ਪਰਾਲੀ ਨਾ ਸਾੜਨ ਦੀ ਮੁੰਹਿਮ

                       

ਆਓ ਇੱਕ ਮੁੰਹਿਮ ਚਲਾਈਏ

ਆਓ ਇੱਕ ਕਾਫ਼ਲਾ ਬਣਾਈਏ

ਜਲਦੀ ਪਈ ਧਰਤੀ ਲਈ

ਮੱਚਦੀ ਪਈ ਧਰਤੀ ਦੇ

ਜ਼ਰਾ ਸੀਨੇ ਠੰਢਕ ਪਾਈਏ

  ਆਓ ਇੱਕ ਮੁੰਹਿਮ ਚਲਾਈਏ

   ਆਓ ਇੱਕ ਕਾਫ਼ਲਾ ਬਣਾਈਏ,,,

...ਸੁਣਨੀ ਹੈ ਜੇਕਰ ਜਿੰਦਾ

ਤਿੱਤਰਾਂ ਦੀ ਆਵਾਜ਼

ਨਿਹਾਰਨਾ ਹੈ ਅਗਰ

ਕਾਲੀ ਚਿੱੜੀ ਨੂੰ ਤਿੱਣਕਾ ਉਠਾਉਂਦੀ ਹੋਈ

ਨਜ਼ਾਰਾ ਵੇਖਣਾ ਹੈ ਜੇਕਰ

ਭੱਜਦੇ ਗਾਲੜ ਦੀ ਫੰਬੀ ਵਰਗੀ ਮੁਲਾਇਮ ਪੂਛ ਦਾ

ਚਾਹੁੰਦੇ ਹੋ ਰਹਿ ਧਰਤੀ ਤੇ

ਸਵਰਗੀਂ ਜਾਈਏ ਤਾਂ

ਆਓ ਇੱਕ ਮੁੰਹਿਮ ਚਲਾਈਏ

ਆਓ ਇੱਕ ਕਾ਼ਫਵਾ ਬਣਈਏ

,,, ਰਾ ਤੋਤਿਆਂ ਦੀ ਟ੍ਰੈ--ਟ੍ਰੈ

ਚਿੱੜਆਂ ਦੀ ਚੀਂ-ਚੀਂ

ਘੁੱਗੀਆਂ ਦੀ ਘੂੰ-ਘੂੰ

ਮੋਰਾਂ ਦਾ ਕੂਕਣਾ

ਕੋਇਲਾਂ ਦੀ ਕੂ-ਕੂ

ਰੁਹਾਨੀਅਤ ਦਾ ਇਹ ਸੰਗੀਤ

ਪਹੁੰਚਦਾ ਹੈ ਮਾਨਵ ਤੀਕ

ਪੇੜ-ਪੌਦਿਆ ਤੇ ਬਿਰਖਾਂ ਦੀਆਂ

ਡਾਲੀਆਂ ਚੋਂ ਲੰਘ ਕੇ

ਆਓ ਕਿੱਤੇ ਸੁਣਨੇ ਨੂੰ ਤਰਸ ਹੀ ਨਾ ਜਾਈਏ

ਆਓ ਇੱਕ ਮੁੰਹਿਮ ਚਲਾਈਏ

ਆਓ ਇੱਕ ਕਾਫ਼ਲਾ ਬਣਾਈਏ ।।

                       ਸੁਰਜੀਤ ਫੇਰੂਮਾਨ                                                                                                                          



Comments

Popular posts from this blog