ਨਫ਼ਰਤ ਹੀ ਸਹੀ

ਸਮੇਂ ਦੇ ਨਾਲ ਬਦਲ ਜਾਣਾ

ਇਨਸਾਨ ਦੀ ਫਿਤਰਤ ਹੀ ਸਹੀ

ਹਕੀਕਤਾਂ ਦੇ ਇਸ ਦੌਰ ,ਚ

ਮੁਹੱਬਤ ਨਹੀਂ ਤਾਂ ਨਫ਼ਰਤ ਹੀ ਸਹੀ।

...ਪਹੁੰਚ ਸਕੇ ਨਾ ਜੇ ਮੰਜਿਲ ਤੱਕ

ਰਾਹ ਦੇ ਆਗਾਜ ਨਜ਼ਰ

ਸਿਲਾ-ਏ-ਦੋਸਤੀ ਫਿਰ

ਜ਼ੰਨਤ ਨਹੀਂ ਤਾਂ ਦੋਜ਼ਖ ਹੀ ਸਹੀ

....ਗੁਨਾਹ ਨਾ ਹੀ ਭਾਵੇਂ ਸਮਝੇ

ਲਾਟ ਦਾ ਦੁਨੀਆਂ ਆਬਾਦ

ਸੜਨਾ ਪਤੰਗਿਆਂ ਦਾ ਸ਼ਮਾਂ ਦੀ 

ਗੁਸਤਾਖ਼ੀ ਨਹੀਂ ਤਾਂ ਜੁਰਅੱਤ ਹੀ ਸਹੀ।।।

Comments

Popular posts from this blog