ਭਾਰਤੀ ਚੋਣ ਪ੍ਰਣਾਲੀ ਵਿਚ
ਮੁਲਾਜ਼ਮ ਜਥੇਬੰਦੀਆਂ ਦੀ
ਭੂਮੀਕਾ....
ਭਾਰਤੀ ਲੋਕਤਾਂਤ੍ਰਿਕ ਪ੍ਰਣਾਲੀ ਵਿਚ ਚੋਣ ਪ੍ਰਣਾਲੀ ਇਕ ਮੁੱਖ ਥੰਮ ਦੇ ਤੋਂਰ ਤੇ ਕੰਮ ਕਰਦੀ ਹੈ,ਇਸ ਸਖ਼ਤ ਚੋਣ ਪ੍ਰਕਿਰਿਆ ਵਿਚੋ ਲੱਘ ਕੇ ਹੀ ਸਾਡੇ ਹੁਕਮਰਾਨ ਚੋਣਾ ਜਿੱਤਦੇ ਹਨ ਅਤੇ ਦੇਸ਼ ਨੂੰ ਚਲਾਉਦੇ ਹਨ।ਲੋਕਤੰਤਰ ਚਾਹੇ ਕਿਸੇ ਵੀ ਦੇਸ਼ ਦਾ ਹੋਵੇ ਇਸ ਦੀ ਸੰਪੂਰਣ ਕਾਮਯਾਬੀ ਲਈ ਲੋਕਾਂ ਦਾ ਸੋ ਪ੍ਰਤਿਸ਼ਤ ਸਿੱਖਿਅਤ ਹੋਣਾ ਜ਼ਰੂਰੀ ਮੰਨਿਆ ਜਾਦਾ ਹੈ, ਕਿਉਂਕਿ ਇੱਕ ਸਿੱਖਿਅਤ ਨਾਗਰਿਕ ਆਪਣੇ ਅਧਿਕਾਰਾਂ ਅਤੇ ਫਰਜਾਂ ਤੋਂ ਪੂਰੀ ਤਰਾਂ ਜਾਗਰੂਕ ਹੁੰਦਾ ਹੈ।ਉਹ ਆਪਣੇ ਫੈਸਲੇ ਖੁਦ ਬਾ- ਖੁਦ ਲੈਣ ਦੇ ਸਮਰੱਥ ਹੁੰਦਾ ਹੈ,ਬਿਨਾ ਕਿਸੇ ਡਰ ਅਤੇ ਲਾਲਚ ਦੇ।
ਪਰ ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿਚ ਹਰ ਇੰਨਸਾਨ ਆਪਣੀਆ ਨਿੱਜੀ ਜਿੰਮੇਵਾਰੀਆਂ ਤਾਂ ਸਖੁਸ਼ੀ ਨਿਭਾਉਂਦਾ ਹੈ ਪਰ ਨੈਤਿਕ ਜਿੰਮੇਵਾਰੀਆਂ ਤੋਂ ਭੱਜਦਾ ਨਜ਼ਰ ਅਉਂਦਾ ਹੈ। ਅਜਿਹੇ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਇਕੱਠੇ ਕਰਨਾ ਹੀ ਸਭ ਤੋਂ ਔਖਾ ਕੰਮ ਅੱਜ ਦੀ ਤਰੀਖ਼ ਦੀ ਮੁੱਖ ਸਮੱਸਿਆਂ ਹੈ।ਇਹ ਬਹੁਤ ਵੱਡਾ ਖਿਤਾ ਹੈ ਜਿੰਨਾਂ ਨੂੰ ਸੰਗਠਿਕ ਕਰਨਾ ਅਤਿ ਜ਼ਰੂਰੀ ਹੈ ਤਾਂਕਿ ਭਾਰਤੀ ਲੋਕਤੰਤਰ ਨੂੰ ਵੱਧ ਤੋਂ ਵੱਧ ਤਾਕਤ ਮਿਲ ਸਕੇ।ਵੈਸੇ ਤਾਂ ਇਹ ਕੰਮ ਰਾਜਨੀਤਿਕ ਪਾਰਟੀਆਂ ਦੇ ਜਿੰਮੇ ਆਉਦਾ ਹੈ ਪਰ ਦੇਸ਼ ਦੀਆਂ ਸਮੂਚੀਆ ਰਾਜਨੀਤਿਕ ਪਾਰਟੀਆਂ ਇਸ ਕੰਮ ਤੋਂ ਅਸਮਰਥ ਰਹੀਆ ਹਨ।
