਤੇਰੀ ਖੈਰ ਚਾਹਾ ਹਰ ਥਾਂਵੇਂ

             ਤੂੰ ਰਾਣੀ ਬਣ ਮੇਰੀ ਪੱਗ ਦੀ

             ਮੈਨੂੰ ਦਿਲ ਦਾ ਹਾਰ  ਬਣਾ ਲੈ

             ਮੈਨੂੰ ਦਰਦ-ਏ-ਯਾਰ ਬਣਾ ਲੈ......

               ਸੁਰਜੀਤ ਫੇਰੂਮਾਨ

 

Comments

Popular posts from this blog