ਆਲੋਚਨਾ..ਜੋ ਜ਼ਰਿਆ ਸੋ ਤਰਿਆ.... 

ਅੱਜ ਦੇ ਜਮਾਨੇ ਵਿੱਚ ਹਰ ਕੋਈ ਆਪਣੇ ਬਾਰੇ ਸਿਰਫ ਚੰਗਾ ਹੀ ਸੁਣਨਾ ਚਹੁੰਦਾ ਹੈ,ਜੇਕਰ ਸਾਡੀ ਪ੍ਰਤੀਕਿਰਿਆ ਖੁਸ਼ਾਮਦ ਵਾਲੀ ਹੈ ਤਾਂ ਸਭ ਕੁੱਝ ਠੀਕ ਨਹੀਂ ਤਾਂ ਲੋਕ ਥੋੜੀ ਜਿਹੀ ਵੀ ਆਲੋਚਨਾ ਸੁਣਦੇ ਸਾਰ ਹੀ ਆਪਣਾ ਆਪਾ ਖੋ ਦਿੰਦੇ ਹਨ, ਇਹ ਵਿਚਾਰ ਕਰਨ ਵਾਲੀ ਗੱਲ ਹੈ ਹਲਾਂਕਿ ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਦੀ ਇਹ ਮਜਬੂਰੀ ਬਣ ਚੁੱਕੀ ਹੈ ਕਿ ਜਾਂ ਇਹ ਇਕ ਮਨੋਰੋਗਿਕ ਦਸ਼ਾ ਬਣ ਚੁੱਕੀ ਹੈ ਕਿ ਉਹ ਆਪਣੀ ਸ਼ਾਨ ਦੇ ਖਿਲਾਫ਼ ਇਕ ਸ਼ਬਦ ਵੀ ਸੁਣਨਾ ਨਹੀਂ   ਚਹੁੰਦਾ ਤੇ ਉਹ ਬਨਾਬਟੀ ਪ੍ਰਸੰਸਾ ਦਾ ਹੱਦ ਦਰਜੇ ਤੱਕ ਆਦੀ ਹੋ ਚੁੱਕਾ ਹੈ। ਇਹ ਵਰਤਾਰਾ ਕਿਤੇ ਨਾ ਕਿਤੇ ਇਨਸਾਨ ਲਈ ਘਾਤਕ ਸਾਬਿਤ ਹੋ ਸਕਦਾ ਹੈ।

ਪ੍ਰਸੰਸਾ ਦੇ ਇਨੇ ਵੀ ਆਦੀ ਨਹੀਂ ਹੋਣਾ ਚਾਹੀਦਾ ਕਿ ਚਾਪਲੂਸ ਭਾਰੂ ਹੋ ਜਾਣ,ਤੇ ਸਾਡੇ ਤੋਂ ਮਨਚਾਹੇ ਕੰਮ ਕਰਵਾਉਣ। ਅਲੋਚਨਾ ਤੇ ਪ੍ਰਸੰਸਾ ਦਾ ਸਮਾਂਤੋਲ ਹੋਣਾ ਬਹੁਤ ਜਰੂਰੀ    ਹੈ।ਆਲੋਚਨਾ ਵੀ ਇੰਨੀ ਜਿਆਦਾ ਨਾ ਕਰੋ ਕਿ ਸਾਹਮਣੇ ਅੰਦਰ ਤੱਕ ਟੁੱਟ ਹੀ ਜਾਏ। ਪ੍ਰਸੰਸਾ ਅਤੇ ਆਲੋਚਨਾ ਅਕਸਰ ਹਰ ਖੇਤਰ ਵਿੱਚ ਵੇਖਣ-ਸੁਣਨ ਨੂੰ ਮਿਲ ਹੀ ਜਾਂਦੀ ਹੈ।

ਵਿਗਿਆਨੀ ਇਹ ਸਾਬਿਤ ਕਰ ਚੁੱਕੇ  ਹਨ ਕਿ ਭਾਵੇ ਕਿ ਆਲੋਚਨਾ ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਪਰ ਇਹ ਸਾਡੇ ਸੁਭਾਅ ਨੂੰ ਸੁਧਾਰਨ ਵਿੱਚ ਅਹਿਮ ਭੂਮੀਕਾ ਨਿਭਾਉਦੀ ਹੈ।ਜਿਸ ਨਾਲ ਤੁਹਾਨੂੰ ਆਪਣੀਆਂ ਕਮਜੋਰੀਆ ਪਤਾ ਲਗਦੀਆ ਹਨ ਤੇ ਤੁਸੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਪ੍ਰਸੰਸਾ ਅਤੇ ਆਲੋਚਨਾ ਇਕ ਹੀ ਸਿਕੇ ਦੇ ਦੋ ਪਹਿਲੂ ਹਨ ,ਇਸ ਲਈ ਪ੍ਰਸੰਸਾ ਜਿੰਨੀ ਚੰਗੀ ਲਗਦੀ ਹੈ,ਆਲੋਚਨਾ ਨੂੰ ਵੀ ਖੁਸ਼ੀ-ਖੁਸ਼ੀ ਗਲੇ ਲਗਾਉ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਆਲੋਚਕ ਨੂੰ ਆਪਣਾ ਦੁਸ਼ਮਣ ਸਮਝੋਂ ਤੇ ਤਰੀਫਾ ਦੇ ਪੁੱਲ ਬੰਨਣ ਵਾਲੇ ਚਾਪਲੂਸਾ ਨੂੰ ਆਪਣੇ ਦਰਦੀ ਨਾ ਸਮਝੋ।

                                            ਸੁਰਜੀਤ ਫੇਰੂਮਾਨ.....

 

Comments

Popular posts from this blog