ਰਾਜਨੀਤਿਕ ਲੋਕਾਂ ਤੋਂ ਤਾਂ ਕੀ ਆਸ ਕਰਨੀ ਸਗੋ ਮੁਲਜ਼ਮ ਵਰਗ ਤੋਂ ਕੁੱਝ ਆਸ ਬੱਝਦੀ ਹੈ ,ਇਹ ਇਸ ਲਈ ਵੀ ਹੈ ਕਿਉਂਕਿ ਇਹ ਕਿਤੇ ਨਾ ਕਿਤੇ ਆਪਣੇ ਹੱਕਾ ਲਈ ਸੰਗਠਿਤ ਹੋ ਕੇ ਲੜਨ ਵਾਲੀ ਜਮਾਤ ਹੈ।ਇਹ ਬੁੱਧੀ ਜੀਵੀ ਪੜ੍ਹੀ-ਲਿਖੀ ਜਮਾਤ ਅਕਸਰ ਆਪਣੇ ਜਾਇਜ ਹੱਕਾਂ ਲਈ ਲੜਦੀ ਰਹਿਦੀ ਹੈ ਅਤੇ ਦੂਸਰੀਆਂ ਸਹਿਭਾਗੀ ਜਥੇਬੰਦੀਆਂ ਨਾਲ ਅਤੇ ਬਾਕੀ ਸਮਾਜਿਕ ਕਾਰਕੂਨਾਂ ਨਾਲ ਚੰਗਾ ਤਾਲਮੇਲ ਬਿਠਾਂ ਕੇ ਰੱਖਦੀ ਹੈ।ਆਮ ਜਨ-ਜੀਵਨ ਨੂੰ ਕੁਰਾਹੇ ਪੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਅਜਿਹੀ ਪੜ੍ਹੀ-ਲਿਖੀ ਜਮਾਤ ਤੋਂ ਇਕ ਆਸ ਬੱਝ ਸਕਦੀ ਹੈ।ਭਾਵੇ ਕਿ ਚੋਂਣ ਜਾਬਤੇ ਦੀਆਂ ਅਨੇਕਾਂ ਬੰਦਸ਼ਾ ਇਸ਼ ਚੰਗੇ ਕੰਮ ਲਈ ਇਹਨਾਂ ਦੇ ਆੜੇ ਆ ਸਕਦੀਆਂ ਹਨ ਪਰ ਕਿਉਂਕਿ ਮੁਲਾਜ਼ਮ ਨੇਤਾ ਗਣ ਬਹੁਤ ਹੀ ਗਰਾਉਂਡ ਪੱਧਰ ਤੋਂ ਆਉਂਦੇ ਹਨ ਇਸ ਲਈ ਉਹ ਇਹਨਾਂ ਬੰਧਨਾ ਨੂੰ ਪਾਰ ਪਾਉਣਾ ਜਾਣਦੇ ਹਨ।
ਇੱਕ ਪੜ੍ਹੀ-ਲਿਖੀ ਅਤੇ ਸਭਿਅਕ ਇਸ ਜਮਾਤ ਦਾ ਇਹ ਨੈਤਿਕ ਫਰਜ ਵੀ ਹੈ ਕਿ ਉਹ ਇਸ ਮੈਦਾਨ ਵਿਚ ਡਟ ਜਾਣ ਜਿਵੇ ਪਹਿਲੀਆਂ ਪੀੜੀਆਂ ਡਟੀਆਂ ਸੰਨ।ਇਹ ਆਮ ਲੋਕਾਂ ਨੂੰ ਵੋਟ ਦੀ ਕੀਮਤ ਦੱਸਣ ਅਤੇ ਸਮਝਾਉਂਣ ਕਿ ਵੋਟ ਦੀ ਕੋਈ ਕੀਮਤ ਨਹੀਂ ਹੈ।ਇਹ ਸਾਡਾ ਸੰਵਿਧਾਨਿਕ ਅਧਿਕਾਰ ਹੈ, ਇਹ ਸਾਡਾ ਮਤਦਾਨ ਹੈ ਭਾਵ ਕਿ ਅਸੀ ਆਪਣੀ ਮੱਤ ਭਾਵ ਬੁੱਧੀ ਦਾ ਅਧਿਕਾਰ ਕਿਸੇ ਨੂੰ ਸੋਪਦੇ ਹਾਂ ਜਿਸਨੇ ਸਾਡੇ ਤੇ ਰਾਜ ਕਰਨਾ ਹੁੰਦਾ ਹੈ।ਇਹਨਾਂ ਸੰਗਠਨਾਂ ਦੀ ਪਹੁੰਚ ਆਮ ਲੋਕਾਂ ਤੱਕ ਸਿੱਧੀ ਹੁੰਦੀ ਹੈ ਇਹ ਇਸ ਗੱਲ ਤੋਂ ਵੀ ਚੰਗੀ ਤਰਾਂ ਨਾਲ ਵਾਕਿਫ਼ ਹਨ ਕਿ ਸਿਰਫ ਚਿੱਟੇ ਪਜ਼ਾਮੇ -ਕੁੜਤੇ ਪਾ ਕੇ ਲੋਕ -ਨੇਤਾ ਨਹੀਂ ਬਣਿਆਂ ਜਾ ਸਕਦਾ,ਇਸ ਕੰਮ ਲਈ ਪੂਰਣ ਸਮਰਪਣ ਅਤੇ ਲੋਕਾਂ ਦੀ ਸੋਚ ਨੂੰ ਹਲੂਣਾਂ ਦੇਣ ਦੀ ਤਾਕਤ ਹੋਣੀ ਚਾਹੀਦੀ ਹੈ।
