ਦਿਖਾਵਾ 

ਕਰੇ ਪੁੰਨ ਦੇ ਕੰਮ ਦਿਖਾਵੇ ਕਰਕੇ।

ਘਰ ਚਲਦੇ ਇਥੇ ਚੜਾਵੇ ਕਰਕੇ।

ਰੱਬ ਦੇ ਨਾਂ ਤੇ ਦਿੰਦੇ ਗੱਫੇ।

ਰੱਬ ਦੇ ਬੰਦੇ ਵਾਹ ਵਾਹ ਵਾਹਵਾ ਕਰਕੇ।

ਮੂਰਖ ਖੂਬ ਬਣਾਏ ਲੋਕੀਂ।

ਰੱਬ ਮਿਲਾਉਣ ਦਾ ਦਾਅਵਾ ਕਰਕੇ।

ਝੂਠ ਨਾਲ ਵਿਸ਼ ਅੰਮ੍ਰਿਤ ਕਰਦੇ।

ਸ਼ਰਮਾਵਣ ਨਾ ਪਛਤਾਵਾ ਕਰਕੇ।

ਭੋਲੇ ਭਾਲੇ ਫਸ ਹੀ ਜਾਂਦੇ।

ਪੱਠੇ ਐਸੇ ਪਾਉਣ ਗਤਾਵਾ ਕਰਕੇ।

ਫੇਰੂਮਾਨਾਂ ਡੋਰ ਛੱਡ ਰੱਬ ਸੱਚੇ ਤੇ।

ਡੇਰੇ- ਡੂਰੇ ਛੱਡਦੇ ਮਨ ਪਰਚਾਵਾ ਕਰਕੇ

                             ਸੁਰਜੀਤ ਫੇਰੂਮਾਨ


Comments

Popular posts from this blog