ਗੈਸ ਸਿਲੰਡਰਾਂ ਦੇ ਕਾਲਾ ਬਜ਼ਾਰੀਆਂ ਤੇ ਹੋਵੇ ਕਨੂੰਨੀ ਕਾਰਵਾਈ....

ਖਾੜੀ ਦੇਸ਼ਾ ਵਿਚ ਯੁੱਧ ਦੇ ਚਲਦੇ ਹੋਏ,ਗੈਸ ਸਿਲੰਡਰਾ ਦੀ ਕਿਲਤ ਕਿਲਤ ਦਾ ਹਵਾਲਾ ਦੇ ਕੇ ਜਮਾਂ ਖੋਰਾਂ ਦੀ ਚਾਂਦੀ ਹੋਈ ਹਈ ਹੈ।ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਆਮ ਲੋਕਾਂ ਵਿਚ ਇਹ ਪ੍ਰਚਾਰ ਕਰ ਦਿੱਤਾ ਗਿਆ ਹੋ ਕਿ ਦੇਸ਼ ਵਿਚ ਗੈਸ ਸਿਲੰਡਰਾ ਦੀ ਭਾਰੀ ਕਿਲਤ ਗੋ ਗਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਪਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਦਹਿਸ਼ਤ ਦੇ ਚਲਦੇ ਲੋਕ ਗੈਸ ਇਜੰਸੀਆਂਂ ਦੇ ਬਾਹਰ ਲੰਮੀਆਂ ਲਾਈਨਾਂ ਬਣਾ ਕੇ ਖੜੇ ਨਜ਼ਰ ਆ ਰਹੇ ਹਨ।ਬਹੁਤ ਸਾਰੇ ਥਾਵਾਂ ਤੇ ਤਾਂ ਕਈਆਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਹਨ। ਅਜਿਹੇ ਹਾਲਤਾ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਾਲਾ ਬਜਾਰੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਅਜਿਹੇ ਅਪਰਾਧੀਆਂ ਨੂੰ ਠੱਲ ਪਾਈ ਜਾ ਸਕੇ।

Comments

Popular posts from this blog