ਇਸ ਨੇਕ ਕੰਮ ਲਈ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਜਾਂ ਜਲਸੇ ਹੀ ਕੀਤੇ ਜਾਣ ਦੀ ਲੋੜ ਨਹੀਂ ਹੈ ਜਿਥੇ ਵੀ ਮੋਕਾ ਮਿਲੇ ਆਪਣੀ ਲਿਖਤ,ਭਾਸ਼ਣ ਜਾਂ ਵਿਚਾਰ-ਵਿਟਾਂਦਰੇ ਰਾਹੀਂ ਲੋਕਾਂ ਦੇ ਮਾਨਸਿਕ ਪਟਲ ਨੂੰ ਗੇੜਾ ਦਿੱਤਾ ਜਾਂ ਸਕਦਾ ਹੈ।ਅਜਿਹਾ ਇਸ ਲਈ ਕੀਤਾ ਜਾਣਾ ਅਤਿ ਜ਼ਰੂਰੀ ਹੈ ਕਿਉਂਕਿ ਆਮ ਜਨ-ਜੀਵਣ ਕਈ ਪ੍ਰਕਾਰ ਦੀਆਂ ਦੁਵਿਧਾਵਾਂ ਵਿਚ ਫਸਿਆ ਬੈਠਾ ਹੈ।ਆਮ ਲੋਕਾਂ ਨੂੰ ਇਹਨਾਂ ਵਿਚੋ ਕੱਢਣਾ ਬਹੁਤ ਜ਼ਰੂਰੀ ਇਸ ਲਈ ਵੀ ਹੈ ਕਿਉਂਕਿ ਡਰ, ਲਾਲਚ ਅਤੇ ਨਸ਼ੇ ਦਾ ਕੋਹੜ ਇਹਨਾਂ ਦੇ ਪਿਛੇ ਪਿਆ ਹੋਇਆਂ ਹੈ,ਇਹਨਾਂ ਬੁਰਾਈਆਂ ਨੂੰ ਮਾਰਨਾ ਹੈ ਤਾਂ ਆਪਣੇ ਅੰਦਰ ਵੱਸੇ ਇਸ ਕੋਹੜ ਨੂੰ ਮਾਰਨਾ ਪਵੇਗਾ ਫਿਰ ਅਸਲੀ ਲੋਕਤੰਤਰ ਦੀ ਪ੍ਰਾਪਤੀ ਹੋਵੇਗੀ ।ਉਸ ਦਿਨ ਇਹ ਅਸਲੀ ਸਵਰਗ ਹੋਵੇਗਾ ਉਹ ਸਵਰਗ ਜੋ ਕੇਵਲ ਮਰਨ ਤੋਂ ਬਆਦ ਪ੍ਰਾਪਤ ਹੁੰਦਾ ਹੈ ਤੇ ਅਸੀ ਸਿਰਫ ਇਸ ਕੋਹੜ ਨੂੰ ਮਾਰਨਾ ਹੈ। ਇਹ ਸਭ ਗੱਲਾਂ ਮੁਲਾਜ਼ਮ ਤੋਂ ਜਿਆਦਾ ਸ਼ਾਇੰਦ ਹੀ ਕੋਈ ਹੋਰ ਜਾਣ ਸਕਦਾ ਹੋਵੇ।ਇਸ ਲਈ ਪੰਜਾਬ ਦੇ ਸਮੂਹ ਜਥੇਬੰਦੀਆ ਨੂੰ ਰਲ ਮਿਲ ਕੇ ਹੱਬਲਾ ਮਾਰਨਾ ਚਾਹੀਦਾ ਹੈ ਤੇ ਆਪਣੇ ਹਰ ਧਰਨੇ-ਮੁਜਾਹਰੇ ਵਿੱਚ ਆਮ ਜਨਤਾ ਦੇ ਭਖਦੇ ਮੁਦਿਆਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਸੰਘਰਸ਼ ਦੀ ਮਿਸ਼ਾਲ ਨੂੰ ਬੱਲਦੀ ਰੱਖਿਆ ਜਾ ਸਕੇ ਕਿਉਂਕਿ ਜਿੱਤ ਹਮੇਸ਼ਾਂ ਲੜਦੇ ਲੋਕਾਂ ਦੀ ਹੁੰਦੀ ਹੈ ਹਲਾਤਾਂ ਨਾਲ ਸਮਝੋਤਾ ਕਰਕੇ ਜਿੰਦਗੀ ਕੱਟੀ ਜਾ ਸਕਦੀ ਹੈ ਜੀਵੀ ਨਹੀਂ।
![]() |
| surjit pheruman |

Comments
Post a Comment