ਸਫਲਤਾ ਦੀ ਕੁੰਜੀ ਹੈ,ਮਿਹਨਤ...

          ਕਾਮਯਾਬੀ ਕੋਈ ਯਾਦੂ ਦਾ ਮੰਤਰ ਨਹੀਂ ਜੋ ਇਕਦਮ ਹੀ ਪ੍ਰਾਪਤ ਹੋ ਜਾਵੇ। ਜਦੋਂ   ਲੋਕੀਂ     ਕਿਸੇ ਕਾਮਯਾਬ ਵਿਅਕਤੀ ਵੇਖਦੇ ਹਨ ਤਾਂ ਅਕਸਰ ਸੋਚਦੇ ਹਨ ਕਿ ਕਿਸਮਤ ਤਾਂ ਇਹਨਾਂ   ਲੋਕਾਂ  ਦੀ ਹੈ ਜੋ ਜਿੰਦਗੀ ਵਿਚ ਇੰਨੇ ਜਿਆਦਾ ਕਾਮਯਾਬ ਹਨ,ਪਰ ਲੋਕਾਂ ਦਾ ਧਿਆਨ ਇਸ ਕਾਮਯਾਬੀ ਦੇ ਪਿਛੇ ਕੀਤੀ ਸਖ਼ਤ ਮਿਹਨਤ ਵੱਲ ਨਹੀਂ ਜਾਂਦਾ।

ਇਕ ਝਾਤ ਜੇ ਇਹਨਾਂ ਲੋਕਾਂ ਦੇ ਸੰਘਰਸ਼ ਤੇ ਪਾਈਏ ਤਾਂ ਪਤਾ ਲਗਦਾ ਹੈ ਕਿ  ਜੋ ਕੁੱਝ  ਇਹਨਾਂ    ਲੋਕਾਂ       ਆਪਣੀ ਸਖ਼ਤ ਮਿਹਨਤ,ਲਗਨ ਅਤੇ ਤਿਆਗ ਨਾਲ ਕਰ ਵਿਖਾਇਆ ਸ਼ਇਦ ਇਹ ਸਭ ਕਿਸੇ ਹੋਰ ਦੇ     ਵੱਸ ਦੀ ਗੱਲ ਵੀ ਨਹੀਂ ਸੀ।ਇਹਨਾਂ ਲੋਕਾਂ ਨੇ ਆਪਣੀ ਮੰਜਿਲ ਤੇ ਪਹੁੰਚਣ ਲਈ ਆਪਣੀ ਜਿੰਦਗੀ  ਦਾ    ਕਿੰਨਾ ਕੀਮਤੀ ਸਮਾਂ ਲਗਾ ਦਿੱਤਾ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ ਕਿ ਜੋ ਕਿਸਮਤ ਵਿਚ ਲਿਖਿਆ ਹੈ ਉਹੀ ਮਿਲਣਾ ਹੈ,ਪਰ ਇਸ ਲਿਖੇ ਨੂੰ ਜੇ ਕੁੱਝ ਹੈ ਤਾਂ ਉਹ ਹੈ ਸਖ਼ਤ ਮਿਹਨਤ।ਜਦੋਂ ਅਸੀ ਅਰਾਮ ਨਾਲ ਆਪਣੇ   ਬਿਸਤਰਿਆਂ      ਵਿਚ ਸੋ ਰਹੇ ਹੁੰਦੇ ਹਾਂ ਤਾਂ ਉਸ ਵਕਤ ਉਹ ਮਿਹਨਤੀ ਲੋਕ ਆਪਣੀ ਮੰਜਿਲ ਦੀ ਪ੍ਰਾਪਤੀ ਲਈ    ਸਖ਼ਤ       ਮਿਹਨਤ ਕਰ ਰਹੇ ਹੁੰਦੇ ਹਨ ਤੇ ਰਾਤਾਂ ਨੂੰ ਜਾਗ ਰਹੇ ਹੁੰਦੇ ਹਨ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ       ਕਿ ਕਾਮਯਾਬੀ ਦਾ ਕੋਈ ਸ਼ਾਟਕਟ ਰਸਤਾ ਨਹੀਂ ਹੈ ਜਿਸਤੇ ਚੱਲਕੇ ਅਸੀਂ ਅਸੀ ਕੁੱਝ ਦਿਨਾਂ ਵਿਚ ਹੀ ਕਾਮਯਾਬ ਹੋ ਜਾਈਏ।ਇਹ ਤਾਂ ਲਗਾਤਾਰ ਸੰਘਰਸ਼ ਦੀ ਦਾਸਤਾਨ ਹੈ।ਖ਼ੂਨ ਪਸੀਨਾ ਇਕ ਕਰ ਦੇਣ ਦਾ ਨਾਮ ਹੈ।ਲਗਾਤਾਰ ਲਗੇ ਰਹਿਣ ਦਾ ਨਾਮ ਹੈ ਜਦੋਂ ਤੱਕ ਕਾਮਯਾਬੀ ਮਿਲ ਨਹੀਂ ਜਾਂਦੀ।
ਪਿਆਰੇ ਵਿੱਦਿਆਰਥੀਆਂ ਨੂੰ ਸਮਰਪਿਤ। ਸੁਰਜੀਤ ਫੇਰੂਮਾਨ

Comments

Popular posts from this blog